22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅੰਬਾਲਾ ਵਿਚ ਕਿਫਾਇਤੀ ਕੀਮਤ ’ਤੇ ਘਰ ਖਰੀਦਣ ਦਾ ਮੌਕਾ, ਮੋਂਗਾ ਇਨਫ੍ਰਾਟੈਕਸ ਲੈ ਕੇ ਆਇਆ ਸ਼ਾਨਦਾਰ ਰਿਹਾਇਸ਼ੀ ਵਿਕਲਪ

ਚੰਡੀਗੜ੍ਹ, 21 ਨਵੰਬਰ (ਅ. ਬ.)

ਅਜੀਤ ਡੈਸਕ 22-11-2026
ਚੰਡੀਗੜ੍ਹ, 21 ਨਵੰਬਰ (ਅ.ਬ.)-ਆਪਣੇ ਪਰਿਵਾਰ ਲਈ ਇਕ ਵਧੀਆ ਘਰ ਖਰੀਦਣਾ ਹਰ ਵਿਅਕਤੀ ਦਾ ਸੁਪਨਾ ਹੁੰਦਾ ਹੈ। ਇਸੇ ਸੁਪਨੇ ਨੂੰ ਸਾਕਾਰ ਕਰਨ ਲਈ ਮੋਂਗਾ ਇਨਫ੍ਰਾਟੈਕਸ ਅੰਬਾਲਾ ਵਿਚ ਕਈ ਆਕਰਸ਼ਕ ਰਿਹਾਇਸ਼ੀ ਵਿਕਲਪ ਲੈ ਕੇ ਆਇਆ ਹੈ। ਅੰਬਾਲਾ-ਜਗਾਧਰੀ ਰੋਡ ‘ਤੇ ਸੈਕਟਰ-42 (ਏ. ਟੀ. ਐਫ. ਐਲ.-ਹਰਮਨ ਸਿਟੀ) ਵਿਚ 50 ਏਕੜ ਤੋਂ ਵੱਧ ਖੇਤਰ ਵਿਚ ਫੈਲਿਆ ਇਹ ਪ੍ਰਾਜੈਕਟ ਆਧੁਨਿਕ ਸਹੂਲਤਾਂ ਅਤੇ ਬਿਹਤਰ ਲੋਕੇਸ਼ਨ ਦਾ ਸ਼ਾਨਦਾਰ ਸੁਮੇਲ ਹੈ। ਇਥੇ ਖਰੀਦਦਾਰਾਂ ਨੂੰ ਆਪਣੀ ਪਸੰਦ ਤੇ ਬਜਟ ਅਨੁਸਾਰ ਰੈਡੀ-ਟੂ-ਮੂਵ 3 ਬੀ. ਐਚ. ਕੇ. ਫਲੈਟਸ (ਫਲੋਰ), ਇੰਡੀਪੈਂਡੈਂਟ ਕੋਠੀਆਂ ਤੇ ਰਿਹਾਇਸ਼ੀ ਪਲਾਟ ਚੁਣਨ ਦਾ ਮੌਕਾ ਮਿਲ ਰਿਹਾ ਹੈ। ਪ੍ਰੋਜੈਕਟ ਵਿਚ 3 ਬੀ. ਐਚ. ਕੇ. ਫਲੈਟਸ (ਫਲੋਰ) ਦੀ ਕੀਮਤ 34.95 ਲੱਖ ਰੁਪਏ ਤੋਂ ਸ਼ੁਰੂ ਹੁੰਦੀ ਹੈ, ਜਦਕਿ ਇੰਡੀਪੈਂਡੈਂਟ ਕੋਠੀ ਦੀ ਕੀਮਤ ਸਿਰਫ਼ 45 ਲੱਖ ਰੁਪਏ ਹੈ। ਇਸ ਤੋਂ ਇਲਾਵਾ ਰਿਹਾਇਸ਼ੀ ਪਲਾਟਾਂ ਦੀ ਸ਼ੁਰੂਆਤੀ ਕੀਮਤ 30,000 ਰੁਪਏ ਪ੍ਰਤੀ ਵਰਗ ਗਜ਼ ਰੱਖੀ ਗਈ ਹੈ। ਖਾਸ ਗੱਲ ਇਹ ਹੈ ਕਿ ਰੈਡੀ-ਟੂ-ਮੂਵ ਘਰ ਖਰੀਦਣ ਵਾਲਿਆਂ ਨੂੰ ਤੁਰੰਤ ਰਜਿਸਟਰੀ ਅਤੇ ਪਜ਼ੈਸ਼ਨ ਦੀ ਸਹੂਲਤ ਮਿਲਦੀ ਹੈ, ਜਿਸ ਨਾਲ ਉਹ ਬਿਨਾਂ ਲੰਬਾ ਇੰਤਜ਼ਾਰ ਕੀਤੇ ਆਪਣੇ ਨਵੇਂ ਘਰ ਵਿਚ ਰਹਿਣਾ ਸ਼ੁਰੂ ਕਰ ਸਕਦੇ ਹਨ। ਲੋਕੇਸ਼ਨ ਦੀ ਗੱਲ ਕਰੀਏ ਤਾਂ ਇਹ ਪ੍ਰਾਜੈਕਟ ਅੰਬਾਲਾ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਲਗਪਗ 7 ਕਿਲੋਮੀਟਰ ਦੀ ਦੂਰੀ ‘ਤੇ ਸਥਿਤ ਹੈ। ਇਥੇ 30, 45, 60 ਅਤੇ 80 ਫੁੱਟ ਚੌੜੀਆਂ ਸੜਕਾਂ, ਹਰੇ-ਭਰੇ ਪਾਰਕ ਅਤੇ ਖੁੱਲ੍ਹਾ ਵਾਤਾਵਰਨ ਬਿਹਤਰ ਰਹਿਣ-ਸਹਿਣ ਦਾ ਅਨੁਭਵ ਦਿੰਦੇ ਹਨ। ਵਸਨੀਕਾਂ ਦੀ ਸੁਰੱਖਿਆ ਲਈ ਸੁਰੱਖਿਅਤ ਬਾਊਂਡਰੀ ਵਾਲ ਅਤੇ 24 ਘੰਟੇ ਗੇਟਿਡ ਸਕਿਉਰਿਟੀ ਦੀ ਵਿਵਸਥਾ ਕੀਤੀ ਗਈ ਹੈ।
ਪਿਛਲੀ ਖ਼ਬਰ ਸਾਈਡ ਦੇਣ ਨੂੰ ਲੈ ਕੇ ਟਰੈਕਟਰ-ਟਰਾਲੀ ਚਾਲਕ ਵਲੋਂ ਕਾਰ ਨੂੰ ਟੱਕਰ ਮਾਰਨ, ਜਾਨੋਂ ਮਾਰਨ ਦੀ ਧਮਕੀ ਦੇਣ ਤੇ ਕੁੱਟਮਾਰ ਕਰਨ ਦ... ਅਗਲੀ ਖ਼ਬਰ ‘ ਆਲ-ਏਜ਼ ਗਰੁੱਪ ਨੈਸ਼ਨਲ ਰਿਦਮਿਕ ਜਿਮਨਾਸਟਿਕ ਚੈਂਪੀਅਨਸ਼ਿਪ 2026-27’ ਖੱਟੀਆਂ-ਮਿੱਠੀਆਂ ਯਾਦਾਂ ਛੱਡਦੀ ਹੋਈ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।