ਵਿਦਿਆਰਥਣ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ’ਚ ਸਰਵੋਤਮ ਵਕਤਾ ਪੁਰਸਕਾਰ ਜਿੱਤਿਆ
ਚੰਡੀਗੜ੍ਹ, 1 ਅਗਸਤ (ਮਾਰਕੰਡਾ)-ਸਰਕਾਰੀ ਕਾਲਜ ਸੈਕਟਰ-11 ਚੰਡੀਗੜ੍ਹ ਦੀ ਰਾਜਨੀਤੀ ਵਿਗਿਆਨ ਦੀ ਵਿਦਿਆਰਥਣ ਮਾਨਸ਼ਵੀ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ਵਿਚ ਪਹਿਲਾ ਇਨਾਮ–ਸਰਵੋਤਮ ਵਕਤਾ (ਬੈਸਟ ਸਪੀਕਰ ਐਵਾਰਡ) ਹਾਸਲ ਕਰਕੇ ਕਾਲਜ ਦਾ ਨਾਮ ਰੌਸ਼ਨ ਕੀਤਾ। ਇਹ ਸਮਾਗਮ ਹਰਿਆਣਾ ਵਿਧਾਨ ਸਭਾ ਚੰਡੀਗੜ੍ਹ ਵਿਚ ਕਰਵਾਇਆ ਗਿਆ।
ਅਜੀਤ ਡੈਸਕ
02-08-2026