07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-10-2026

ਪੰਜਾਬ ਨੂੰ ਸਿਆਸੀ ਮੋਹਰਿਆਂ ਦੀ ਨਹੀਂ , ਸਗੋਂ ਆਪਣੇ ਹੱਕਾਂ ਦੀ ਲੜਾਈ ਦੀ ਲੋੜ - ਅਜੇਪਾਲ ਸਿੰਘ ਬਰਾੜ

ਐੱਸ. ਏ.

ਅਜੇਪਾਲ ਸਿੰਘ ਬਰਾੜ। 07-10-2026
ਐੱਸ.ਏ.ਐੱਸ. ਨਗਰ, 6 ਅਕਤੂਬਰ (ਪ੍ਰੋ. ਅਵਤਾਰ ਸਿੰਘ)-ਪੰਜਾਬ ਨੂੰ ਸੀਟਾਂ, ਕੁਰਸੀਆਂ ਅਤੇ ਸੱਤਾ ਦੀਆਂ ਛੋਟੀਆਂ-ਛੋਟੀਆਂ ਸਿਆਸੀ ਖੇਡਾਂ ‘ਚ ਉਲਝਾ ਕੇ ਇਸ ਦੇ ਅਸਲ ਮੁੱਦਿਆਂ ਤੋਂ ਧਿਆਨ ਨਹੀਂ ਭਟਕਾਇਆ ਜਾ ਸਕਦਾ। ਮੌਜੂਦਾ ਸਮੇਂ ‘ਚ ਪੰਜਾਬ ਕਿਸੇ ਵੀ ਸਿਆਸੀ ਧਿਰ ਦਾ ਮੋਹਰਾ ਬਣਨ ਲਈ ਤਿਆਰ ਨਹੀਂ, ਸਗੋਂ ਪੰਜਾਬ ਦੇ ਲੋਕ ਆਪਣੇ ਸੰਵਿਧਾਨਕ ਹੱਕਾਂ, ਸ੍ਰੋਤਾਂ, ਪਾਣੀਆਂ, ਆਰਥਿਕ ਹਿੱਤਾਂ, ਸਨਮਾਨ ਅਤੇ ਭਵਿੱਖ ਲਈ ਫ਼ੈਸਲਾਕੁੰਨ ਲੜਾਈ ਲੜਨ ਦਾ ਮਨ ਬਣਾ ਚੁੱਕੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਮਿਸਲ ਸਤਲੁਜ ਪਾਰਟੀ ਦੇ ਪ੍ਰਧਾਨ ਅਜੇਪਾਲ ਸਿੰਘ ਬਰਾੜ ਨੇ ਕਿਹਾ ਕਿ ਜਿਸ ਪੰਜਾਬ ਨੇ ਦੇਸ਼ ਦੇ ਅੰਨ ਭੰਡਾਰ ‘ਚ ਵੱਡਮੁੱਲਾ ਯੋਗਦਾਨ ਪਾਇਆ, ਸਰਹੱਦਾਂ ਦੀ ਰਾਖੀ ਕੀਤੀ ਅਤੇ ਦੇਸ਼ ‘ਚ ਹਰ ਕੌਮੀ ਸੰਕਟ ‘ਚ ਅੱਗੇ ਹੋ ਕੇ ਜ਼ਿੰਮੇਵਾਰੀ ਨਿਭਾਈ, ਉਸ ਨੂੰ ਹੀ ਆਪਣੇ ਹੱਕਾਂ ਲਈ ਵਾਰ-ਵਾਰ ਸੰਘਰਸ਼ ਕਿਉਂ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਕ ਸਵਾਲ ਨਹੀਂ, ਸਗੋਂ ਪੰਜਾਬ ਦੀ ਲਗਾਤਾਰ ਅਣਦੇਖੀ ਅਤੇ ਰਾਜਨੀਤਿਕ ਬੇਇਨਸਾਫ਼ੀਆਂ ਦਾ ਗੰਭੀਰ ਇਲਜ਼ਾਮ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਹੱਕਾਂ ਨੂੰ ਚੋਣ ਵਾਅਦਿਆਂ, ਭਾਸ਼ਣਾਂ ਅਤੇ ਸਿਆਸੀ ਸੌਦੇਬਾਜ਼ੀ ਦੀ ਭੇਟ ਨਹੀਂ ਚੜ੍ਹਨ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਵਲੋਂ ਕਾਨੂੰਨੀ ਅਤੇ ਸੰਵਿਧਾਨਕ ਮਾਹਿਰਾਂ ਨਾਲ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਲਗਭਗ ਇਕ ਸਾਲ ਦੀ ਮਿਹਨਤ ਨਾਲ ਆਰਟੀਕਲ 371 ਐਲ ਸੰਬੰਧੀ ਖਰੜਾ ਤਿਆਰ ਕੀਤ ਾ ਗਿਆ ਹੈ। ਇਹ ਕੋਈ ਖੋਖਲਾ ਸਿਆਸੀ ਨਾਅਰਾ ਜਾਂ ਚੋਣਾਵੀਂ ਦਸਤਾਵੇਜ਼ ਨਹੀਂ, ਬਲਕਿ ਪੰਜਾਬ ਦੇ ਹੱਕਾਂ ਅਤੇ ਭਵਿੱਖ ਨੂੰ ਸੰਵਿਧਾਨਕ ਪੱਧਰ ‘ਤੇ ਮਜ਼ਬੂਤੀ ਨਾਲ ਰੱਖਣ ਦੀ ਇਕ ਗੰਭੀਰ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ 1 ਨਵੰਬਰ ਨੂੰ ਪੰਜਾਬ ਦਿਵਸ ਮੌਕੇ ‘ਤੇ ਇਹ ਖਰੜਾ ਪੰਜਾਬੀਆਂ ਦੀ ਕਚਹਿਰੀ ‘ਚ ਪੇਸ਼ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਿਸਲ ਸਤਲੁਜ ਪਾਰਟੀ ਪੰਜਾਬ ਦੇ ਸੰਵਿਧਾਨਕ ਹੱਕਾਂ, ਸ੍ਰੋਤਾਂ, ਸਨਮਾਨ ਅਤੇ ਭਵਿੱਖ ਲਈ ਲੋਕਤਾਂਤਰਿਕ ਤਰੀਕੇ ਨਾਲ ਸ਼ਾਂਤਮਈ ਲੜਾਈ ਲੜੇਗੀ। ਉਨ੍ਹਾਂ ਕਿਹਾ ਕਿ ਹੁਣ ਸੂਬਾ ਵਾਸੀ ਹੀ ਪੰਜਾਬ ਦੀ ਸਿਆਸਤ ਦੇ ਏਜੰਡੇ ਅਤੇ ਭਵਿੱਖ ਦੀ ਦਿਸ਼ਾ ਤੈਅ ਕਰਨਗੇ।
ਪਿਛਲੀ ਖ਼ਬਰ ਨੈਸ਼ਨਲ ਪਬਲਿਕ ਸਕੂਲ ਦੇ ਸੀਨੀਅਰ ਵਿਦਿਆਰਥੀਆਂ ਨੇ ਨੈਨੀਤਾਲ ਤੇ ਜਿਮ ਕਾਰਬੇਟ ਦਾ ਕੀਤਾ ਵਿੱਦਿਅਕ ਦੌਰਾ ਅਗਲੀ ਖ਼ਬਰ ਅੱਜ ਸ਼ਾਮ ਦੇ 5 ਵਜੇ ਤੱਕ ਹੀ ਦਿੱਤੀਆਂ ਜਾ ਸਕਦੀਆਂ ਨੇ ਪਟਾਕਿਆਂ ਦੀਆਂ ਦੁਕਾਨਾਂ ਦੇ ਆਰਜ਼ੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।