03-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-07-2026

ਸੀ. ਆਈ. ਏ. ਸਟਾਫ਼ ਖਰੜ ਵਲੋਂ ਪਿਸਤੌਲ ਤੇ 3 ਜ਼ਿੰਦਾ ਰੌਂਦਾਂ ਸਮੇਤ ਦੋ ਮੁਲਜ਼ਮ ਕਾਬੂ

ਅਜੀਤ ਡੈਸਕ 23-07-2026
ਖਰੜ, 22 ਜੁਲਾਈ (ਜੰਡਪੁਰੀ)- ਸੀ. ਆਈ. ਏ. ਸਟਾਫ਼ ਖਰੜ ਦੀ ਟੀਮ ਨੇ ਦੋ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਕਬਜ਼ੇ ‘ਚੋਂ ਇਕ .32 ਬੋਰ ਦਾ ਪਿਸਤੌਲ, ਤਿੰਨ ਜਿੰਦਾ ਰੌਂਦ ਅਤੇ ਇਕ ਮੋਟਰਸਾਈਕਲ ਬਰਾਮਦ ਕੀਤਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਨੇ ਦੱਸਿਆ ਕਿ ਸੀ. ਆਈ. ਏ. ਸਟਾਫ਼ ਦੀ ਟੀਮ ਖਰੜ ਸਥਿਤ ਕ੍ਰਿਸਚਨ ਸਕੂਲ ਦੇ ਨੇੜੇ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਇਕ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਦੋ ਨੌਜਵਾਨ ਪੁਲਿਸ ਨੂੰ ਦੇਖ ਕੇ ਘਬਰਾ ਗਏ ਅਤੇ ਵਾਪਸ ਮੁੜਨ ਲੱਗੇ। ਸ਼ੱਕ ਦੇ ਆਧਾਰ ‘ਤੇ ਪੁਲਿਸ ਟੀਮ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਗੌਤਮ ਉਰਫ਼ ਪੋਲਾ ਪੁੱਤਰ ਸੰਜੇ ਵਾਸੀ ਸੈਕਟਰ-25 ਡੀ ਚੰਡੀਗੜ੍ਹ ਦੇ ਕਬਜ਼ੇ ‘ਚੋਂ ਇਕ .32 ਬੋਰ ਪਿਸਤੌਲ ਅਤੇ ਇਕ ਜਿੰਦਾ ਰੌਂਦ, ਜਦਕਿ ਪ੍ਰਸ਼ਾਂਤ ਪੁੱਤਰ ਸੰਜੀਵ ਵਾਸੀ ਸੈਕਟਰ-25 ਡੀ ਚੰਡੀਗੜ੍ਹ ਦੇ ਕਬਜ਼ੇ ‘ਚੋਂ ਦੋ ਜਿੰਦਾ .32 ਬੋਰ ਦੇ ਰੌਂਦ ਬਰਾਮਦ ਹੋਏ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਥਾਣਾ ਸਿਟੀ ਖਰੜ ਵਿਖੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਇਕ ਦਿਨ ਦੇ ਪੁਲਿਸ ਰਿਮਾਂਡ ‘ਤੇ ਭੇਜ ਦਿੱਤਾ ਗਿਆ। ਪੁਲਿਸ ਅਨੁਸਾਰ ਪ੍ਰਸ਼ਾਂਤ (28) ਅਤੇ ਗੌਤਮ ਉਰਫ਼ ਪੋਲਾ (23) ਖ਼ਿਲਾਫ਼ ਪਹਿਲਾਂ ਵੀ ਲੜਾਈ-ਝਗੜੇ, ਆਰਮਜ਼ ਐਕਟ ਅਤੇ ਕਤਲ ਦੀ ਕੋਸ਼ਿਸ਼ ਨਾਲ ਸੰਬੰਧਿਤ 3-3 ਮਾਮਲੇ ਚੰਡੀਗੜ੍ਹ ਦੇ ਵੱਖ-ਵੱਖ ਥਾਣਿਆਂ ‘ਚ ਦਰਜ ਹਨ। ਮੁੱਢਲੀ ਪੁੱਛਗਿੱਛ ਦੌਰਾਨ ਮੁਲਜ਼ਮਾਂ ਨੇ ਦੱਸਿਆ ਕਿ ਉਨ੍ਹਾਂ ਨੇ ਇਹ ਅਸਲ੍ਹਾ ਆਪਣੀ ਸੁਰੱਖਿਆ ਅਤੇ ਪੁਰਾਣੇ ਕੇਸਾਂ ਦੇ ਮੁੱਦਈਆਂ ਨੂੰ ਡਰਾ-ਧਮਕਾ ਕੇ ਸਮਝੌਤਾ ਕਰਵਾਉਣ ਦੇ ਮਕਸਦ ਨਾਲ ਆਪਣੇ ਕੋਲ ਰੱਖਿਆ ਹੋਇਆ ਸੀ।
ਪਿਛਲੀ ਖ਼ਬਰ ਨਗਰ ਕੌਂਸਲ ਨੇ ਲੋਹਗੜ੍ਹ ਦੇ ਸਿਗਮਾ ਸਿਟੀ ਚੌਕ ਤੋਂ ਨਾਜਾਇਜ਼ ਕਬਜ਼ੇ ਹਟਾਏ ਅਗਲੀ ਖ਼ਬਰ ਬੀ. ਕੇ. ਯੂ. ਰਾਜੇਵਾਲ ਦੇ ਵਫ਼ਦ ਵਲੋਂ ਪਿੰਡ ਪਡਿਆਲਾ ਦੀ ਜ਼ਮੀਨ ਨੂੰ ਖੇਤੀ ਜ਼ੋਨ ’ਚ ਪਾਉਣ ਦੀ ਤਜਵੀਜ਼ ਰੱਦ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।