11-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-10-2026

ਚੰਡੀਗੜ੍ਹ ਯੂਨੀਵਰਸਿਟੀ ਵਲੋਂ ‘ ਕੈਂਪਸ ਟੈਂਕ ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਭਾਰਤ ਦੀ ਨੌਜਵਾਨ ਪੀੜ੍ਹੀ ਵਲੋਂ ਮੌਜੂਦਾ ਮੌਕਿਆਂ ਨਾਲ ‘ਵਿਕਸਿਤ ਭਾਰਤ-2047’ ਦੇ ਟੀਚੇ ਨੂੰ ਹਾਸਿਲ ਕਰਨ ਲਈ ਕੰਮ ਕਰਨਾ ਚਾਹੀਦਾ ਹੈ-ਨਵੀਨ ਜਿੰਦਲ

ਐੱਸ. ਏ.

ਅਜੀਤ ਡੈਸਕ 11-10-2026
ਐੱਸ. ਏ. ਐੱਸ. ਨਗਰ, 10 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਭਾਰਤ ਦੇ ਨੌਜਵਾਨ ਉੱਦਮੀਆਂ ਲਈ ਨਿਵੇਸ਼ ਦੇ ਨਵੇਂ ਮੌਕੇ ਪੈਦਾ ਕਰਨ ਦੇ ਉਦੇਸ਼ ਨਾਲ ਚੰਡੀਗੜ੍ਹ ਯੂਨੀਵਰਸਿਟੀ ਨੇ ‘ਕੈਂਪਸ ਟੈਂਕ- ਇੰਡੀਆਜ਼ ਨੈਕਸਟ ਯੂਨੀਕੋਰਨ’ ਦੇ ਦੂਜੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਇਸ ਦੇ ਤਹਿਤ ਸਟਾਰਟਅੱਪਸ ਲਈ 15 ਮਿਲੀਅਨ ਅਮਰੀਕੀ ਡਾਲਰ ਦਾ ਫ਼ੰਡਿੰਗ ਪੂਲ ਰੱਖਿਆ ਗਿਆ ਹੈ, ਜੋ ਕਿ ਪਹਿਲੇ ਸੀਜ਼ਨ ਦੇ 6 ਮਿਲੀਅਨ ਅਮਰੀਕੀ ਡਾਲਰ ਦੇ ਮੁਕਾਬਲੇ ਢਾਈ ਗੁਣਾ ਜ਼ਿਆਦਾ ਹੈ। ਇਸ ਪਹਿਲਕਦਮੀ ਰਾਹੀਂ ਨੌਜਵਾਨ ਇਨੋਵੇਟਰਾਂ ਨੂੰ ਆਪਣੇ ਕਾਰੋਬਾਰੀ ਵਿਚਾਰ ਨਿਵੇਸ਼ਕਾਂ ਸਾਹਮਣੇ ਰੱਖਣ, ਮਾਹਿਰਾਂ ਤੋਂ ਮਾਰਗਦਰਸ਼ਨ ਹਾਸਿਲ ਕਰਨ ਅਤੇ ਆਪਣੇ ਵਿਚਾਰਾਂ ਨੂੰ ਬਾਜ਼ਾਰ ‘ਚ ਉਤਾਰਨ ਦਾ ਮੌਕਾ ਮਿਲੇਗਾ। ਇਸ ‘ਕੈਂਪਸ ਟੈਂਕ’ ਦਾ ਐਲਾਨ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਜਾਰੀ ਰਾਸ਼ਟਰੀ ਪੱਧਰ ਦੇ ‘ਇਨਕਿਊਬੇਟਰ ਐਂਡ ਕੈਪੀਟਲ ਸਮਿੱਟ-2026’ ਅਤੇ ‘ਇਸਬੈਕਨ 2026’ ਦੇ ਦੂਜੇ ਦਿਨ ਕੀਤਾ ਗਿਆ। ਇਹ ਸਮਾਗਮ ਚੰਡੀਗੜ੍ਹ ਯੂਨੀਵਰਸਿਟੀ ਟੈਕਨਾਲੋਜੀ ਬਿਜ਼ਨੈੱਸ ਇਨਕਿਊਬੇਟਰ (ਸੀ. ਯੂ. ਟੀ. ਬੀ. ਆਈ.) ਵਲੋਂ ਇੰਡੀਅਨ ਸਾਇੰਸ ਐਂਡ ਟੈਕਨਾਲੋਜੀ ਐਂਟਰਪ੍ਰਿਨਿਓਰਜ਼ ਪਾਰਕਸ ਐਂਡ ਬਿਜ਼ਨੈੱਸ ਇਨਕਿਊਬੇਟਰਜ਼ ਐਸੋਸੀਏਸ਼ਨ (ਆਈ. ਐੱਸ. ਬੀ. ਏ) ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਸੰਮੇਲਨ ‘ਚ 20 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 400 ਇਨਕਿਊਬੇਟਰ ਸੰਸਥਾਨਾਂ, ਚੋਣਵੇਂ 100 ਸਟਾਰਟਅੱਪਸ, 80 ਨਿਵੇਸ਼ਕਾਂ ਅਤੇ ਸਰਕਾਰ, ਨੀਤੀ-ਨਿਰਮਾਣ ਤੇ ਉਦਯੋਗ ਜਗਤ ਨਾਲ ਜੁੜੇ 60 ਤੋਂ ਵੱਧ ਨੁਮਾਇੰਦਿਆਂ ਵਲੋਂ ਭਾਗ ਲਿਆ ਗਿਆ। ‘ਕੈਂਪਸ ਟੈਂਕ’ ਦੇ ਦੂਜੇ ਸੀਜ਼ਨ ‘ਚ 8 ਨਿਵੇਸ਼ ਭਾਈਵਾਲ ਸ਼ਾਮਿਲ ਹਨ, ਜਿਨ੍ਹਾਂ ‘ਚ ਅਪਨਾ, ਵੈਂਚਰ ਕੈਟਾਲਿਸਟਸ, ਏਰਾਵਤੀ ਵੈਂਚਰਸ, ਪੈਡਲਸਟਾਰਟ, ਈਗਲਵਿੰਗਜ਼, ਐੱਫ. ਏ. ਏ. ਡੀ., ਬੀ. ਐਨ. ਐਂਜ਼ਲਸ ਅਤੇ ਕਿਊਬ ਫਾਊਂਡਰਜ਼ ਸਪੇਸ ਸ਼ਾਮਿਲ ਹਨ। ਇਸ ਮੌਕੇ ਸੰਸਦ ਮੈਂਬਰ ਅਤੇ ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ, ਜਦਕਿ ਰਾਜ ਸਭਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਮ ਸਿੰਘ ਸੰਧੂ ਵੀ ਉਚੇਚੇ ਤੌਰ ‘ਤੇ ਹਾਜ਼ਰ ਰਹੇ। ਸਮਾਗਮ ‘ਚ ਸ਼ਾਮਿਲ ਹੋਣ ਵਾਲੀਆਂ ਹੋਰਨਾਂ ਪ੍ਰਮੁੱਖ ਸ਼ਖ਼ਸੀਅਤਾਂ ‘ਚ ਇਨਫੋਸਿਸ ਦੇ ਸਹਿ-ਸੰਸਥਾਪਕ ਕ੍ਰਿਸ ਗੋਪਾਲਕ੍ਰਿਸ਼ਨਨ, ਅਪਨਾ ਦੇ ਗਰੁੱਪ ਸੀ. ਈ. ਓ. ਨਿਰਮਿਤ ਪਾਰਿਖ, ਵੈਂਚਰ ਕੈਟਾਲਿਸਟਸ ਦੇ ਸੀ. ਓ. ਓ. ਹੇਮੰਤ ਮਲਹੋਤਰਾ, ਆਈ. ਆਈ. ਟੀ. ਮਦਰਾਸ ਦੇ ਡਾਇਰੈਕਟਰ ਪ੍ਰੋ. ਵੀ. ਕਾਮਾਕੋਟੀ, ਆਈ. ਆਈ. ਟੀ. ਮਦਰਾਸ ਦੇ ਪ੍ਰੋਫੈਸਰ ਡਾ. ਗੌਰਵ ਰੈਨਾ, ਐਮਾਜ਼ਾਨ ਦੇ ਪਬਲਿਕ ਪਾਲਿਸੀ ਵਿਭਾਗ ਤੋਂ ਡਾ. ਪ੍ਰੀਤ ਦੀਪ ਸਿੰਘ ਅਤੇ ਭਾਰਤ ਸਰਕਾਰ ਦੇ ਵਿਗਿਆਨ ਤੇ ਤਕਨਾਲੋਜੀ ਵਿਭਾਗ (ਡੀ. ਐੱਸ. ਟੀ) ਦੇ ਸਕੱਤਰ ਉਮੇਸ਼ ਵੀ. ਵਾਘਮਾਰੇ ਆਦਿ ਸ਼ਾਮਿਲ ਸਨ। ਇਸ ਮੌਕੇ ਵਿਚਾਰਾਂ ਦੀ ਸਾਂਝ ਪਾਉਂਦਿਆਂ ਸੰਸਦ ਮੈਂਬਰ ਅਤੇ ਜਿੰਦਲ ਸਟੀਲ ਦੇ ਚੇਅਰਮੈਨ ਨਵੀਨ ਜਿੰਦਲ ਨੇ ਕਿਹਾ ਕਿ ‘ਵਿਕਸਿਤ ਭਾਰਤ-2047’ ਦੇ ਟੀਚੇ ਨੂੰ ਹਾਸਿਲ ਕਰਨ ‘ਚ ਦੇਸ਼ ਦੇ ਨੌਜਵਾਨਾਂ ਦੀ ਅਹਿਮ ਭੂਮਿਕਾ ਹੋਵੇਗੀ। ਇਸੇ ਦੌਰਾਨ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਅਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਕੈਂਪਸ ਟੈਂਕ ਦਾ ਉਦੇਸ਼ ਛੋਟੇ ਸ਼ਹਿਰਾਂ ਅਤੇ ਪਿੰਡਾਂ ਦੇ ਨੌਜਵਾਨਾਂ ਨੂੰ ਆਪਣੇ ਸਟਾਰਟਅੱਪ ਵਿਚਾਰਾਂ ਨੂੰ ਅਮਲੀ ਰੂਪ ਦੇਣ ਲਈ ਮੰਚ, ਮਾਰਗਦਰਸ਼ਨ ਅਤੇ ਨਿਵੇਸ਼ ਦੇ ਮੌਕੇ ਪ੍ਰਦਾਨ ਕਰਨਾ ਹੈ। ਇਸ ਮੌਕੇ 50 ਕਰੋੜ ਰੁ. ਦੇ ਇਨੋਵੇਸ਼ਨ ਅਤੇ ਸਟਾਰਟਅੱਪ ਫੰਡ ਦਾ ਐਲਾਨ ਵੀ ਕੀਤਾ ਗਿਆ, ਜਿਸ ਰਾਹੀਂ ਸੰਭਾਵਨਾਵਾਂ ਵਾਲੇ ਉੱਦਮਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਅਤੇ ਖੋਜ ਦੇ ਵਪਾਰੀਕਰਨ ਨੂੰ ਮਜ਼ਬੂਤ ਕੀਤਾ ਜਾਵੇਗਾ।
ਪਿਛਲੀ ਖ਼ਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਹਰ ਲੋੜਵੰਦ ਤੱਕ ਸਮੇਂ ਸਿਰ ਸਰਕਾਰੀ ਸਹਾਇਤਾ ਪਹੁੰਚਾਉਣ ਲਈ ਪੰਜਾਬ ਸਰਕਾਰ ਵਚਨਬੱ... ਅਗਲੀ ਖ਼ਬਰ ਰਿਆਤ - ਬਾਹਰਾ ਯੂਨੀਵਰਸਿਟੀ ਦੇ ‘ ਐੱਚ . ਆਰ . ਕਾਨਕਲੇਵ ’ ’ ਚ ਕੈਂਪਸ ਤੇ ਕਾਰਪੋਰੇਟ ਜਗਤ ਵਿਚਲਾ ਪਾੜਾ ਘਟਾਉਣ ’ ਤੇ ਦਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।