22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-11-2026

ਅਮਿਤ ਬਾਵਾ ਸੈਣੀ ਕਾਂਗਰਸ ਦੇ ਕੌਮੀ ਸਕੱਤਰ ਨਿਯੁਕਤ

ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕੌਮੀ ਸਿਆਸਤ ਵਿਚ ਡੇਰਾਬੱਸੀ ਹਲਕੇ ਨੂੰ ਅਹਿਮ ਨੁਮਾਇੰਦਗੀ ਮਿਲੀ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਤੇ ਹਲਕੇ ਦੇ ਉੱਭਰਦੇ ਨੌਜਵਾਨ ਆਗੂ ਅਮਿਤ ਬਾਵਾ ਸੈਣੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੌਮੀ ਸਕੱਤਰ ਨਿਯੁਕਤ ਕਰਦਿਆਂ ਉੱਤਰ-ਪੂਰਬੀ ਸੂਬੇ ਮਣੀਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।

ਅਜੀਤ ਡੈਸਕ 22-11-2026
ਡੇਰਾਬੱਸੀ, 21 ਨਵੰਬਰ (ਰਣਬੀਰ ਸਿੰਘ ਪੜ੍ਹੀ)-ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਦੀ ਕੌਮੀ ਸਿਆਸਤ ਵਿਚ ਡੇਰਾਬੱਸੀ ਹਲਕੇ ਨੂੰ ਅਹਿਮ ਨੁਮਾਇੰਦਗੀ ਮਿਲੀ ਹੈ। ਪੰਜਾਬ ਕਾਂਗਰਸ ਦੇ ਬੁਲਾਰੇ ਤੇ ਹਲਕੇ ਦੇ ਉੱਭਰਦੇ ਨੌਜਵਾਨ ਆਗੂ ਅਮਿਤ ਬਾਵਾ ਸੈਣੀ ਨੂੰ ਆਲ ਇੰਡੀਆ ਕਾਂਗਰਸ ਕਮੇਟੀ ਦਾ ਕੌਮੀ ਸਕੱਤਰ ਨਿਯੁਕਤ ਕਰਦਿਆਂ ਉੱਤਰ-ਪੂਰਬੀ ਸੂਬੇ ਮਣੀਪੁਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਵੀਰਵਾਰ ਦੇਰ ਰਾਤ ਕਾਂਗਰਸ ਹਾਈਕਮਾਨ ਵਲੋਂ ਜਾਰੀ 31 ਸਕੱਤਰਾਂ ਦੀ ਸੂਚੀ ’ਚ ਪੰਜਾਬ ਤੋਂ ਓ. ਬੀ. ਸੀ. ਸ਼੍ਰੇਣੀ ਦੇ ਇਕਲੌਤੇ ਚਿਹਰੇ ਵਜੋਂ ਅਮਿਤ ਬਾਵਾ ਸੈਣੀ ਨੂੰ ਥਾਂ ਮਿਲਣ ਨਾਲ ਹਲਕੇ ਦੇ ਕਾਂਗਰਸੀ ਸਫ਼ਿਆਂ ਵਿਚ ਖ਼ੁਸ਼ੀ ਦੀ ਲਹਿਰ ਦੌੜ ਗਈ ਹੈ। ਪਿਛਲੇ ਕਰੀਬ ਦੋ ਦਹਾਕਿਆਂ ਤੋਂ ਕਾਂਗਰਸ ਵਿਚ ਸਰਗਰਮ ਅਮਿਤ ਬਾਵਾ ਸੈਣੀ ਦਾ ਪਰਿਵਾਰ ਟਕਸਾਲੀ ਕਾਂਗਰਸੀ ਪਰਿਵਾਰ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਵੀ ਕਰੀਬ 20 ਸਾਲ ਡੇਰਾਬੱਸੀ ਤੋਂ ਕੌਂਸਲਰ ਰਹਿ ਚੁੱਕੇ ਹਨ। ਰਾਹੁਲ ਗਾਂਧੀ ਦੀ ਟੀਮ ਦੇ ਨੌਜਵਾਨ ਚਿਹਰਿਆਂ ਵਿਚ ਗਿਣੇ ਜਾਂਦੇ ਅਮਿਤ ਬਾਵਾ ਸੈਣੀ ਡੇਰਾਬੱਸੀ ਵਿਧਾਨ ਸਭਾ ਹਲਕੇ ਤੋਂ ਕਾਂਗਰਸ ਦੇ ਕੌਮੀ ਸੰਗਠਨ ਵਿਚ ਅਹੁਦਾ ਹਾਸਿਲ ਕਰਨ ਵਾਲੇ ਪਹਿਲੇ ਆਗੂ ਦੱਸੇ ਜਾਂਦੇ ਹਨ। ਕਰੀਬ ਸਾਢੇ ਤਿੰਨ ਦਹਾਕਿਆਂ ਤੋਂ ਹਲਕੇ ਵਿਚ ਜਿੱਤ ਨੂੰ ਤਰਸ ਰਹੀ ਕਾਂਗਰਸ ਇਸ ਵਾਰ ਕਿਸ ਚਿਹਰੇ ‘ਤੇ ਦਾਅ ਖੇਡੇਗੀ, ਇਹ ਸਿਆਸੀ ਹਲਕਿਆਂ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਅਜਿਹੇ ਵਿਚ ਸੈਣੀ ਨੂੰ ਮਿਲੀ ਕੌਮੀ ਜ਼ਿੰਮੇਵਾਰੀ ਨੇ ਵਿਧਾਨ ਸਭਾ ਟਿਕਟ ਲਈ ਉਨ੍ਹਾਂ ਦੀ ਦਾਅਵੇਦਾਰੀ ਨੂੰ ਨਵਾਂ ਬਲ ਦਿੱਤਾ ਹੈ। ਇਸ ਮੌਕੇ ਜ਼ਿਲ੍ਹਾ ਕਾਂਗਰਸ ਦੇ ਜਨਰਲ ਸਕੱਤਰ ਵਿਕਰਮ ਰਾਣਾ, ਪ੍ਰਵੀਨ ਮਖੀਜਾ, ਬਲਦੇਵ ਸਿੰਘ ਰੁੜਕੀ, ਕਰਨੈਲ ਸਿੰਘ ਲਾਲੜੂ, ਸੌਰਭ ਧੰਮਣ, ਸਰਦਾਰਾ ਸਿੰਘ, ਲਖਵੀਰ ਸਿੰਘ, ਸੁਜਾਨ ਮੀਣਾ ਅਤੇ ਜਸਵੰਤ ਰਾਏ ਬਾਵਾ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਖਰੜ ਹਲਕੇ ਦੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ-ਰਣਜੀਤ ਸਿੰਘ ਗਿੱਲ ਅਗਲੀ ਖ਼ਬਰ ਪੰਜਾਬ ਦੇ ਖ਼ਜ਼ਾਨੇ ਤੇ ਕੀਮਤੀ ਜ਼ਮੀਨਾਂ ਨਾਲ ਜੁੜੇ ਮਾਮਲਿਆਂ ’ਚ ਸਰਕਾਰ ਜਵਾਬਦੇਹੀ ਤੋਂ ਨਹੀਂ ਬਚ ਸਕਦੀ-ਕੇਵਲ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।