05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਪ੍ਰਸ਼ਾਸਕ ਨੇ ਮੱਲਾਂ ਮਰਨ ਵਾਲੇ 526 ਵਿਦਿਆਰਥੀਆਂ ਸਮੇਤ 35 ਸਕੂਲ ਮੁਖੀਆਂ ਦਾ ਕੀਤਾ ਸਨਮਾਨ ਉੱਤਰੀ ਭਾਰਤ ਦੀ ਪਹਿਲੀ ਨਾਰਥ ਜ਼ੋਨ ਕੇਟਲਬੈਲ ਸਪੋਰਟਸ ਚੈਂਪੀਅਨਸ਼ਿਪ ਸਮਾਪਤ

ਚੰਡੀਗੜ੍ਹ, 4 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਯੂ. ਟੀ.

ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਸਨਮਾਨਿਤ ਕੀਤੇ ਵਿਦਿਆਰਥੀਆਂ, ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ, ਸਿੱਖਿਆ ਸਕੱਤਰ ਪ੍ਰੇਰਨਾ ਪੁਰੀ, ਚੇਅਰਮੈਨ ਜਤਿੰਦਰ ਪਾਲ ਮਲਹੋਤਰਾ ਅਤੇ ਹੋਰਾਂ ਨਾਲ। ਤਸਵੀਰ : ਗੁਰਿੰਦਰ ਸਿੰਘ 05-08-2026
ਚੰਡੀਗੜ੍ਹ, 4 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੇ ਰਾਜਪਾਲ ਅਤੇ ਯੂ. ਟੀ. ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਟੈਗੋਰ ਥੀਏਟਰ ਵਿਖੇ ਇਕ ਸਮਾਗਮ ਦੌਰਾਨ ਸੀ. ਬੀ. ਐੱਸ. ਈ. ਪ੍ਰੀਖਿਆਵਾਂ ਵਿਚ ਮੱਲ੍ਹਾਂ ਮਾਰਨ ਵਾਲੇ 508 ਹੋਣਹਾਰ ਵਿਦਿਆਰਥੀਆਂ, 100 ਫ਼ੀਸਦੀ ਨਤੀਜੇ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੇ 35 ਪ੍ਰਿੰਸੀਪਲਾਂ ਅਤੇ 18 ਇੰਡੀਆ ਸਕਿਲਜ਼ ਯੋਜਨਾ ’ਚ ਪ੍ਰਾਪਤੀਆਂ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ। ਸਿੱਖਿਆ ਵਿਭਾਗ ਚੰਡੀਗੜ੍ਹ ਵੱਲੋਂ ਕਰਵਾਏ ਗਏ ‘ ਪ੍ਰੋਮਿਸਿੰਗ ਸਟੂਡੈਂਟਸ ਫੈਸੀਟੇਸ਼ਨ ਸੈਰੇਮਨੀ’ ਦੌਰਾਨ ਸ੍ਰੀ ਕਟਾਰੀਆ ਨੇ ਬੋਰਡ ਪ੍ਰੀਖਿਆਵਾਂ ਵਿਚ 75% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਸਾਰੇ ਵਿਦਿਆਰਥੀਆਂ ਲਈ ਸਕੂਲ ਫ਼ੀਸਾਂ ਵਾਪਸ ਕਰਨ ਦਾ ਐਲਾਨ ਕੀਤਾ ਅਤੇ ਸਨਮਾਨਿਤ ਕੀਤੇ ਜਾਣ ਵਾਲੇ ਕੁੱਲ 526 ਵਿਦਿਆਰਥੀਆਂ ਵਿਚੋਂ ਹਰੇਕ ਨੂੰ 5,000 ਦਾ ਨਕਦ ਇਨਾਮ ਦੇਣ ਸਮੇਤ ਕੁੱਲ 26.30 ਲੱਖ ਰੁਪਏ ਖ਼ਰਚਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਅਨੂਪ ਸੈਣੀ ਨੂੰ ਆਈ.ਆਈ.ਟੀ ਰੁੜਕੀ ਵਿਚ ਦਾਖਲਾ ਮਿਲਣ ’ਤੇ ਵਧਾਈ ਦਿੱਤੀ ਅਤੇ ਉਸ ਦੀ ਉੱਚ ਸਿੱਖਿਆ ਲਈ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਵਿੱਤੀ ਸਹਾਇਤਾ ਦਾ ਵੀ ਐਲਾਨ ਕੀਤਾ। ਸਮਾਗਮ ਨੂੰ ਸੰਬੋਧਨ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਇਹ ਸਮਾਰੋਹ ਨਾ ਸਿਰਫ਼ ਅਕਾਦਮਿਕ ਉੱਤਮਤਾ ਦਾ ਜਸ਼ਨ ਹੈ, ਸਗੋਂ ਸਖ਼ਤ ਮਿਹਨਤ, ਅਨੁਸ਼ਾਸਨ ਅਤੇ ਹੁਨਰ ਨੂੰ ਮਾਨਤਾ ਵੀ ਹੈ। ਵਿਦਿਆਰਥੀਆਂ, ਪ੍ਰਿੰਸੀਪਲਾਂ, ਅਧਿਆਪਕਾਂ ਅਤੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਇਹ ਪ੍ਰਾਪਤੀਆਂ ਚੰਡੀਗੜ੍ਹ ਦੀ ਸਿੱਖਿਆ ਪ੍ਰਣਾਲੀ ਦੀ ਤਾਕਤ ਨੂੰ ਦਰਸਾਉਂਦੀਆਂ ਹਨ। ਸਿੱਖਿਆ ਵਿਭਾਗ ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਸੀ.ਬੀ.ਐਸ.ਈ ਪ੍ਰੀਖਿਆਵਾਂ ਵਿਚ 90% ਜਾਂ ਇਸ ਤੋਂ ਵੱਧ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਮਹੱਤਵਪੂਰਨ ਵਾਧਾ ਹੋਇਆ ਹੈ ਅਤੇ ਸੀ.ਬੀ.ਐਸ.ਈ ਜਮਾਤ 10 ਦੀ ਪਾਸ ਪ੍ਰਤੀਸ਼ਤਤਾ 88.20% ਤੋਂ ਵਧ ਕੇ 95.02% ਹੋ ਗਈ ਹੈ, ਜੋ ਕਿ 6.82% ਵਾਧਾ ਹੈ। ਉਨ੍ਹਾਂ ਇਹ ਵੀ ਕਿਹਾ ਕਿ 100% ਪਾਸ ਨਤੀਜੇ ਪ੍ਰਾਪਤ ਕਰਨ ਵਾਲੇ ਸਰਕਾਰੀ ਸਕੂਲਾਂ ਦੀ ਗਿਣਤੀ 17 ਤੋਂ ਵਧ ਕੇ 35 ਹੋ ਗਈ ਹੈ, ਜੋ ਕਿ ਜਨਤਕ ਸਿੱਖਿਆ ਦੀ ਗੁਣਵੱਤਾ ਵਿਚ ਨਿਰੰਤਰ ਸੁਧਾਰ ਨੂੰ ਦਰਸਾਉਂਦੀ ਹੈ। ਇਸ ਮੌਕੇ ਸਿੱਖਿਆ ਸਥਾਈ ਕਮੇਟੀ ਦੇ ਚੇਅਰਮੈਨ ਜਤਿੰਦਰ ਪਾਲ ਮਲਹੋਤਰਾ, ਯੂ.ਟੀ ਚੰਡੀਗੜ੍ਹ ਦੇ ਮੁੱਖ ਸਕੱਤਰ ਐਚ. ਰਾਜੇਸ਼ ਪ੍ਰਸਾਦ ਅਤੇ ਸਿੱਖਿਆ ਸਕੱਤਰ ਬੀਬਾ ਪ੍ਰੇਰਨਾ ਪੁਰੀ ਸਮੇਤ ਸਕੂਲ ਸਿੱਖਿਆ ਨਿਰਦੇਸ਼ਕ ਨਿਤੀਸ਼ ਸਿੰਗਲਾ, ਉੱਚ ਸਿੱਖਿਆ ਨਿਰਦੇਸ਼ਕ ਬੀਬਾ ਪਾਲਿਕਾ ਅਰੋੜਾ, ਸੀਨੀਅਰ ਅਧਿਕਾਰੀ ਅਤੇ ਪ੍ਰਿੰਸੀਪਲ ਵੀ ਇਸ ਮੌਕੇ ਮੌਜੂਦ ਸਨ।
ਪਿਛਲੀ ਖ਼ਬਰ ਫ਼ਰਜ਼ੀ ਪੀ. ਐਚ. ਡੀ ਮਾਮਲੇ ’ਚ ਅੰਤਰਿਮ ਰਾਹਤ ਤੋਂ ਬਾਅਦ ਸੇਵਾ ਤੋਂ ਹਟਾਏ ਗਏ ਤਿੰਨ ਸਹਾਇਕ ਪ੍ਰੋਫੈਸਰਾਂ ਨੇ ਆਪਣੀਆਂ ਡਿਊਟੀ... ਅਗਲੀ ਖ਼ਬਰ ਪੰਜਾਬ ਦੇ ਨਵੇਂ ਖੇਤੀਬਾੜੀ ਉਦਯੋਗ ਤੇ ਵਪਾਰ ਵਿਚ ਗਿਰਾਵਟ ਚਿੰਤਾਜਨਕ-ਬਾਬੂ ਲਾਲ ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।