05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਚੰਡੀਗੜ੍ਹ ਸੈਕਟਰ-34 ’ਚ ਆਯੁਸ਼ ਇੰਟੀਗ੍ਰੇਟਡ ਹਸਪਤਾਲ ਤੇ ਸੈਕਟਰ-11 ’ਚ ਆਯੁਸ਼ ਡਿਸਪੈਂਸਰੀ ਦਾ ਰਾਜਪਾਲ ਨੇ ਕੀਤਾ ਉਦਘਾਟਨ

ਚੰਡੀਗੜ੍ਹ, 4 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੈਕਟਰ-34 ਸਥਿਤ ਆਯੁਸ਼ ਇੰਟੀਗ੍ਰੇਟਡ ਹਸਪਤਾਲ ਅਤੇ ਸੈਕਟਰ-11 ਚੰਡੀਗੜ੍ਹ ਸਥਿਤ ਸਰਕਾਰੀ ਆਯੁਸ਼ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਸਾਸਤ ਪ੍ਰੇਦਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ.

ਅਜੀਤ ਡੈਸਕ 05-08-2026
ਚੰਡੀਗੜ੍ਹ, 4 ਅਗਸਤ (ਮਾਰਕੰਡਾ)- ਪੰਜਾਬ ਦੇ ਰਾਜਪਾਲ ਅਤੇ ਕੇਂਦਰੀ ਸਾਸ਼ਤ ਪ੍ਰਦੇਸ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਸੈਕਟਰ-34 ਸਥਿਤ ਆਯੁਸ਼ ਇੰਟੀਗ੍ਰੇਟਡ ਹਸਪਤਾਲ ਅਤੇ ਸੈਕਟਰ-11 ਚੰਡੀਗੜ੍ਹ ਸਥਿਤ ਸਰਕਾਰੀ ਆਯੁਸ਼ ਡਿਸਪੈਂਸਰੀ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕੇਂਦਰੀ ਸਾਸਤ ਪ੍ਰੇਦਸ਼ ਚੰਡੀਗੜ੍ਹ ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ, ਗ੍ਰਹਿ-ਅਤੇ-ਸਿਹਤ ਸਕੱਤਰ ਮਨਦੀਪ ਸਿੰਘ ਬਰਾੜ, ਆਯੁਸ਼ ਡਾਇਰੈਕਟਰ ਡਾ. ਅਤੁਲ ਐੱਨ.ਧਾਕਨੇ, ਡਾਇਰੈਕਟਰ-ਪ੍ਰਿੰਸੀਪਲ ਜੀ.ਐੱਮ.ਸੀ.ਐੱਚ.-32 ਡਾ. ਰਵਨੀਤ ਕੌਰ, ਡਾਇਰੈਕਟਰ ਲੋਕ ਸੰਪਰਕ ਰਾਜੀਵ ਤਿਵਾਰੀ, ਐੱਮ.ਸੀ ਕੌਂਸਲਰ ਸੈਕਟਰ-34 ਪ੍ਰੇਮ ਲਤਾ ਸਮੇਤ ਹੋਰ ਚੰਡੀਗੜ੍ਹ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਸਾਮਲ ਸਨ। ਪ੍ਰੋਗਰਾਮ ਦੀ ਸ਼ੁਰੂਆਤ ਇਕ ਲਘੂ ਡਾਕੂਮੈਂਟਰੀ ਫਿਲਮ ਨਾਲ ਹੋਈ। ਇਕੱਠ ਨੂੰ ਸੰਬੋਧਨ ਕਰਦੇ ਹੋਏ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਕਿਹਾ ਕਿ ਭਾਰਤ ਦੀਆਂ ਪਰੰਪਰਾਗਤ ਚਿਕਿਤਸਾ ਪੱਧਤੀਆਂ ਸਦਾ ਸਰੀਰਕ, ਮਾਨਸਿਕ ਤੇ ਅਧਿਆਤਮਿਕ ਸਿਹਤ ’ਤੇ ਅਧਾਰਿਤ ਸੰਪੂਰਨ ਇਲਾਜ ਦੀ ਧਾਰਨਾ ਨੂੰ ਹੁਲਾਰਾ ਦਿੰਦੀਆਂ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਆਯੁਸ਼ ਅਤੇ ਆਧੁਨਿਕ ਚਿਕਿਤਸਾ ਦਾ ਏਕੀਕਰਨ ਵਿਆਪਕ, ਕਿਫ਼ਾਇਤੀ ਤੇ ਰੋਗੀ-ਕੇਂਦ੍ਰਿਤ ਸਿਹਤ ਸੇਵਾਵਾਂ ਉਪਲਬਧ ਕਰਵਾਉਣ ਦੀ ਦਿਸ਼ਾ ਵਿਚ ਇਕ ਮਹੱਤਵਪੂਰਨ ਕਦਮ ਹੈ। ਸਿਹਤ ਸਕੱਤਰ ਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਆਯੁਸ਼ ਇੰਟੀਗ੍ਰੇਟਡ ਹਸਪਤਾਲ ਵਿਚ ਆਯੁਰਵੇਦ, ਹੋਮਿਓਪੈਥੀ, ਯੋਗ ਅਤੇ ਆਧੁਨਿਕ ਚਿਕਿਤਸਾ ਦੀਆਂ ਸੇਵਾਵਾਂ ਇਕ ਹੀ ਛੱਤ ਦੇ ਨੀਚੇ ਉਪਲਬਧ ਕਰਵਾਈਆਂ ਗਈਆਂ ਹਨ। ਹਸਪਤਾਲ ਵਿਚ 12 ਘੰਟੇ ਦੀ ਓ.ਪੀ.ਡੀ. ਜੋ ਸਵੇਰੇ 8:00 ਵਜੇ ਤੋਂ ਦੁਪਹਿਰ 2:00 ਵਜੇ ਤੱਕ ਅਤੇ ਦੁਪਹਿਰ 2:00 ਵਜੇ ਤੋਂ ਸ਼ਾਮ 8:00 ਵਜੇ ਤੱਕ ਹੋਵੇਗੀ। 24 ਘੰਟੇ ਸਿਹਤ ਸੇਵਾਵਾਂ, 25 ਬਿਸਤਰਿਆਂ ਦੀ ਆਈਪੀਡੀ ਸੁਵਿਧਾ, ਫਾਰਮੇਸੀ, ਯੋਗ, ਵਿਗਿਆਨਿਕ ਤੌਰ ’ਤੇ ਵਿਕਸਿਤ ਯੂਨਿਟ, ਮਾਂ ਅਤੇ ਸ਼ਿਸ਼ੂ ਸਿਹਤ ਸੇਵਾਵਾਂ, ਟੀਕਾਕਰਨ, ਪਰਿਵਾਰ ਭਲਾਈ ਸੇਵਾਵਾਂ ਅਤੇ ਗ਼ੈਰ-ਸੰਚਾਰੀ ਰੋਗਾਂ ਦੀ ਜਾਂਚ ਦੀਆਂ ਸੁਵਿਧਾਵਾਂ ਉਪਲਬਧ ਹਨ। ਇੱਕ ਮੁਫ਼ਤ ਆਯੁਸ਼ ਸਿਹਤ ਕੈਂਪ ਵੀ ਲਗਾਇਆ ਗਿਆ। ਜਿਸ ਵਿਚ ਨਾਗਰਿਕਾਂ ਨੂੰ ਮਾਹਰ ਡਾਕਟਰਾਂ ਦੇ ਸਲਾਹ-ਮਸ਼ਵਰੇ, ਸਿਹਤ ਜਾਂਚ, ਯੋਗ ਸਲਾਹ-ਮਸ਼ਵਰੇ ਅਤੇ ਮੁਫ਼ਤ ਦਵਾਈਆਂ ਵੰਡੀਆ ਗਈਆ।
ਪਿਛਲੀ ਖ਼ਬਰ ਪੰਜਾਬ ਦੇ ਨਵੇਂ ਖੇਤੀਬਾੜੀ ਉਦਯੋਗ ਤੇ ਵਪਾਰ ਵਿਚ ਗਿਰਾਵਟ ਚਿੰਤਾਜਨਕ-ਬਾਬੂ ਲਾਲ ਗੁਪਤਾ ਅਗਲੀ ਖ਼ਬਰ ਫੌਰਐਵਰਮਾਰਕ ਡਾਇਮੰਡ ਜਿਊਲਰੀ ਪੇਸ਼ ਕਰਦੀ ਹੈ ਮਿਲਮੁਆ ਕੁਲੈਕਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।