ਪੰਜਾਬ ਦੇ ਨਵੇਂ ਖੇਤੀਬਾੜੀ ਉਦਯੋਗ ਤੇ ਵਪਾਰ ਵਿਚ ਗਿਰਾਵਟ ਚਿੰਤਾਜਨਕ-ਬਾਬੂ ਲਾਲ ਗੁਪਤਾ
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)- ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਨੇ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉਦਯੋਗ ਅਤੇ ਵਪਾਰ ਬੋਰਡਾਂ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ। ਕਿਸਾਨ ਭਵਨ ਵਿਖੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਬਾਬੂ ਲਾਲ ਗੁਪਤਾ ਨੇ ਪੰਜਾਬ ਵਿਚ ਖੇਤੀਬਾੜੀ, ਉਦਯੋਗ ਤੇ ਵਪਾਰ ਦੀ ਡਿੱਗਦੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟਾਈ।
ਪ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਦੌਰਾਨ ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ, ਰਵਿੰਦਰ ਸਿੰਘ ਚੀਮਾ, ਚਰਨਜੀਤ ਸਿੰਘ, ਸੰਜੀਵ ਚੱਢਾ, ਪ੍ਰਕਾਸ਼ ਦੇਵ ਤੇ ਹੋਰ। ਅਜੀਤ ਤਸਵੀਰ
05-08-2026
ਚੰਡੀਗੜ੍ਹ, 4 ਅਗਸਤ (ਅਜੀਤ ਬਿਊਰੋ)- ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਪ੍ਰਧਾਨ ਬਾਬੂ ਲਾਲ ਗੁਪਤਾ ਨੇ ਆਪਣੇ ਚੰਡੀਗੜ੍ਹ ਦੌਰੇ ਦੌਰਾਨ ਪੰਜਾਬ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਉਦਯੋਗ ਅਤੇ ਵਪਾਰ ਬੋਰਡਾਂ ਦੇ ਅਹੁਦੇਦਾਰਾਂ ਨਾਲ ਬੈਠਕ ਕੀਤੀ। ਕਿਸਾਨ ਭਵਨ ਵਿਖੇ ਕਿਸਾਨਾਂ ਅਤੇ ਉਦਯੋਗਪਤੀਆਂ ਨੂੰ ਸੰਬੋਧਨ ਕਰਦਿਆਂ ਬਾਬੂ ਲਾਲ ਗੁਪਤਾ ਨੇ ਪੰਜਾਬ ਵਿਚ ਖੇਤੀਬਾੜੀ, ਉਦਯੋਗ ਤੇ ਵਪਾਰ ਦੀ ਡਿੱਗਦੀ ਹਾਲਤ ’ਤੇ ਡੂੰਘੀ ਚਿੰਤਾ ਪ੍ਰਗਟਾਈ। ਉਨ੍ਹਾਂ ਕਿਹਾ ਕਿ ਪੰਜਾਬ ਕਿਸੇ ਸਮੇਂ ਖੇਤੀਬਾੜੀ ਦੇ ਖੇਤਰ ਵਿਚ ਇਕ ਅਗਾਂਹਵਧੂ ਰਾਜ ਹੁੰਦਾ ਸੀ, ਜਿੱਥੇ ਉੱਤਰ ਪ੍ਰਦੇਸ਼, ਰਾਜਸਥਾਨ ਅਤੇ ਹਰਿਆਣਾ ਵਰਗੇ ਰਾਜਾਂ ਵਿਚ ਖੇਤੀਬਾੜੀ ਅਤੇ ਉਦਯੋਗ ਲਗਾਤਾਰ ਤਰੱਕੀ ਕਰ ਰਹੇ ਹਨ, ਉੱਥੇ ਹੀ ਪੰਜਾਬ ਦੇ ਖੇਤੀਬਾੜੀ ਅਤੇ ਉਦਯੋਗਿਕ ਵਪਾਰੀ ਇਸ ਵੇਲੇ ਸੰਕਟ ਵਿਚ ਹਨ। ਉਨ੍ਹਾਂ ਕਿਹਾ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਚ ਗੁਦਾਮਾ ਵਿਚੋਂ ਮਾਲ ਦੀ ਨਿਕਾਸੀ ਨਾ ਹੋਣ ਕਰਕੇ ਰਾਈਸ ਮਿੱਲਰਾਂ ਨੂੰ ਦੂਜੇ ਰਾਜਾਂ ਵਿਚ ਚੌਲ ਭੇਜਣ ਲਈ 200 ਤੋਂ 300 ਕਿੱਲੋਮੀਟਰ ਤੱਕ ਟਰੱਕਾਂ ਦਾ ਭਾੜਾ ਆਪਣੀ ਜੇਬ ਵਿਚੋਂ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੀਟਿੰਗ ਦੌਰਾਨ ਭਾਰਤੀ ਉਦਯੋਗ ਵਪਾਰ ਮੰਡਲ ਦੇ ਰਾਸ਼ਟਰੀ ਮੀਤ ਪ੍ਰਧਾਨ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਜਿੱਥੇ ਦੇਸ਼ ਦੇ ਹੋਰਨਾਂ ਰਾਜਾਂ ਵਿਚ ਈਥਾਨੌਲ ਉਦਯੋਗ ਦਾ ਵਿਸਥਾਰ ਹੋ ਰਿਹਾ ਹੈ, ਉੱਥੇ ਹੀ ਪੰਜਾਬ ਵਿਚ ਜਿੱਥੇ ਇਸ ਦੀ ਸਭ ਤੋਂ ਵੱਧ ਸੰਭਾਵਨਾ ਹੈ ਨੂੰ ਸਥਾਪਿਤ ਕਰਨ ਵਿਚ ਰੁਕਾਵਟਾਂ ਖੜ੍ਹੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਡੀਜ਼ਲ ਪੈਟਰੋਲ ਵਿਚ ਈਥਾਨੌਲ ਦੇ ਮਿਸ਼ਰਨ ਨੂੰ ਲੈ ਕੇ ਚੱਲ ਰਹੇ ਵਿਵਾਦ ਦਾ ਹਵਾਲਾ ਦਿੰਦਿਆਂ ਚੀਮਾ ਨੇ ਦਾਅਵਾ ਕੀਤਾ ਕਿ ਇਹ ਹੰਗਾਮਾ ਨਾ ਤਾਂ ਕਿਸਾਨਾਂ ਲਈ ਲਾਹੇਵੰਦ ਹੈ ਤੇ ਨਾ ਹੀ ਦੇਸ਼ ਲਈ ਹੈ। ਚੀਮਾ ਨੇ ਕਿਹਾ ਕਿ ਪੰਜਾਬ ਵਿਚ ਮੱਕੀ ਤੀਜੀ ਮੁੱਖ ਫ਼ਸਲ ਬਣਨ ਜਾ ਰਹੀ ਹੈ ਤੇ ਜੇਕਰ ਟੈਕਨੋਲ ਦਾ ਮਿਸ਼ਰਣ ਬੰਦ ਕੀਤਾ ਗਿਆ ਤਾਂ ਕਿਸਾਨਾਂ ਦਾ ਵੱਡਾ ਨੁਕਸਾਨ ਹੋਵੇਗਾ। ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਵਪਾਰੀਆਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਰਾਸ਼ਟਰੀ ਪ੍ਰਧਾਨ ਬਾਬੂਲਾਲ ਗੁਪਤਾ ਨੇ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨਾਲ ਮੁਲਾਕਾਤ ਕੀਤੀ। ਉਨ੍ਹਾਂ ਰਾਜਪਾਲ ਨੂੰ ਇਸ ਗੰਭੀਰ ਸਥਿਤੀ ਤੋਂ ਜਾਣੂ ਕਰਵਾਇਆ। ਇਸ ਮੌਕੇ ਚਰਨਜੀਤ ਸਿੰਘ ਮੈਂਬਰ, ਰਾਸ਼ਟਰੀ ਵਪਾਰੀ ਬੋਰਡ, ਪ੍ਰਕਾਸ਼ ਦੇਵ ਪ੍ਰਧਾਨ, ਹਿਮਾਚਲ ਪ੍ਰਦੇਸ਼, ਸੁਸ਼ੀਲ ਮਿੱਤਲ ਪ੍ਰਧਾਨ, ਚੰਡੀਗੜ੍ਹ ਆੜ੍ਹਤੀ ਐਸੋਸੀਏਸ਼ਨ, ਸੰਜੀਵ ਚੱਢਾ ਪ੍ਰਧਾਨ, ਉਦਯੋਗ ਵਪਾਰ ਮੰਡਲ ਚੰਡੀਗੜ੍ਹ, ਪੁਨੀਤ ਜੈਨ ਰਾਸ਼ਟਰੀ ਜਨਰਲ ਸਕੱਤਰ, ਜਸਵਿੰਦਰ ਸਿੰਘ ਰਾਣਾ ਪ੍ਰਧਾਨ, ਪੰਜਾਬ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ।