01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਗੁਰੂ ਨਾਨਕ ਪਾਰਕ ਦੀ ਤਰਸਯੋਗ ਹਾਲਤ , ਸਾਂਭ - ਸੰਭਾਲ ਦੀ ਮੰਗ - ਕੰਗ ਕਿਹਾ, ਹਰ ਵਾਰਡ ’ਚ ਅਜਿਹੇ ਪਾਰਕ ਹੋਣਾ ਸਮੇਂ ਦੀ ਮੰਗ

ਖਰੜ, 30 ਸਤੰਬਰ (ਅ. ਬ.)

ਗੁਰੂ ਨਾਨਕ ਪਾਰਕ ਦੀ ਤਰਸਯੋਗ ਹਾਲਤ ਬਾਰੇ ਜਾਣਕਾਰੀ ਦਿੰਦੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਤੇ ਹੋਰ। 01-10-2026
ਖਰੜ, 30 ਸਤੰਬਰ (ਅ.ਬ.)-ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਸਾਬਕਾ ਮੰਤਰੀ ਜਗਮੋਹਨ ਸਿੰਘ ਕੰਗ ਨੇ ਕਿਹਾ ਕਿ ਮੈਂ ਪਿਛਲੀ ਕਾਂਗਰਸ ਸਰਕਾਰ ’ਚ ਜਦੋਂ ਬੀਬੀ ਅੰਜੂ ਚੰਦਰ ਮਿਊਂਸੀਪਲ ਕਮੇਟੀ ਖਰੜ ਦੀ ਪ੍ਰਧਾਨ ਸੀ, ਉਦੋਂ ਮੈਂ ਵਾਰਡ ਨੰਬਰ: 16, ਨੇੜੇ ਏ.ਪੀ.ਜੇ. ਸਕੂਲ ਵਿਖੇ ਬੜੀ ਮਿਹਨਤ ਕਰਕੇ, ਨਾਜਾਇਜ਼ ਕਬਜ਼ੇ ਛੁੜਵਾ ਕੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ 550ਵੇਂ ਮਹਾਨ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗੁਰਪੁਰਬ ਦੇ ਪਵਿੱਤਰ ਦਿਹਾੜੇ ’ਤੇ “ਗੁਰੂ ਨਾਨਕ ਪਬਲਿਕ ਪਾਰਕ” ਬਣਵਾਇਆ ਸੀ। ਜਿੱਥੇ ਕਿ ਪਹਿਲਾਂ ਕੂੜੇ ਦੇ ਢੇਰ ਲੱਗੇ ਰਹਿੰਦੇ ਸਨ ਅਤੇ ਜਿੱਥੇ ਬਰਸਾਤੀ ਪਾਣੀ ਵੀ ਜਮ੍ਹਾਂ ਹੁੰਦਾ ਸੀ, ਹੁਣ ਮੈਂ ਵਾਰਡ ਨਿਵਾਸੀਆਂ ਦੀ ਮੰਗ ’ਤੇ ਇਸ ਪਾਰਕ ਦਾ ਮੌਕਾ ਦੇਖਿਆ। ਮੈਂ ਬੜਾ ਹੈਰਾਨ-ਪ੍ਰੇਸ਼ਾਨ ਅਤੇ ਦੁਖੀ ਵੀ ਹੋਇਆ ਕਿ ਇਸ ਏਡੇ ਵੱਡੇ ਪਾਰਕ ਦੀ ਢੁੱਕਵੀਂ ਸਾਂਭ-ਸੰਭਾਲ ਤੋਂ ਬਿਨਾਂ (ਜਿੱਥੇ ਕਿ ਬਹੁਤ ਆਲੀਸ਼ਾਨ ਢੁੱਕਵੇਂ ਫੁੱਲ-ਬੂਟੇ ਆਦਿ ਲਗਵਾਏ ਸਨ , ਇਸ ਤੋਂ ਇਲਾਵਾ ਸੰਗਤ ਦੇ ਬੈਠਣ ਲਈ ਗਜ਼ੀਬੋ ਅਤੇ ਬੱਚਿਆਂ ਲਈ ਓਪਨ ਜਿੱਮ ਅਤੇ ਝੂਲੇ ਆਦਿ ਵੀ ਲਗਵਾਏ ਸਨ) ਅਤੇ ਕਮੇਟੀ ਦੀ ਅਣਦੇਖੀ/ਅਣਗਹਿਲੀ ਕਾਰਨ ਇਹ ਪਾਰਕ ਰੁੱਲ ਰਿਹਾ ਹੈ। ਮੌਕੇ ’ਤੇ ਮੈਨੂੰ ਵੱਡੀ ਗਿਣਤੀ ਵਿੱਚ ਸੈਰ ਕਰਕੇ ਪਾਰਕ ਵਿੱਚ ਘੁੰਮਣ ਆਏ ਭੈਣ-ਭਰਾ ਮਿਲੇ, ਉਨ੍ਹਾਂ ਨੇ ਮੈਨੂੰ ਬੇਨਤੀ ਕੀਤੀ ਕਿ ਕੰਗ ਸਾਹਿਬ ਤੁਸੀਂ ਦਖਲ ਦੇ ਕੇ ਇਸ ਪਾਰਕ ਦੀ ਹਾਲਤ ਸੁਧਾਰੋ ਜੋ ਕਿ ਸਾਰੇ ਇਲਾਕੇ ਅਤੇ ਬੱਚਿਆਂ ਲਈ ਬਹੁਤ ਲਾਹੇਬੰਦ ਸਾਬਤ ਹੋਇਆ ਹੈ। ਸਾਬਕਾ ਮੰਤਰੀ ਕੰਗ ਨੇ ਕਿਹਾ ਕਿ ਸਾਰੇ ਸ਼ਹਿਰਾਂ ਵਿੱਚ ਬੇਸ਼ੁਮਾਰ ਆਬਾਦੀ ਵਧਣ ਕਰਕੇ ਜਨਤਾ/ਸੰਗਤ ਦੇ ਘੁੰਮਣ, ਫਿਰਨ ਅਤੇ ਸੈਰ ਕਰਨ ਆਦਿ ਲਈ ਅਜਿਹੇ ਪਾਰਕ ਬਣਨੇ ਬਹੁਤ ਜ਼ਰੂਰੀ ਹਨ। ਪਿਛਲੀ ਕਾਂਗਰਸ ਸਰਕਾਰ ਵਿੱਚ ਮੈਂ ਖਰੜ ਅਤੇ ਕੁਰਾਲੀ ਵਿਖੇ ਤਕਰੀਬਨ 15-20 ਅਜਿਹੇ ਪਾਰਕ ਬਣਵਾਏ ਸਨ। ਸ. ਕੰਗ ਨੇ ਕਿਹਾ ਕਿ ਮੈਂ ਬੜਾ ਹੈਰਾਨ-ਪ੍ਰੇਸ਼ਾਨ ਹਾਂ, ਕਿ ਮਿਊਂਸੀਪਲ ਕਮੇਟੀ ਖਰੜ ਕੋਲ ਫੰਡਾਂ ਦੀ ਕੋਈ ਘਾਟ ਨਹੀਂ, ਫਿਰ ਅਜਿਹੇ ਛੋਟੇ-ਮੋਟੇ ਲੋਕ ਹਿੱਤ ਦੇ ਕੰਮ ਕਮੇਟੀ ਆਪਣੇ ਆਪ ਕਿਉਂ ਨਹੀਂ ਕਰਦੀ। ਤੁਰੰਤ ਮੌਕੇ ‘ਤੇ ਮੈਂ ਕਮੇਟੀ ਦੇ ਸਬੰਧਤ ਅਫ਼ਸਰ ਸਾਹਿਬਾਨਾਂ ਨਾਲ ਗੱਲਬਾਤ ਕੀਤੀ ਅਤੇ ਤੁਰੰਤ ਪਾਰਕ ਦੀ ਹਾਲਤ ਸੁਧਾਰਨ ਅਤੇ ਢੁੱਕਵੀਂ ਸਾਂਭ-ਸੰਭਾਲ ਦੀ ਬੇਨਤੀ ਕੀਤੀ। ਇਸ ਮੌਕੇ ਅਮਰਿੰਦਰ ਸਿੰਘ ਰੋਮੀ ਕੰਗ, ਰਮਨ ਦੱਤਾ, ਹਰਬੰਸ ਸਿੰਘ, ਮਾਸਟਰ ਸ਼ਿੰਗਾਰਾ ਸਿੰਘ, ਜਗਰੂਪ ਸਿੰਘ ਗਿੱਲ, ਕੁਲਵੰਤ ਸਿੰਘ ਸ਼ੇਰਗਿੱਲ, ਕਮਲ ਕਿਸ਼ੋਰ, ਦਵਿੰਦਰ ਸਿੰਘ, ਦਲਜੀਤ ਸਿੰਘ, ਰਮਨਪ੍ਰੀਤ ਸਿੰਘ, ਹਰਸਿਮਰਨਜੀਤ ਸਿੰਘ, ਹਰਮਨ ਸਿੰਘ, ਦਿਲਪ੍ਰੀਤ ਸਿੰਘ, ਕਮਲਜੀਤ ਕੌਰ, ਗਿਆਨ ਸਿੰਘ ਥਿੰਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੇ 10 ਅਕਤੂਬਰ ਦੀ ਸੰਗਰੂਰ ਰੈਲੀ ’ ਚ ਸ਼ਾਮਿਲ ਹੋਣ ਦਾ ਕੀਤਾ ਐਲਾਨ ਅਗਲੀ ਖ਼ਬਰ ਲਈ ਰਵਾਨਾ ਰਵਾਇਤੀ ਧੜਿਆਂ ਦੀਆਂ ਨਾਕਾਮੀਆਂ ਤੋਂ ਤੰਗ ਜਨਤਾ ਦੀ ਆਸ ਹੁਣ ਭਾਜਪਾ ‘ਤੇ- ਹਰਦੀਪ ਸਿੰਘ ਸੈਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।