02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਮੌਨਸੂਨ ਰੁੱਤ ਦੇ ਪਹਿਲੇ ਮਹੀਨੇ ’ਚ ਹਰਿਆਣਾ ਵਿਚ 27 ਫ਼ੀਸਦ ਘੱਟ ਪਿਆ ਮੀਂਹ

ਚੰਡੀਗੜ੍ਹ, 1 ਅਗਸਤ (ਸੁਖਵਿੰਦਰ ਸਿੰਘ ਸ਼ਾਨ) ਹਰਿਆਣਾ ਵਿਚ ਮਾਨਸੂਨ ਰੁੱਤ ਦੇ ਪਹਿਲੇ ਮਹੀਨੇ (ਜੁਲਾਈ) ਦੌਰਾਨ ਔਸਤ ਨਾਲੋਂ 27 ਫ਼ੀਸਦ ਮੀਂਹ ਘੱਟ ਪਿਆ ਹੈ। ਸੂਬੇ ਦੇ 23 ਵਿਚੋਂ 20 ਜ਼ਿਲ੍ਹੇ ਔਸਤ ਮੀਂਹ ਤੋਂ ਵਾਂਝੇ ਹੀ ਰਹਿ ਗਏ ਹਨ।

ਅਜੀਤ ਡੈਸਕ 02-08-2026
ਚੰਡੀਗੜ੍ਹ, 1 ਅਗਸਤ (ਸੁਖਵਿੰਦਰ ਸਿੰਘ ਸ਼ਾਨ) ਹਰਿਆਣਾ ਵਿਚ ਮਾਨਸੂਨ ਰੁੱਤ ਦੇ ਪਹਿਲੇ ਮਹੀਨੇ (ਜੁਲਾਈ) ਦੌਰਾਨ ਔਸਤ ਨਾਲੋਂ 27 ਫ਼ੀਸਦ ਮੀਂਹ ਘੱਟ ਪਿਆ ਹੈ। ਸੂਬੇ ਦੇ 23 ਵਿਚੋਂ 20 ਜ਼ਿਲ੍ਹੇ ਔਸਤ ਮੀਂਹ ਤੋਂ ਵਾਂਝੇ ਹੀ ਰਹਿ ਗਏ ਹਨ। ਸਭ ਤੋਂ ਮਾੜੀ ਸਥਿਤੀ ਸਿਰਸਾ ਜ਼ਿਲ੍ਹੇ ਦੀ ਹੈ ਜਿਸ ’ਚ 74 ਫੀਸਦ ਘੱਟ ਮੀਂਹ ਪਿਆ ਹੈ । ਜਦੋਂ ਕਿ ਕੇਵਲ 3 ਜ਼ਿਲ੍ਹਿਆਂ ਵਿਚ ਔਸਤ ਤੋਂ ਜ਼ਿਆਦਾ ਮੀਂਹ ਪਿਆ ਹੈ । ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਹਰਿਆਣਾ ਵਿਚ ਜੁਲਾਈ ਮਹੀਨੇ ਦੌਰਾਨ 109.38 ਮਿਲੀਮੀਟਰ ਮੀਂਹ ਪਿਆ ਹੈ, ਜਦੋਂ ਕਿ ਔਸਤ ਮੀਂਹ 150.5 ਮਿਲੀਮੀਟਰ ਬਰਸਣ ਦਾ ਅਨੁਮਾਨ ਸੀ। ਵਿਭਾਗ ਦਾ ਕਹਿਣਾ ਹੈ ਕਿ ਸੂਬੇ ਵਿਚ ਔਸਤ ਨਾਲੋਂ 27 ਫ਼ੀਸਦ ਮੀਂਹ ਦੀ ਘਾਟ ਰਹੀ ਹੈ। ਘੱਟ ਮੀਂਹ ਦੇ ਚੱਲਦਿਆਂ ਸੂਬੇ ਦੇ ਸਿਰਸਾ ਜ਼ਿਲ੍ਹੇ ਤੋਂ ਇਲਾਵਾ ਰੋਹਤਕ ਅਤੇ ਜੀਂਦ ’ਚ 66 ਫ਼ੀਸਦ ਅਤੇ ਅੰਬਾਲਾ ਵਿਚ 50 ਫ਼ੀਸਦ ਮੀਂਹ ਘੱਟ ਬਰਸਿਆ ਹੈ। ਜਦੋਂ ਕਿ ਹਿਸਾਰ ਅਤੇ ਸੋਨੀਪਤ ’ਚ 45 ਫ਼ੀਸਦ, ਪੰਚਕੂਲਾ ’ਚ 44 ਫ਼ੀਸਦ ਅਤੇ ਕੈਂਥਲ ’ਚ 43 ਫ਼ੀਸਦ ਮੀਂਹ ਦੀ ਘਾਟ ਦਰਜ ਕੀਤੀ ਗਈ ਹੈ। ਸੂਬੇ ਦੇ ਤਿੰਨ ਜ਼ਿਲ੍ਹਿਆਂ ਵਿੱਚ ਹੀ ਔਸਤ ਮੀਂਹ ਤੋਂ ਜ਼ਿਆਦਾ ਮੀਂਹ ਪਿਆ ਹੈ, ਜਿਨਾਂ ਵਿਚ ਸਭ ਤੋਂ ਵੱਧ ਪਲਵੱਲ ’ਚ 30 ਫ਼ੀਸਦ, ਕੁਰਕਸ਼ੇਤਰ ’ਚ 20 ਫ਼ੀਸਦ ਅਤੇ ਫਰੀਦਾਬਾਦ ਵਿਚ ਮਾਤਰ 1 ਫ਼ੀਸਦ ਮੀਂਹ ਦਰਜ ਕੀਤਾ ਗਿਆ ਹੈ।
ਪਿਛਲੀ ਖ਼ਬਰ ਮੁੱਖ ਮੰਤਰੀ ਸਿਹਤ ਯੋਜਨਾ’ ਤਹਿਤ 708 ਫੇਫੜਿਆਂ ਦੇ ਕੈਂਸਰ ਵਾਲੇ ਮਰੀਜ਼ਾਂ ਨੂੰ 3.43 ਕਰੋੜ ਰੁਪਏ ਦਾ ਕੈਸ਼ਲੈੱਸ ਇਲਾਜ ਮੁ... ਅਗਲੀ ਖ਼ਬਰ ਵਿਦਿਆਰਥਣ ਨੇ ਹਰਿਆਣਾ ਵਿਧਾਨ ਸਭਾ ਮਹਿਲਾ ਯੁਵਾ ਸੰਵਾਦ 2026 ’ਚ ਸਰਵੋਤਮ ਵਕਤਾ ਪੁਰਸਕਾਰ ਜਿੱਤਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।