13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਤੇਜ਼ ਰਫ਼ਤਾਰ ਬਾਈਕ ਡਿਵਾਈਡਰ ਨਾਲ ਟਕਰਾਈ , ਨੌਜਵਾਨ ਦੀ ਮੌਤ ਦੋਸਤ ਗੰਭੀਰ ਜ਼ਖ਼ਮੀ, ਦੋਵਾਂ ਨੇ ਨਹੀਂ ਪਾਏ ਸਨ ਹੈਲਮਟ

ਚੰਡੀਗੜ੍ਹ, 12 ਸਤੰਬਰ (ਕਪਿਲ ਵਧਵਾ)—ਮਲੋਆ ਸਥਿਤ ਚਾਰ ਮੰਜ਼ਿਲਾਂ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਤੇਜ਼ ਰਫ਼ਤਾਰ ਟੀ. ਵੀ.

ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਕਪਿਲ ਵਧਵਾ)—ਮਲੋਆ ਸਥਿਤ ਚਾਰ ਮੰਜ਼ਿਲਾਂ ਇਲਾਕੇ ’ਚ ਸ਼ੁੱਕਰਵਾਰ ਦੁਪਹਿਰ ਤੇਜ਼ ਰਫ਼ਤਾਰ ਟੀ.ਵੀ.ਐੱਸ ਅਪਾਚੇ ਬਾਈਕ ਡਿਵਾਈਡਰ ਨਾਲ ਟਕਰਾਉਣ ਕਾਰਨ ਬਾਈਕ ਚਲਾ ਰਹੇ ਨੌਜਵਾਨ ਸਰਵਣ ਦੀ ਮੌਤ ਹੋ ਗਈ, ਜਦਕਿ ਉਸ ਦਾ ਦੋਸਤ ਅਰਮਾਨ (18) ਗੰਭੀਰ ਜ਼ਖ਼ਮੀ ਹੋ ਗਿਆ। ਦੋਵੇਂ ਨੌਜਵਾਨ ਘੁੰਮਣ ਲਈ ਬਾਈਕ ’ਤੇ ਨਿਕਲੇ ਸਨ ਅਤੇ ਹਾਦਸੇ ਸਮੇਂ ਦੋਵਾਂ ਨੇ ਹੈਲਮਟ ਨਹੀਂ ਪਾਏ ਹੋਏ ਸਨ। ਪੁਲਿਸ ਮੁਤਾਬਿਕ ਸਰਵਣ ਬਾਈਕ ਚਲਾ ਰਿਹਾ ਸੀ ਅਤੇ ਅਰਮਾਨ ਪਿੱਛੇ ਬੈਠਾ ਸੀ। ਚਾਰ ਮੰਜ਼ਿਲਾਂ ਇਲਾਕੇ ਵਿਚ ਮੋੜ ’ਤੇ ਤੇਜ਼ ਰਫ਼ਤਾਰ ਕਾਰਨ ਬਾਈਕ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਟੱਕਰ ਤੋਂ ਬਾਅਦ ਦੋਵੇਂ ਸੜਕ ’ਤੇ ਡਿੱਗ ਪਏ ਅਤੇ ਸਿਰ ’ਤੇ ਗੰਭੀਰ ਸੱਟਾਂ ਲੱਗੀਆਂ। ਸੂਚਨਾ ਮਿਲਣ ’ਤੇ ਪੀ.ਸੀ.ਆਰ. ਨੇ ਦੋਵਾਂ ਨੂੰ ਸੈਕਟਰ-16 ਹਸਪਤਾਲ ਪਹੁੰਚਾਇਆ, ਜਿੱਥੇ ਇਲਾਜ ਦੌਰਾਨ ਸਰਵਣ ਨੇ ਦਮ ਤੋੜ ਦਿੱਤਾ। ਅਰਮਾਨ ਦਾ ਇਲਾਜ ਜਾਰੀ ਹੈ। ਮਲੋਆ ਥਾਣਾ ਪੁਲਿਸ ਵਲੋਂ ਬੀ.ਐਨ.ਐਸ.ਐਸ ਦੀ ਧਾਰਾ 196 ਦੀ ਕਾਰਵਾਈ ਕਰਦੇ ਹੋਏ ਸਰਵਨ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਸਨਿੱਚਰਵਾਰ ਨੂੰ ਉਸ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਹੈ
ਪਿਛਲੀ ਖ਼ਬਰ ਜ਼ਿਲ੍ਹਾ ਮੁਹਾਲੀ ਵਿਖੇ ਕੌਮੀ ਲੋਕ ਅਦਾਲਤਾਂ ’ ਚ 21,873 ਕੇਸਾਂ ਦਾ ਨਿਪਟਾਰਾ 2.03 ਅਰਬ ਦੇ ਐਵਾਰਡ ਪਾਸ ਅਗਲੀ ਖ਼ਬਰ ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਅਤੇ ਦਸਮੇਸ਼ ਵੈੱਲਫੇਅਰ ਕੌਂਸਲ ਵਲੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।