05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਕਾਰ ਸੜਕ ਕੰਢੇ ਲੱਗੇ ਬਿਜਲੀ ਦੇ ਖੰਭਿਆਂ ਨਾਲ ਟਕਰਾਈ

ਅਜੀਤ ਡੈਸਕ 18-07-2026
ਕੁਰਾਲੀ, 17 ਜੁਲਾਈ (ਹਰਪ੍ਰੀਤ ਸਿੰਘ)-ਸ਼ਹਿਰ ਦੀ ਸਿਸਵਾਂ ਰੋਡ ’ਤੇ ਚਾਵਲਾ ਰੈਸਟੋਰੈਂਟ ਨੇੜੇ ਇਕ ਕਾਰ ਮੋਟਰਸਾਈਕਲ ਨਾਲ ਟਕਰਾਉਣ ਉਪਰੰਤ ਸੜਕ ਕੰਢੇ ਲੱਗੇ ਬਿਜਲੀ ਦੇ ਟਰਾਂਸਫਾਰਮਰ ਵਾਲੇ ਖੰਭਿਆਂ ਨਾਲ ਜਾ ਵੱਜੀ। ਇਸ ਹਾਦਸੇ ’ਚ ਕਾਰ ਵਿਚ ਸਵਾਰ ਤਿੰਨ ਨੋਜਵਾਨ ਤੇ ਮੋਟਰਸਾਈਕਲ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਮਾਜਰੀ ਵਲੋਂ ਆ ਰਹੇ ਇਕ ਮੋਟਰਸਾਈਕਲ ਨੂੰ ਪਿੱਛੋਂ ਆ ਰਹੀ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਬੇਕਾਬੂ ਹੋਈ ਕਾਰ ਬਿਜਲੀ ਦੇ ਟਰਾਂਸਫਾਰਮਰ ਵਾਲੇ ਖੰਭਿਆਂ ਨਾਲ ਜਾ ਟਕਰਾਈ। ਇਹ ਕਾਰ ਇੰਨੀ ਸਪੀਡ ਨਾਲ ਦੀ ਟੱਕਰਾਈ ਕਿ ਟਰਾਂਸਫਾਰਮਰ ਦੇ ਸਾਰੇ ਖੰਭੇ ਟੁੱਟ ਗਏ ਅਤੇ ਟਰਾਂਸਫਾਰਮਰ ਜ਼ਮੀਨ ’ਤੇ ਜਾ ਡਿੱਗ ਪਿਆ। ਇਸ ਹਾਦਸੇ ’ਚ ਮੋਟਰਸਾਈਕਲ ਸਵਾਰ ਸ਼ਾਹਬਾਜ਼ ਅਤੇ ਬਬਲੂ, ਜਦਕਿ ਕਾਰ ਸਵਾਰ ਸਹਿਜਪ੍ਰੀਤ ਸਿੰਘ, ਇਸ਼ਦੀਪ ਸਿੰਘ ਤੇ ਰਣਜੀਤ ਸਿੰਘ ਜ਼ਖ਼ਮੀ ਹੋ ਗਏ। ਜਖਮੀਆਂ ਨੂੰ ਮੌਕੇ ਤੇ ਹਾਜ਼ਰ ਰਾਹਗੀਰਾਂ ਵਲੋਂ ਸ਼ਹਿਰ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ। ਇਸ ਬਾਬਤ ਸਿਟੀ ਪੁਲਿਸ ਦੇ ਆਈ. ਓ. ਸੁਖਦੇਵ ਸਿੰਘ ਨੇ ਦੱਸਿਆ ਕਿ ਦੋਵੇਂ ਮੋਟਰਸਾਈਕਲ ਸਵਾਰਾਂ ਤੇ ਇਕ ਕਾਰ ਸਵਾਰ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਇਨਾਂ ਨੂੰ ਚੰਡੀਗੜ੍ਹ ਦੇ ਸੈਕਟਰ-32 ਦੇ ਹਸਪਤਾਲ ’ਚ ਰੈਫਰ ਕੀਤਾ ਗਿਆ ਹੈ। ਕਾਰ ਸਵਾਰ ਤਿੰਨੇ ਨੋਜਵਾਨ ਪ੍ਰਾੲਵੇਟ ਸਕੂਲ ਦੇ ਵਿਦਿਆਰਥੀ ਦੱਸੇ ਜਾ ਰਹੇ ਹਨ। ਉਨ੍ਹਾ ਦੱਸਿਆ ਕਿ ਹਾਦਸੇ ਦੌਰਾਨ ਏਅਰਬੈਗ ਖੁੱਲ੍ਹ ਜਾਣ ਕਾਰਨ ਕਾਰ ਸਵਾਰਾਂ ਦੀ ਜਾਨ ਬਚ ਗਈ।
ਇਸ ਤੋਂ ਇਲਾਵਾ ਟਰਾਂਸਫਾਰਮਰ ਡਿੱਗਦੇ ਹੀ ਬਿਜਲੀ ਸਪਲਾਈ ਬੰਦ ਹੋ ਜਾਣ ਕਾਰਨ ਇਕ ਵੱਡਾ ਹਾਦਸਾ ਹੋਣ ਤੋਂ ਵੀ ਬਚਾਅ ਹੋ ਗਿਆ। ਉਨ੍ਹਾਂ ਦੱਸਿਆ ਕਿ ਕਿ ਜ਼ਖਮੀਆਂ ਦੀ ਹਾਲਤ ਖਤਰੇ ਤੋਂ ਬਾਹਰ ਹੈ। ਪੁਲਿਸ ਵਲੋਂ ਹਾਦਸੇ ਦੀ ਜਾਂਚ ਕੀਤੀ ਜਾ ਰਹੀ ਹੈ।
ਪਿਛਲੀ ਖ਼ਬਰ 1912 ਹੈਲਪਲਾਈਨ ’ਤੇ ਹੈਲਪ ਨਹੀਂ ਮਿਲਦੀ, ਸ਼ਿਕਾਇਤ ਕੇਂਦਰ ’ਚ ਸ਼ਿਕਾਇਤ ਨਹੀਂ ਸੁਣੀ ਜਾਂਦੀ ਅਗਲੀ ਖ਼ਬਰ ਕੁਰਾਲੀ ਨਗਰ ਕੌਂਸਲ ਟੀਮ ਨੇ ਗੈਰ-ਕਾਨੂੰਨੀ ਉਸਾਰੀ ’ਤੇ ਚਲਾਇਆ ਪੀਲਾ ਪੰਜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।