13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਬ੍ਰਿਕਸ ਦੇਸ਼ਾਂ ਨੂੰ ਇਕ ਮੰਚ ’ ਤੇ ਲਿਆਉਣ ’ ਚ ਭਾਰਤ ਨਿਭਾਅ ਸਕਦਾ ਹੈ ਅਹਿਮ ਭੂਮਿਕਾ - ਗੌਰੀ ਸ਼ੰਕਰ ਗੁਪਤਾ ਸਾਬਕਾ ਡਿਪਲੋਮੈਟ ਚੰਡੀਗੜ੍ਹ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਚੰਡੀਗੜ੍ਹ ਯੂਨੀਵਰਸਿਟੀ ਮਾਡਲ ਯੂਨਾਈਟਡ ਨੇਸ਼ਨਜ਼-2026 ਦੀ ਸ਼ਾਨਦਾਰ ਸ਼ੁਰੂਆਤ

ਐੱਸ. ਏ.

ਅਜੀਤ ਡੈਸਕ 13-09-2026
ਐੱਸ. ਏ. ਐੱਸ. ਨਗਰ, 12 ਸਤੰਬਰ (ਪ੍ਰੋ. ਅਵਤਾਰ ਸਿੰਘ)- ਚੰਡੀਗੜ੍ਹ ਯੂਨੀਵਰਸਿਟੀ ਵਿਖੇ ਚੰਡੀਗੜ੍ਹ ਯੂਨੀਵਰਸਿਟੀ ਮਾਡਲ ਯੂਨਾਈਟਡ ਨੇਸ਼ਨਜ਼-2026 ਦੀ ਸ਼ਾਨਦਾਰ ਸ਼ੁਰੂਆਤ ਹੋਈ। ਇਸ ਦੋ ਰੋਜ਼ਾ ਕਾਨਫ਼ਰੰਸ ‘ਚ 10 ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨਾਲ ਸੰਬੰਧਿਤ 60 ਤੋਂ ਵੱਧ ਯੂਨੀਵਰਸਿਟੀਆਂ, ਕਾਲਜਾਂ ਅਤੇ ਸਕੂਲਾਂ ਆਏ 300 ਤੋਂ ਵੱਵਿਦਿਆਰਥੀਆਂ ਨੇ ਹਿੱਸਾ ਲਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਡਾ. ਗੌਰੀ ਸ਼ੰਕਰ ਗੁਪਤਾ (ਆਈ. ਐਫ. ਐਸ.) ਸਾਬਕਾ ਮੈਂਬਰ ਯੂਨੈਸਕੋ ਦੀ ਕਾਰਜਕਾਰੀ ਕਮੇਟੀ ਅਤੇ ਸਾਬਕਾ ਮੁਖੀ ਪ੍ਰਸ਼ਾਸਨ ਵਿਦੇਸ਼ ਮੰਤਰਾਲਾ ਭਾਰਤ ਸਰਕਾਰ ਨੇ ਕਿਹਾ ਕਿ ਭਾਰਤ ਦੇ ਪੱਛਮੀ ਦੇਸ਼ਾਂ, ਗਲੋਬਲ ਸਾਊਥ ਅਤੇ ਪੂਰਬੀ ਦੇਸ਼ਾਂ ਨਾਲ ਚੰਗੇ ਸੰਬੰਧ ਹਨ। ਉਨ੍ਹਾਂ ਕਿਹਾ ਕਿ ਭਾਰਤ ਦੇ ਰੂਸ ਅਤੇ ਅਮਰੀਕਾ ਦੋਵਾਂ ਦੇਸ਼ਾਂ ਨਾਲ ਚੰਗੇ ਰਿਸ਼ਤੇ ਹਨ ਅਤੇ ਇਸ ਕਰਕੇ ਭਾਰਤ ਵੱਖ-ਵੱਖ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਮਤਭੇਦ ਘਟਾਉਣ ‘ਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਉਨ੍ਹਾਂ ਕਿਹਾ ਕਿ ਬ੍ਰਿਕਸ ਸੰਮੇਲਨ ਦੀ ਮੇਜ਼ਬਾਨੀ ਕਰਦੇ ਸਮੇਂ ਭਾਰਤ ਦੀ ਇਹ ਸਥਿਤੀ ਵੱਖ-ਵੱਖ ਵਿਚਾਰਾਂ ਵਾਲੇ ਦੇਸ਼ਾਂ ਨੂੰ ਇਕ ਮੰਚ ‘ਤੇ ਲਿਆਉਣ ‘ਚ ਮਦਦ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕੂਟਨੀਤੀ ਵੀ ਵੱਖ-ਵੱਖ ਦੇਸ਼ਾਂ ਵਿਚਕਾਰ ਗੱਲਬਾਤ ਅਤੇ ਸਮਝ ਵਧਾਉਣ ‘ਚ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਭਾਰਤ ਇਜ਼ਰਾਈਲ ਅਤੇ ਈਰਾਨ ਵਿਚਕਾਰ ਵੀ ਮਤਭੇਦ ਘਟਾਉਣ ਲਈ ਗੱਲਬਾਤ ਦਾ ਰਾਹ ਖੋਲ੍ਹ ਸਕਦਾ ਹੈ ਕਿਉਂਕਿ ਭਾਰਤ ਦੋਵਾਂ ਦੇਸ਼ਾਂ ਨਾਲ ਗੱਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ‘ਚ ਦੁਨੀਆ ‘ਚ ਭਾਰਤ ਦੀ ਮਹੱਤਤਾ ਹੋਰ ਵਧੇਗੀ। ਸੰਯੁਕਤ ਰਾਸ਼ਟਰ ‘ਚ ਸੁਧਾਰਾਂ ਦੀ ਲੋੜ ਬਾਰੇ ਗੱਲਬਾਤ ਕਰਦਿਆਂ ਗੌਰੀ ਸ਼ੰਕਰ ਗੁਪਤਾ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਅਤੇ ਬ੍ਰੈਟਨ ਵੁੱਡਸ ਸੰਸਥਾਵਾਂ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਉਸ ਸਮੇਂ ਦੀ ਤਾਕਤ ਦੇ ਆਧਾਰ ‘ਤੇ ਬਣਾਈਆਂ ਗਈਆਂ ਸਨ। ਉਨ੍ਹਾਂ ਕਿਹਾ ਕਿ ਅੱਜ ਦੁਨੀਆ ਕਾਫ਼ੀ ਬਦਲ ਚੁੱਕੀ ਹੈ। ਭਾਰਤ, ਚੀਨ, ਰੂਸ, ਅਫਰੀਕਾ ਅਤੇ ਲਾਤੀਨੀ ਅਮਰੀਕਾ ਵਰਗੀਆਂ ਤਾਕਤਾਂ ਦਾ ਪ੍ਰਭਾਵ ਕਾਫ਼ੀ ਵਧਿਆ, ਪਰ ਇਨ੍ਹਾਂ ਨੂੰ ਸੰਯੁਕਤ ਰਾਸ਼ਟਰ ‘ਚ ਉਨ੍ਹਾਂ ਦੀ ਵਧ ਰਹੀ ਭੂਮਿਕਾ ਮੁਤਾਬਿਕ ਥਾਂ ਨਹੀਂ ਮਿਲੀ। ਉਨ੍ਹਾਂ ਕਿਹਾ ਕਿ ਇਸ ਕਾਰਨ ਸੰਯੁਕਤ ਰਾਸ਼ਟਰ ‘ਚ ਕਈ ਫ਼ੈਸਲੇ ਲੈਣ ‘ਚ ਮੁਸ਼ਕਿਲ ਆ ਰਹੀ ਹੈ ਅਤੇ ਇਸ ਪ੍ਰਬੰਧ ‘ਚ ਸੁਧਾਰ ਦੀ ਲੋੜ ਹੈ। ਇਸੇ ਦੌਰਾਨ ਭਾਨੂੰ ਪਾਠਕ ਸਾਬਕਾ ਸਲਾਹਕਾਰ ਵਿਪਰੋ ਅਤੇ ਟੈਡ ਐਕਸ ਸਪੀਕਰ ਨੇ ਵਿਦਿਆਰਥੀਆਂ ਨੂੰ ਆਪਣੀ ਪਛਾਣ ਅਤੇ ਨਿੱਜੀ ਬ੍ਰਾਂਡ ਬਣਾਉਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਅੱਜ ਦੇ ਸਮੇਂ ‘ਚ ਸਿਰਫ਼ ਡਿਗਰੀ ਹੀ ਕਾਫ਼ੀ ਨਹੀਂ ਹੈ, ਸਗੋਂ ਗਿਆਨ, ਹੁਨਰ, ਵਿਚਾਰ, ਕੰਮ ਅਤੇ ਸੋਸ਼ਲ ਮੀਡੀਆ ‘ਤੇ ਮੌਜੂਦਗੀ ਵੀ ਮਹੱਤਵਪੂਰਨ ਹੈ। ਉਨ੍ਹਾਂ ਕਿਹਾ ਕਿ ਵਿਦਿਅਰਥੀ ਲਿਖ ਕੇ, ਬੋਲ ਕੇ ਅਤੇ ਵੀਡੀਓ ਰਾਹੀਂ ਆਪਣੀ ਗੱਲ ਲੋਕਾਂ ਤੱਕ ਪਹੁੰਚਾਉਣ। ਜ਼ਿਕਰਯੋਗ ਹੈ ਕਿ ਇਸ ਦੋ ਰੋਜ਼ਾ ਕਾਨਫ਼ਰੰਸ ‘ਚ 1.30 ਲੱਖ ਰੁ. ਤੋਂ ਵੱਧ ਦੇ ਇਨਾਮ ਰੱਖੇ ਗਏ ਹਨ। ਇਸ ‘ਚੋਂ ਬੈਸਟ ਡੈਲੀਗੇਟ ਲਈ 12,000 ਰੁ., ਉੱਚ ਪ੍ਰਸ਼ੰਸਾ ਲਈ 8,000 ਰੁ. ਅਤੇ ਵਿਸ਼ੇਸ਼ ਜ਼ਿਕਰ ਲਈ 4,000 ਰੁ. ਦਾ ਇਨਾਮ ਰੱਖਿਆ ਹੈ। ਇਸ ਤੋਂ ਇਲਾਵਾ ਅੰਤਰਰਾਸ਼ਟਰੀ ਪ੍ਰੈਸ ਕੋਰ ‘ਚ ਬੈਸਟ ਪੱਤਰਕਾਰ, ਬੈਸਟ ਫੋਟੋਗ੍ਰਾਫਰ ਅਤੇ ਬੈਸਟ ਕਾਰਟੂਨਿਸਟ ਲਈ 7,000 ਰੁ. ਹਰੇਕ ਲਈ ਅਤੇ ਆਈ. ਪੀ. ਐਲ. ਔਕਸ਼ਨ ਹਾਊਸ ‘ਚ ਬੈਸਟ ਟੀਮ ਲਈ 21,000 ਰੁ. ਦਾ ਇਨਾਮ ਰੱਖਿਆ ਗਿਆ ਹੈ। ਚੰਡੀਗੜ੍ਹ ਯੂਨੀਵਰਸਿਟੀ ਮਾਡਲ ਯੂਨਾਈਟਡ ਨੇਸ਼ਨਜ਼-2026 ਰਾਹੀਂ ਵਿਦਿਆਰਥੀਆਂ ਨੂੰ ਦੁਨੀਆ ਦੇ ਮੁੱਦਿਆਂ ਨੂੰ ਸਮਝਣ, ਆਪਣੀ ਗੱਲ ਰੱਖਣ ਅਤੇ ਭਵਿੱਖ ਦੇ ਆਗੂਆਂ ਵਜੋਂ ਆਪਣੇ ਹੁਨਰ ਵਿਕਸਿਤ ਕਰਨ ਦਾ ਮੌਕਾ ਮਿਲ ਰਿਹਾ ਹੈ।
ਪਿਛਲੀ ਖ਼ਬਰ ਪਿੰਡ ਘੜੂੰਆਂ ਵਿਖੇ ‘ ਅਕਾਲੀ ਦਲ ਵਾਰਿਸ ਪੰਜਾਬ ਦੇ ’ ਦੀ ਪੰਥਕ ਇਕੱਠ ਹੇਠ ਹੋਈ ਰੈਲੀ ਨਵਦੀਪ ਸਿੰਘ ਬੱਬੂ ਆਪਣੇ ਸਾਥੀਆਂ ਸ... ਅਗਲੀ ਖ਼ਬਰ ਕਾਰੋਬਾਰੀ ਨੂੰ ਅਗਵਾ ਕਰਨ ਦੇ ਮਾਮਲੇ ’ ਚ ਇਕ ਵਿਅਕਤੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।