18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2026

ਜੁਰਮਾਨੇ ਵਿਰੁੱਧ ਸੁਵਿਧਾ ਕੇਂਦਰਾਂ ਵਿਚ ਆਧਾਰ ਸੇਵਾਵਾਂ ਇਕ ਹਫ਼ਤੇ ਤੋਂ ਠੱਪ ਮੁਲਾਜ਼ਮਾਂ ਦੀ ਤਨਖ਼ਾਹ ’ਚੋਂ ਹਰ ਮਹੀਨੇ ਕੱਟੇ ਜਾ ਰਹੇ 2,500 ਤੋਂ 3,000 ਰੁਪਏ

ਜ਼ੀਰਕਪੁਰ, 17 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਲੋਹਗੜ੍ਹ ਸਥਿਤ ਸੁਵਿਧਾ ਕੇਂਦਰ ਵਿਚ ਪਿਛਲੇ ਇਕ ਹਫ਼ਤੇ ਤੋਂ ਆਧਾਰ ਕਾਰਡ ਨਾਲ ਸੰਬੰਧਿਤ ਸੇਵਾਵਾਂ ਠੱਪ ਪਈਆਂ ਹਨ। ਕੇਂਦਰ ਦੇ ਮੁਲਾਜ਼ਮ ਦਫ਼ਤਰ ਤਾਂ ਆ ਰਹੇ ਹਨ, ਪਰ ਆਧਾਰ ਕਾਰਡ ਬਣਾਉਣ ਅਤੇ ਇਸ ਨਾਲ ਸੰਬੰਧਿਤ ਹੋਰ ਕੰਮ ਨਹੀਂ ਕਰ ਰਹੇ।

ਅਜੀਤ ਡੈਸਕ 18-10-2026
ਜ਼ੀਰਕਪੁਰ, 17 ਅਕਤੂਬਰ (ਮਨਿੰਦਰ ਸਿੰਘ)-ਜ਼ੀਰਕਪੁਰ ਦੇ ਲੋਹਗੜ੍ਹ ਸਥਿਤ ਸੁਵਿਧਾ ਕੇਂਦਰ ਵਿਚ ਪਿਛਲੇ ਇਕ ਹਫ਼ਤੇ ਤੋਂ ਆਧਾਰ ਕਾਰਡ ਨਾਲ ਸੰਬੰਧਿਤ ਸੇਵਾਵਾਂ ਠੱਪ ਪਈਆਂ ਹਨ। ਕੇਂਦਰ ਦੇ ਮੁਲਾਜ਼ਮ ਦਫ਼ਤਰ ਤਾਂ ਆ ਰਹੇ ਹਨ, ਪਰ ਆਧਾਰ ਕਾਰਡ ਬਣਾਉਣ ਅਤੇ ਇਸ ਨਾਲ ਸੰਬੰਧਿਤ ਹੋਰ ਕੰਮ ਨਹੀਂ ਕਰ ਰਹੇ। ਮੁਲਾਜ਼ਮਾਂ ਦਾ ਕਹਿਣਾ ਹੈ ਕਿ ਆਧਾਰ ਕਾਰਡ ਵਿਚ ਹੋਣ ਵਾਲੀਆਂ ਗਲਤੀਆਂ ਦੇ ਮਾਮਲੇ ਵਿਚ ਕੰਪਨੀ ਵਲੋਂ ਪੰਜਾਬ ਦੇ ਮੁਲਾਜ਼ਮਾਂ ’ਤੇ ਕਰੀਬ ਸਾਢੇ 7 ਕਰੋੜ ਰੁ. ਦਾ ਜ਼ੁਰਮਾਨਾ ਲਗਾਇਆ ਗਿਆ ਹੈ, ਜਿਸ ਦੀ ਭਰਪਾਈ ਉਨ੍ਹਾਂ ਦੀਆਂ ਤਨਖ਼ਾਹਾਂ ਵਿਚੋਂ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਮੁਤਾਬਿਕ ਉਨ੍ਹਾਂ ਦੀ ਮਹੀਨਾਵਾਰ ਤਨਖ਼ਾਹ ਸਿਰਫ਼ 12,500 ਰੁ. ਹੈ, ਜਦਕਿ ਹਰ ਮਹੀਨੇ 2,500 ਤੋਂ 3,000 ਰੁ. ਤੱਕ ਕੱਟੇ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਲੋਕਾਂ ਵਲੋਂ ਦਿੱਤੇ ਦਸਤਾਵੇਜ਼ਾਂ ਨੂੰ ਹੀ ਉਹ ਸਿਸਟਮ ’ਤੇ ਅਪਲੋਡ ਕਰਦੇ ਹਨ, ਇਸ ਕਰ ਕੇ ਹਰ ਗਲਤੀ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਉਣਾ ਗਲਤ ਹੈ। ਮੁਲਾਜ਼ਮਾਂ ਨੇ ਸਵਾਲ ਉਠਾਇਆ ਕਿ ਜਦੋਂ ਤਕਨੀਕੀ ਖ਼ਰਾਬੀ ਜਾਂ ਕੰਪਨੀ ਦੀ ਗਲਤੀ ਕਾਰਨ ਆਧਾਰ ਕਾਰਡ ਨਹੀਂ ਬਣਦਾ ਅਤੇ ਲੋਕਾਂ ਦੀ ਫ਼ੀਸ ਵੀ ਬੇਕਾਰ ਜਾਂਦੀ ਹੈ, ਤਾਂ ਕੰਪਨੀ ’ਤੇ ਜ਼ੁਰਮਾਨਾ ਕਿਉਂ ਨਹੀਂ ਲਗਾਇਆ ਜਾਂਦਾ, ਉਨ੍ਹਾਂ ਦੱਸਿਆ ਕਿ ਇਕ ਆਧਾਰ ਕਾਰਡ ਵਿਚ ਗਲਤੀ ਲਈ 1,000 ਰੁ. ਤੱਕ ਜ਼ੁਰਮਾਨਾ ਲਗਾਇਆ ਗਿਆ ਹੈ। ਮੁਲਾਜ਼ਮਾਂ ਅਨੁਸਾਰ ਪੰਜਾਬ ਵਿਚ ਕੰਮ ਕਰ ਰਹੀ ਟੈਰਾਸਿਸ ਕੰਪਨੀ ਕਥਿਤ ਤੌਰ ’ਤੇ ਜ਼ੁਰਮਾਨੇ ਦੀ 90 ਫ਼ੀਸਦੀ ਰਕਮ ਭਰਨ ਲਈ ਤਿਆਰ ਹੈ, ਪਰ ਬਾਕੀ 10 ਫ਼ੀਸਦੀ ਮੁਲਾਜ਼ਮਾਂ ਤੋਂ ਵਸੂਲਣ ਦੀ ਗੱਲ ਕਹੀ ਜਾ ਰਹੀ ਹੈ। ਉਨ੍ਹਾਂ ਮੰਗ ਕੀਤੀ ਕਿ ਜ਼ੁਰਮਾਨਾ ਵੱਧ ਤੋਂ ਵੱਧ 25 ਰੁ. ਹੋਵੇ ਅਤੇ ਇਸ ਦੀ ਕਟੌਤੀ ਮੁਲਾਜ਼ਮਾਂ ਦੀ ਤਨਖ਼ਾਹ ਵਿਚੋਂ ਨਾ ਕੀਤੀ ਜਾਵੇ। ਮੁਲਾਜ਼ਮਾਂ ਨੇ ਉਮੀਦ ਜਤਾਈ ਕਿ ਉੱਚ ਅਧਿਕਾਰੀਆਂ ਨਾਲ ਮੀਟਿੰਗ ਤੋਂ ਬਾਅਦ ਇਕ-ਦੋ ਦਿਨਾਂ ਵਿਚ ਮਸਲਾ ਹੱਲ ਹੋ ਜਾਵੇਗਾ ਅਤੇ ਆਧਾਰ ਕਾਰਡ ਸੇਵਾਵਾਂ ਮੁੜ ਸ਼ੁਰੂ ਹੋ ਜਾਣਗੀਆਂ।
ਪਿਛਲੀ ਖ਼ਬਰ ਪੀ . ਐੱਚ . ਡੀ. ਚੈਂਬਰ ਆਫ਼ ਕਾਮਰਸ ਐਂਡ ਇੰਡਸਟਰੀ ਦੇ ਐੱਮ . ਐੱਸ . ਐੱਮ . ਈ ਖੇਤਰ ਲਈ ਨੈਸ਼ਨਲ ਪੈਨਸ਼ਨ ਸਿਸਟਮ ਯੋਜਨਾ ਸੰਬ... ਅਗਲੀ ਖ਼ਬਰ ਅੱਜ ਬਿਜਲੀ ਸਪਲਾਈ ਬੰਦ ਰਹੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।