14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-10-2026

ਰਿਆਤ - ਬਾਹਰਾ ਯੂਨੀਵਰਸਿਟੀ ਦੇ ਐੱਨ . ਸੀ . ਸੀ . ਕੈਡਿਟ ਨੇ ਆਲ ਇੰਡੀਆ ਥਲ ਸੈਨਿਕ ਕੈਂਪ ’ ਚ ਜਿੱਤਿਆ ਸੋਨ ਤਗ਼ਮਾ

ਐੱਸ. ਏ.

ਸੋਨ ਤਗ਼ਮਾ ਜਿੱਤਣ ਵਾਲੀ ਐੱਨ.ਸੀ.ਸੀ. ਕੈਡਿਟ ਸੋਨਾਕਸ਼ੀ ਸ਼ਰਮਾ ਦੀ ਹੌਸਲਾ ਅਫ਼ਜ਼ਾਈ ਕਰਦੇ ਹੋਏ ਰਿਆਤ-ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ। ਅਜੀਤ ਤਸਵੀਰ 14-10-2026
ਐੱਸ. ਏ. ਐੱਸ. ਨਗਰ, 13 ਅਕਤੂਬਰ (ਪ੍ਰੋ. ਅਵਤਾਰ ਸਿੰਘ)- ਰਿਆਤ-ਬਾਹਰਾ ਯੂਨੀਵਰਸਿਟੀ ਦੀ ਐੱਨ. ਸੀ. ਸੀ. ਕੈਡਿਟ ਸੀ. ਕਿਊ. ਐਮ. ਐੱਸ. ਸੋਨਾਕਸ਼ੀ ਸ਼ਰਮਾ ਨੇ ਨਵੀਂ ਦਿੱਲੀ ਵਿਖੇ ਡਾਇਰੈਕਟੋਰੇਟ ਜਨਰਲ ਨੈਸ਼ਨਲ ਕੈਡਿਟ ਕੋਰ (ਐੱਨ. ਸੀ. ਸੀ.) ਵਲੋਂ ਲਗਾਏ ਗਏ ਵਕਾਰੀ ਆਲ ਇੰਡੀਆ ਥਲ ਸੈਨਿਕ ਕੈਂਪ ‘ਚ ਸੋਨ ਤਗ਼ਮਾ ਜਿੱਤ ਕੇ ਯੂਨੀਵਰਸਿਟੀ ਦਾ ਨਾਂਅ ਰੌਸ਼ਨ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਯੂਨੀਵਰਸਿਟੀ ਦੇ ਐੱਨ. ਸੀ. ਸੀ./ਐੱਨ. ਐੱਸ. ਐੱਸ. ਵਿਭਾਗ ਦੇ ਡਾਇਰੈਕਟਰ ਪ੍ਰੋ. (ਮੇਜਰ) ਏ. ਐੱਸ. ਚਾਹਲ ਨੇ ਦੱਸਿਆ ਕਿ ਸੋਨਾਕਸ਼ੀ ਸ਼ਰਮਾ ਨੇ ਫੀਲਡ ਸਿੰਗਨਲਜ਼ ‘ਚ ਆਪਣੀ ਕਾਬਲੀਅਤ ਦੇ ਦਮ ‘ਤੇ ਜੇ. ਡੀ. ਐਫ. ਐੱਸ. ਮੁਕਾਬਲੇ ‘ਚ ਬਿਹਤਰੀਨ ਪ੍ਰਦਰਸ਼ਨ ਕੀਤਾ। ਉਸ ਨੂੰ ਇਸ ਪ੍ਰਾਪਤੀ ਲਈ ਐੱਨ. ਸੀ. ਸੀ. ਦੇ ਡਾਇਰੈਕਟਰ ਜਨਰਲ ਵਲੋਂ ਸੋਨ ਤਗ਼ਮਾ ਪ੍ਰਦਾਨ ਕੀਤਾ ਗਿਆ। ਸੋਨਾਕਸ਼ੀ ਸ਼ਰਮਾ ਦੀ ਇਸ ਕਾਮਯਾਬੀ ਨਾਲ ਯੂਨੀਵਰਸਿਟੀ ਨੂੰ ਕੌਮੀ ਪੱਧਰ ‘ਤੇ ਮਾਣ ਮਿਲਿਆ ਹੈ। ਇਹ ਪ੍ਰਾਪਤੀ ਐੱਨ. ਸੀ. ਸੀ. ਵਿਭਾਗ ਵਲੋਂ ਕੈਡਿਟਾਂ ‘ਚ ਅਨੁਸ਼ਾਸਨ, ਸਮਰਪਣ, ਲਗਨ ਅਤੇ ਉੱਤਮਤਾ ਦੀ ਭਾਵਨਾ ਪੈਦਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਨੂੰ ਵੀ ਦਰਸਾਉਂਦੀ ਹੈ। ਇਸ ਸ਼ਾਨਦਾਰ ਪ੍ਰਾਪਤੀ ਬਦਲੇ ਸੋਨਾਕਸ਼ੀ ਸ਼ਰਮਾ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਦੇ ਚਾਂਸਲਰ ਗੁਰਵਿੰਦਰ ਸਿੰਘ ਬਾਹਰਾ ਨੇ ਕਿਹਾ ਕਿ ਯੂਨੀਵਰਸਿਟੀ ਨੂੰ ਉਸ ਦੀ ਸਫ਼ਲਤਾ ‘ਤੇ ਮਾਣ ਹੈ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਲਈ ਵੀ ਪ੍ਰੇਰਨਾ ਸ੍ਰੋਤ ਹੈ। ਉਨ੍ਹਾਂ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ-ਨਾਲ ਖੇਡਾਂ ਅਤੇ ਹੋਰ ਸਹਿ-ਪਾਠਕ੍ਰਮ ਗਤੀਵਿਧੀਆਂ ‘ਚ ਹਿੱਸਾ ਲੈਣ ਲਈ ਪ੍ਰੇਰਿਤ ਵੀ ਕੀਤਾ। ਇਸੇ ਦੌਰਾਨ ਯੂਨੀਵਰਸਿਟੀ ਦੇ ਗਰੁੱਪ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਵੀ ਸੋਨਾਕਸ਼ੀ ਸ਼ਰਮਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਸ ਦੀ ਪ੍ਰਾਪਤੀ ਹੋਰਨਾਂ ਵਿਦਿਆਰਥੀਆਂ ਅਤੇ ਐੱਨ. ਸੀ. ਸੀ. ਕੈਡਿਟਾਂ ਨੂੰ ਸਮਰਪਣ ਤੇ ਮਿਹਨਤ ਨਾਲ ਅੱਗੇ ਵਧਣ ਲਈ ਪ੍ਰੇਰਿਤ ਕਰੇਗੀ। ਅੰਤ ‘ਚ ਪ੍ਰੋ. ਚਾਹਲ ਨੇ ਕੈਡਿਟਾਂ ਨੂੰ ਉਤਸ਼ਾਹਿਤ ਕਰਨ ਅਤੇ ਐੱਨ. ਸੀ. ਸੀ. ਗਤੀਵਿਧੀਆਂ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਸਹਿਯੋਗ ਦੇਣ ਵਾਸਤੇ ਯੂਨੀਵਰਸਿਟੀ ਪ੍ਰਬੰਧਕਾਂ ਦਾ ਉਚੇਚੇ ਤੌਰ ‘ਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਸੋਨਾਕਸ਼ੀ ਦੀ ਇਸ ਸਫ਼ਲਤਾ ਨਾਲ ਰਿਆਤ-ਬਾਹਰਾ ਯੂਨੀਵਰਸਿਟੀ ਦੀ ਕੌਮੀ ਪੱਧਰ ‘ਤੇ ਸਾਖ ਹੋਰ ਮਜ਼ਬੂਤ ਹੋਈ ਹੈ।
ਪਿਛਲੀ ਖ਼ਬਰ ਮੁਬਾਰਿਕਪੁਰ ਦੇ ਸਰਕਾਰੀ ਸਕੂਲ ਦੇ ਬਾਹਰ 10 ਵੀਂ ਦੇ ਵਿਦਿਆਰਥੀ ’ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਗੰਭੀਰ ਰੂਪ ਵਿਚ ਜ਼ਖ਼ਮ... ਅਗਲੀ ਖ਼ਬਰ ਪਾਰਟੀ ’ ਚੋਂ ਸ਼ਗਨ ਦੇ ਪੈਸਿਆਂ ਵਾਲਾ ਪਰਸ ਤੇ ਆਈਫੋਨ -16 ਚੋਰੀ , ਘਟਨਾ ਸੀ . ਸੀ . ਟੀ . ਵੀ . ’ ਚ ਕੈਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।