13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਦਾਖ਼ਲੇ ਦੀ ਆਖਰੀ ਮਿਤੀ ( ਕੱਟ - ਆਫ ) 30 ਅਕਤੂਬਰ ਤੱਕ ਵਧਾਉਣ ਲਈ ਸੁਪਰੀਮ ਕੋਰਟ ਤੱਕ ਪਹੁੰਚ ਇਸ ਕਦਮ ਨਾਲ ਦੇਸ਼ ਭਰ ਦੇ 8-10 ਲੱਖ ਵਿਦਿਆਰਥੀਆਂ ਨੂੰ ਲਾਭ ਹੋ ਸਕਦਾ ਹੈ

ਚੰਡੀਗੜ੍ਹ, 12 ਸਤੰਬਰ (ਅ. ਬ.)

ਅਜੀਤ ਡੈਸਕ 13-09-2026
ਚੰਡੀਗੜ੍ਹ, 12 ਸਤੰਬਰ (ਅ.ਬ.)-’ਫੈਡਰੇਸ਼ਨ ਆਫ ਸੈਲਫ-ਫਾਇਨਾਂਸਿੰਗ ਟੈਕਨੀਕਲ ਇੰਸਟੀਚਿਊਸ਼ਨਜ਼’ (ਐੱਫਐੱਸਐੱਫਟੀਆਈ) ਅਤੇ ‘ਪੰਜਾਬ ਅਨਏਡਿਡ ਕਾਲਜਿਜ਼ ਐਸੋਸੀਏਸ਼ਨ’ (ਪੂਯੂਸੀਏ) ਦੇ ਪ੍ਰਧਾਨ ਅਤੇ ‘ਆਰੀਅਨਜ਼ ਗਰੁੱਪ ਆਫ ਕਾਲਜਿਜ਼’ ਦੇ ਚੇਅਰਮੈਨ, ਉੱਘੇ ਸਿੱਖਿਆ ਸ਼ਾਸਤਰੀ ਡਾ. ਅੰਸ਼ੂ ਕਟਾਰੀਆ ਨੇ ਦੇਸ਼ ਭਰ ਵਿੱਚ ਦਾਖਲੇ ਦੀ ਆਖਰੀ ਮਿਤੀ (ਕੱਟ-ਆਫ) ਨੂੰ 30 ਅਕਤੂਬਰ ਤੱਕ ਵਧਾਉਣ ਦੀ ਮੰਗ ਨੂੰ ਲੈ ਕੇ ਮਾਣਯੋਗ ਸੁਪਰੀਮ ਕੋਰਟ ਤੱਕ ਪਹੁੰਚ ਕੀਤੀ ਹੈ। ਡਾ. ਕਟਾਰੀਆ ਨੇ ਕਿਹਾ ਕਿ ਇਸ ਵਾਧੇ ਨਾਲ ਦੇਸ਼ ਭਰ ਦੇ ਲਗਭਗ 8-10 ਲੱਖ ਵਿਦਿਆਰਥੀਆਂ ਅਤੇ ਲਗਭਗ 20,000 ਪ੍ਰਾਈਵੇਟ ਕਾਲਜਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ, ਜੋ ਅਜੇ ਵੀ ਪੇਸ਼ੇਵਰ ਅਤੇ ਉੱਚ ਸਿੱਖਿਆ ਕੋਰਸਾਂ ਵਿੱਚ ਦਾਖਲੇ ਦੇ ਮੌਕਿਆਂ ਦੀ ਉਡੀਕ ਕਰ ਰਹੇ ਹਨ। ‘ਆਲ ਇੰਡੀਆ ਕੌਂਸਲ ਫਾਰ ਟੈਕਨੀਕਲ ਐਜੂਕੇਸ਼ਨ’ (ਏਆਈਸੀਟੀਈ) ਅਤੇ ‘ਫਾਰਮੇਸੀ ਕੌਂਸਲ ਆਫ ਇੰਡੀਆ’ (ਪੀਸੀਆਈ) ਦੁਆਰਾ ਨਿਯੰਤ੍ਰਿਤ ਪੇਸ਼ੇਵਰ ਕੋਰਸਾਂ ਲਈ ਦਾਖਲੇ ਦੀ ਆਖਰੀ ਮਿਤੀ 30 ਅਕਤੂਬਰ ਤੱਕ ਵਧਾਉਣ ਦੀ ਮੰਗ ਵਾਲੀ ਇੱਕ ਪਟੀਸ਼ਨ ਪਹਿਲਾਂ ਹੀ ਸੁਪਰੀਮ ਕੋਰਟ ਵਿੱਚ ਦਾਇਰ ਕੀਤੀ ਜਾ ਚੁੱਕੀ ਹੈ। ‘ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ’ (ਯੂਜੀਸੀ) ਅਤੇ ‘ਨੈਸ਼ਨਲ ਕਮਿਸ਼ਨ ਫਾਰ ਅਲਾਇਡ ਐਂਡ ਹੈਲਥਕੇਅਰ ਪ੍ਰੋਫੈਸ਼ਨਜ਼’ (ਐੱਨਸੀਏਐੱਚਪੀ) ਦੇ ਅਧੀਨ ਆਉਂਦੇ ਕੋਰਸਾਂ ਲਈ ਇੱਕ ਵੱਖਰੀ ਰਿੱਟ ਪਟੀਸ਼ਨ ਵੀ ਜਲਦੀ ਹੀ ਦਾਇਰ ਕੀਤੀ ਜਾ ਰਹੀ ਹੈ। ਡਾ. ਕਟਾਰੀਆ ਨੇ ਕਿਹਾ ਕਿ ਦੇਰੀ ਨਾਲ ਹੋਣ ਵਾਲੀ ਕਾਉਂਸਲਿੰਗ, ਲਟਕਦੀਆਂ ਮਾਨਤਾਵਾਂ ਮਨਜ਼ੂਰੀਆਂ, ਪ੍ਰਕਿਰਿਆਤਮਕ ਮੁੱਦਿਆਂ ਜਾਂ ਉਨ੍ਹਾਂ ਦੇ ਵੱਸ ਤੋਂ ਬਾਹਰ ਦੇ ਹੋਰ ਹਾਲਾਤਾਂ ਕਾਰਨ ਵਿਦਿਆਰਥੀਆਂ ਦਾ ਪੂਰਾ ਅਕਾਦਮਿਕ ਸਾਲ ਖਰਾਬ ਨਹੀਂ ਹੋਣਾ ਚਾਹੀਦਾ।
ਪਿਛਲੀ ਖ਼ਬਰ ਪ੍ਰਾਈਵੇਟ ਕੰਸਟਰੱਕਸ਼ਨ ਲੇਬਰ ਕੰਟਰੈਕਟਰ ਐਸੋਸੀਏਸ਼ਨ ਅਤੇ ਦਸਮੇਸ਼ ਵੈੱਲਫੇਅਰ ਕੌਂਸਲ ਵਲੋਂ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨਾਂ ਲਈ... ਅਗਲੀ ਖ਼ਬਰ ਗੁਰਦੁਆਰਾ ਬਾਬਾ ਜੋਰਾਵਰ ਸਿੰਘ ਜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਦਿਹਾੜਾ ਸ਼ਰਧਾ ਨਾਲ ਮਨਾਇਆ ਕਥ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।