09-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-08-2026

ਐਸ.ਬੀ.ਪੀ. ਗਰੁੱਪ ਅਤੇ ਲੌਂਗੋਵਾਲੀਆ ਗਰੁੱਪ ਨੇ ਪ੍ਰੋਜੈਕਟਾਂ ਦੇ ਨਿਰਮਾਣ ਅਤੇ ਡਿਲੀਵਰੀ ਵਿਚ ਤੇਜ਼ੀ ਲਿਆਉਣ ਲਈ ਨਵੀਂ ਰਣਨੀਤਿਕ ਭਾਈਵਾਲੀ ਕੀਤੀ

ਚੰਡੀਗੜ੍ਹ, 8 ਅਗਸਤ (ਅ. ਬ.)

ਅਜੀਤ ਡੈਸਕ 09-08-2026
ਚੰਡੀਗੜ੍ਹ, 8 ਅਗਸਤ (ਅ.ਬ.)- ਨਿਰਧਾਰਤ ਸਮੇਂ ’ਤੇ ਪ੍ਰੋਜੈਕਟ ਡਿਲੀਵਰੀ ਅਤੇ ਕੰਮ ਵਿਚ ਸ਼ਾਨਦਾਰ ਪ੍ਰਦਰਸ਼ਨ ਪ੍ਰਤੀ ਆਪਣੀ ਵਚਨਬੱਧਤਾ ਨੂੰ ਹੋਰ ਮਜ਼ਬੂਤ ਕਰਨ ਦੀ ਦਿਸ਼ਾ ਵਿਚ ਇਕ ਅਹਿਮ ਕਦਮ ਚੁੱਕਦਿਆਂ, ਐਸਬੀਪੀ ਗਰੁੱਪ ਨੇ ਪੰਜਾਬ ਅਤੇ ਟਰਾਈਸਿਟੀ ਖੇਤਰ ਵਿੱਚ ਆਪਣੇ ਰਿਹਾਇਸ਼ੀ, ਕਮਰਸ਼ੀਅਲ ਅਤੇ ਪਲਾਟਡ ਡਿਵੈਲਪਮੈਂਟ ਪ੍ਰੋਜੈਕਟਾਂ ਦੇ ਨਿਰਮਾਣ ਵਿੱਚ ਤੇਜ਼ੀ ਲਿਆਉਣ ਲਈ ਨਿਰਮਾਣ ਖੇਤਰ ਦੀ ਪ੍ਰਮੁੱਖ ਕੰਪਨੀ ਲੌਂਗੋਵਾਲੀਆ ਗਰੁੱਪ ਨਾਲ ਇੱਕ ਰਣਨੀਤਿਕ ਅਤੇ ਲੰਬੀ ਮਿਆਦ ਦੀ ਭਾਈਵਾਲੀ ਦਾ ਐਲਾਨ ਕੀਤਾ ਹੈ। ਇੱਥੇ ਜੇਡਬਲਿਊ ਮੈਰੀਅਟ ਵਿੱਚ ਅਮਨ ਸਿੰਗਲਾ, ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ, ਐਸਬੀਪੀ ਗਰੁੱਪ ਨੇ ਕਿਹਾ ਕਿ ਇਹ ਸਹਿਯੋਗ ਕੰਪਨੀ ਦੀ ਵਿਕਾਸ ਯਾਤਰਾ ਵਿੱਚ ਇੱਕ ਅਹਿਮ ਮੀਲ ਪੱਥਰ ਹੈ। ਇਸ ਨਾਲ ਕਈ ਪ੍ਰੋਜੈਕਟਾਂ ਵਿੱਚ ਤੇਜ਼ੀ ਨਾਲ ਕੰਮ ਮੁਕੰਮਲ ਕਰਨ, ਬਿਹਤਰ ਪ੍ਰੋਜੈਕਟ ਯੋਜਨਾਬੰਦੀ, ਸਰੋਤਾਂ ਦੀ ਬਿਹਤਰ ਵਰਤੋਂ ਅਤੇ ਨਿਰਮਾਣ ਦੀ ਉੱਚ ਗੁਣਵੱਤਾ ਯਕੀਨੀ ਬਣਾਉਣ ਵਿੱਚ ਮਦਦ ਮਿਲੇਗੀ। ਸੰਦੀਪ ਲੌਂਗੋਵਾਲੀਆ, ਐਮਡੀ, ਲੌਂਗੋਵਾਲੀਆ ਇੰਫਰਾ ਪ੍ਰਾਈਵੇਟ ਲਿਮਿਟੇਡ ਨੇ ਕਿਹਾ ਕਿ ਐਸਬੀਪੀ ਨਾਲ ਇਹ ਰਣਨੀਤਿਕ ਸਹਿਯੋਗ ਇੱਕ ਆਮ ਠੇਕੇਦਾਰ-ਕਲਾਇੰਟ ਰਿਸ਼ਤੇ ਤੋਂ ਕਾਫ਼ੀ ਵੱਧ ਹੈ। ਇਸ ਨੂੰ ਐਸਬੀਪੀ ਦੇ ਵਧ ਰਹੇ ਡਿਵੈਲਪਮੈਂਟ ਪੋਰਟਫੋਲੀਓ ਨੂੰ ਸਹਾਰਾ ਦੇਣ ਲਈ ਇੱਕ ਲੰਬੀ ਮਿਆਦ ਦੀ ‘ਐਗਜ਼ੀਕਿਊਸ਼ਨ ਪਾਰਟਨਰਸ਼ਿਪ’ ਵਜੋਂ ਤਿਆਰ ਕੀਤਾ ਗਿਆ ਹੈ। ਲੌਂਗੋਵਾਲੀਆ ਨੇ ਅੱਗੇ ਕਿਹਾ, “ਸਾਨੂੰ ਐਸਬੀਪੀ ਗਰੁੱਪ ਨਾਲ ਅਜਿਹੇ ਸਮੇਂ ਵਿਚ ਭਾਈਵਾਲੀ ਕਰਕੇ ਖੁਸ਼ੀ ਹੋ ਰਹੀ ਹੈ ਜਦੋਂ ਸਫਲ ਰੀਅਲ ਅਸਟੇਟ ਡਿਵੈਲਪਮੈਂਟ ਲਈ ਕੰਮ ਨੂੰ ਕੁਸ਼ਲਤਾ ਨਾਲ ਪੂਰਾ ਕਰਨਾ ਸਭ ਤੋਂ ਮਹੱਤਵਪੂਰਨ ਬਣ ਗਿਆ ਹੈ। ਵੱਡੇ ਪੱਧਰ ’ਤੇ ਨਿਰਮਾਣ ਦੀ ਆਪਣੀ ਮੁਹਾਰਤ ਅਤੇ ਐਸਬੀਪੀ ਦੀਆਂ ਡਿਵੈਲਪਮੈਂਟ ਸਮਰੱਥਾਵਾਂ ਨੂੰ ਮਿਲਾ ਕੇ ਸਾਡਾ ਟੀਚਾ ਉੱਚਤਮ ਗੁਣਵੱਤਾ ਮਾਪਦੰਡਾਂ ਨੂੰ ਕਾਇਮ ਰੱਖਦਿਆਂ ਪ੍ਰੋਜੈਕਟ ਡਿਲੀਵਰੀ ਵਿੱਚ ਤੇਜ਼ੀ ਲਿਆਉਣਾ ਹੈ।”
ਪਿਛਲੀ ਖ਼ਬਰ ਪੰਜਾਬ ਪੁਲਿਸ ਦੀ ‘ ਗੈਂਗਸਟਰਾਂ ’ ਤੇ ਵਾਰ ’ ਮੁਹਿੰਮ ਨੇ ਸੰਗਠਿਤ ਅਪਰਾਧ ਵਿਰੁੱਧ ਨਿਰੰਤਰ ਕਾਰਵਾਈ ਦੇ 200 ਦਿਨ ਪੂਰੇ ਕੀ... ਅਗਲੀ ਖ਼ਬਰ ਐਤਵਾਰ ਨੂੰ ਪੰਜਾਬ ਦੇ ਪਹਾੜੀ ਖੇਤਰ ’ਚ ਝੱਖੜ ਝੁੱਲਣ ਸਮੇਤ ਭਾਰੀ ਮੀਂਹ ਪੈਣ ਦੀ ਚਿਤਾਵਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।