18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਪੀ . ਐੱਚ . ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਐੱਮ . ਐੱਸ . ਐੱਮ . ਈ ਖੇਤਰ ਲਈ ਨੈਸ਼ਨਲ ਪੈਨਸ਼ਨ ਸਿਸਟਮ ਯੋਜਨਾ ਸੰਬੰਧੀ ਕਰਵਾਇਆ ਜਾਗਰੂਕਤਾ ਸੈਸ਼ਨ

ਚੰਡੀਗੜ੍ਹ, 17 ਅਕਤੂਬਰ (ਅਜਾਇਬ ਸਿੰਘ ਔਜਲਾ) - ਇੱਥੇ ਅੱਜ ਪੀ. ਐਚ.

ਚੰਡੀਗੜ੍ਹ ’ਚ ਪੀ.ਐੱਚ.ਡੀ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਵਲੋਂ ਨੈਸ਼ਨਲ ਸਿਸਟਮ ਯੋਜਨਾ ਲਏ ਕਰਵਾਏ ਜਾਗਰੂਕਤਾ ਸੈਸ਼ਨ ਦੌਰਾਨ ਸੁਧੀਰ ਸਿੰਘ, ਐਸ਼ਵਰਿਆ ਮੌਦਗਿਲ, ਜਾਗਿਆਸਾ ਨਰੂਲਾ ਤੇ ਹੋਰ। ਤਸਵੀਰ : ਰਾਕੇਸ਼ ਸ਼ਾਹ 18-10-2026
ਚੰਡੀਗੜ੍ਹ, 17 ਅਕਤੂਬਰ (ਅਜਾਇਬ ਸਿੰਘ ਔਜਲਾ) - ਇੱਥੇ ਅੱਜ ਪੀ.ਐਚ.ਡੀ ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਪੰਜਾਬ ਸਟੇਟ ਚੈਪਟਰ ਵਲੋਂ ਪੈਨਸ਼ਨ ਫ਼ੰਡ ਰੈਗੂਲੇਟਰੀ ਐਂਡ ਡਿਵੈਲਪਮੈਂਟ ਅਥਾਰਟੀ (ਪੀ.ਐਫ.ਆਰ.ਡੀ) ਦੇ ਸਹਿਯੋਗ ਨਾਲ ਪੀ.ਐਚ.ਡੀ ਹਾਊਸ ਵਿਖੇ ਨੈਸ਼ਨਲ ਪੈਨਸ਼ਨ ਸਿਸਟਮ - ਐੱਮ.ਐੱਸ.ਐੱਮ.ਈ ਵਰਕਫੋਰਸ ਲਈ ਇਕ ਸੁਰੱਖਿਅਤ ਭਵਿੱਖ ਦਾ ਨਿਰਮਾਣ ਬਾਰੇ ਇਕ ਜਾਗਰੂਕਤਾ ਸੈਸ਼ਨ ਦਾ ਕਰਵਾਇਆ ਗਿਆ। ਸੈਸ਼ਨ ਦਾ ਉਦੇਸ਼ ਸਥਾਨਕ ਉਦਯੋਗ ਦੇ ਆਗੂਆਂ, ਵਪਾਰਕ ਪ੍ਰਤੀਨਿਧੀਆਂ ਅਤੇ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮਾਂ ਵਿਚ ਰਿਟਾਇਰਮੈਂਟ ਯੋਜਨਾਬੰਦੀ, ਵਿੱਤੀ ਸੁਰੱਖਿਆ ਅਤੇ ਮਾਲਕਾਂ ਅਤੇ ਕਰਮਚਾਰੀਆਂ ਲਈ ਐਨ.ਪੀ.ਐੱਸ ਅਪਣਾਉਣ ਦੇ ਲੰਬੇ ਸਮੇਂ ਦੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਸੀ।ਪੀ.ਐਚ.ਡੀ.ਸੀ.ਸੀ.ਆਈ ਚੰਡੀਗੜ੍ਹ ਚੈਪਟਰ ਦੇ ਪ੍ਰਧਾਨ ਰਜਨੀਸ਼ ਬਾਂਸਲ ਨੇ ਖੇਤਰ ੀ ਆਰਥਿਕ ਵਿਕਾਸ ਨੂੰ ਅੱਗੇ ਵਧਾਉਣ ਵਿਚ ਛੋਟੇ ਕਾਰੋਬਾਰਾਂ ਅਤੇ ਵਪਾਰਕ ਇਕਾਈਆਂ ਦੀ ਮਹੱਤਵਪੂਰਨ ਭੂਮਿਕਾ ’ਤੇ ਜ਼ੋਰ ਦਿੱਤਾ। ਪੀ.ਐਫ.ਆਰ.ਡੀ.ਏ ਦੇ ਡਿਪਟੀ ਜਨਰਲ ਮੈਨੇਜਰ ਸੁਧੀਰ ਸਿੰਘ ਨੇ ਪੈਨਸ਼ਨ ਅਤੇ ਸਮਾਜਿਕ ਸੁਰੱਖਿਆ ਕਵਰੇਜ ਦੇ ਐੱਮ.ਐੱਸ.ਐੱਮ.ਈ ਅਤੇ ਅਸੰਗਠਿਤ ਖੇਤਰ ਵਿਚ ਵਿਸਥਾਰ ਬਾਰੇ ਗੱਲ ਕੀਤੀ।ਉਨ੍ਹਾਂ ਨੇ ਯੋਜਨਾਬੱਧ ਰਿਟਾਇਰਮੈਂਟ ਪਲਾਨਿੰਗ ਬਾਰੇ ਜਾਗਰੂਕਤਾ ਵਧਾਉਣ ਅਤੇ ਐਨ.ਪੀ.ਐੱਸ ਨੂੰ ਵਿਆਪਕ ਤੌਰ ’ਤੇ ਅਪਣਾਉਣ ਨੂੰ ਉਤਸ਼ਾਹਿਤ ਕਰਨ ਦੀ ਮਹੱਤਤਾ ’ਤੇ ਚਾਨਣਾ ਪਾਇਆ। ਐਚ.ਡੀ.ਐਫ.ਸੀ ਪੈਨਸ਼ਨ ਫ਼ੰਡ ਦੇ ਸੀਨੀਅਰ ਮੈਨੇਜਰ ਐਸ਼ਵਰਿਆ ਮੌਦਗਿਲ ਨੇ ਐੱਮ.ਐੱਸ.ਐੱਮ.ਈ ਲਈ ਐਨ.ਪੀ.ਐੱਸ ਬਾਰੇ ਵਿਸਤ੍ਰਿਤ ਪੇਸ਼ਕਾਰੀ ਦਿੱਤੀ। ਉਨ੍ਹਾਂ ਨੇ ਐਨ.ਪੀ.ਐੱਸ ਦੇ ਲਾਭਾਂ, ਨਾਮਾਂਕਣ ਪ੍ਰਕਿਰਿਆ, ਯੋਗਦਾਨ ਢਾਂਚੇ, ਪੋਰਟੇਬਿਲਟੀ, ਔਨਲਾਈਨ ਨਾਮਾਂਕਣ ਵਿਧੀਆਂ, ਮਾਲਕ-ਕਰਮਚਾਰੀ ਯੋਗਦਾਨਾਂ ਦੇ ਲਾਭਾਂ ਅਤੇ ਆਮਦਨ ਟੈਕਸ ਕਾਨੂੰਨ ਦੇ ਮੌਜੂਦਾ ਪ੍ਰਬੰਧਾਂ ਅਧੀਨ ਉਪਲਬਧ ਟੈਕਸ ਲਾਭਾਂ ਬਾਰੇ ਵਿਸਥਾਰ ਵਿਚ ਦੱਸਿਆ।ਪੀ.ਐਚ.ਡੀ.ਸੀ.ਸੀ.ਆਈ ਦੀ ਪੰਜਾਬ ਬੈਂਕਿੰਗ ਅਤੇ ਵਿੱਤੀ ਸੇਵਾਵਾਂ ਕਮੇਟੀ ਦੇ ਸਹਿ-ਕਨਵੀਨਰ ਸ਼ਿਵ ਸ਼ੰਕਰ ਕੁਮਾਰ ਨੇ ਧੰਨਵਾਦ ਪ੍ਰਗਟ ਕਰਦੇ ਹੋਏ ਕਿਹਾ ਕਿ ਐਨ.ਪੀ.ਐੱਸ ਇਕ ਕਿਫਾਇਤੀ, ਸੁਰੱਖਿਅਤ ਅਤੇ ਬਹੁਤ ਪ੍ਰਭਾਵਸ਼ਾਲੀ ਸਮਾਜਿਕ ਸੁਰੱਖਿਆ ਸਾਧਨ ਹੈ।
ਪਿਛਲੀ ਖ਼ਬਰ ਚੰਡੀਗੜ੍ਹ ’ ਚ ਸੈਕਟਰ -49 ਵਿਖੇ 70 ਫੁੱਟ ਉੱਚੇ ਰਾਵਣ ਦੇ ਪੁਤਲੇ ਅਤੇ ਸ਼ਾਨਦਾਰ ਆਤਿਸ਼ਬਾਜ਼ੀ ਨਾਲ ਦੁਸਹਿਰਾ ਮਨਾਇਆ ਜਾਵੇਗਾ... ਅਗਲੀ ਖ਼ਬਰ ਜੁਰਮਾਨੇ ਵਿਰੁੱਧ ਸੁਵਿਧਾ ਕੇਂਦਰਾਂ ਵਿਚ ਆਧਾਰ ਸੇਵਾਵਾਂ ਇਕ ਹਫ਼ਤੇ ਤੋਂ ਠੱਪ ਮੁਲਾਜ਼ਮਾਂ ਦੀ ਤਨਖ਼ਾਹ ’ਚੋਂ ਹਰ ਮਹੀਨੇ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।