08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-07-2026

ਸੈਕਟਰ-39 ਦੇ ਵਾਸੀ ਗੰਦੇ ਪਾਣੀ ਨਿਕਾਸੀ ਨਾ ਹੋਣ ਕਾਰਨ ਹੋ ਰਹੇ ਨੇ ਪ੍ਰੇਸ਼ਾਨ

ਅਜੀਤ ਡੈਸਕ 10-07-2026
ਚੰਡੀਗੜ੍ਹ, 9 ਜੁਲਾਈ (ਸੁਖਵਿੰਦਰ ਸਿੰਘ ਸ਼ਾਨ)- ਸ਼ਹਿਰ ਵਿਚ ਪਏ ਭਾਰੀ ਮੀਂਹ ਨੇ ਨਗਰ ਨਿਗਮ ਚੰਡੀਗੜ੍ਹ ਅਤੇ ਪ੍ਰਸ਼ਾਸਨ ਦੇ ਵਿਕਾਸ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ। ਇੱਥੋਂ ਦੇ ਵਾਰਡ ਨੰਬਰ 27 (ਸੈਕਟਰ 39) ਵਿਚ ਪਿਛਲੇ ਦੋ ਸਾਲ ਤੋਂ ਸੀਵਰੇਜ ਬੰਦ ਪਈ ਹੈ ਅਤੇ ਵੱਖ ਵੱਖ ਰਸਤਿਆਂ ’ਤੇ ਪਾਣੀ ਖੜ੍ਹਾ ਰਹਿੰਦਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੈਜ਼ੀਡੈਂਟ ਵੈੱਲਫੇਅਰ ਐਸੋਸੀਏਸ਼ਨ ਸੈਕਟਰ 39 ਦੇ ਜਨਰਲ ਸਕੱਤਰ ਦਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਮਾਨਸੂਨ ਦੀ ਰੁੱਤ ਹੋਣ ਕਰਕੇ ਮੀਂਹ ਪੈਂਦਾ ਰਹਿੰਦਾ ਹੈ, ਪਰ ਨਿਕਾਸ ਵਿਵਸਥਾ ਸਹੀ ਨਾ ਹੋਣ ਕਾਰਨ ਮੀਂਹ ਦਾ ਪਾਣੀ ਸੈਕਟਰ ਦੀਆਂ ਵੱਖ-ਵੱਖ ਸੜਕਾਂ ’ਤੇ ਖੜ੍ਹਾ ਰਹਿੰਦਾ, ਜਿਸ ਨਾਲ ਮਲੇਰੀਆ ਅਤੇ ਡੇਂਗੂ ਵਰਗੀਆਂ ਬਿਮਾਰੀਆਂ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਦਵਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਸੈਕਟਰ ਦੇ ਮਕਾਨ ਨੰਬਰ 3075 ਦੇ ਸਾਹਮਣੇ ਵਾਲੀ ਸੜਕ ਕੋਲ ਸੀਵਰੇਜ ਪਿਛਲੇ ਦੋ ਸਾਲਾਂ ਤੋਂ ਬੰਦ ਹੈ। ਜਦੋਂ ਕਿ ਮਕਾਨ ਨੰਬਰ 3136 ਅਤੇ 3038 ਦੇ ਸਾਹਮਣੇ ਮੀਂਹ ਦਾ ਪਾਣੀ ਨਾਲੀਆਂ ਵਿਚ ਭਰਿਆ ਰਹਿੰਦਾ ਹੈ। ਇਸੇ ਤਰ੍ਹਾਂ ਮਕਾਨ ਨੰਬਰ 3033-3038 ਦੀ ਸੀਵਰੇਜ ਲਾਈਨ ਦੋ ਸਾਲ ਤੋਂ ਬੰਦ ਪਈ ਹੋਣ ਕਾਰਨ ਗੰਦਾ ਪਾਣੀ ਬਾਹਰ ਵਹਿੰਦਾ ਰਹਿੰਦਾ ਹੈ ਅਤੇ ਬਦਬੂ ਦੇ ਕਾਰਨ ਲੋਕਾਂ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ। ਬੈਨੀਪਾਲ ਨੇ ਦੱਸਿਆ ਕਿ ਉਹ ਸਬੰਧਿਤ ਕੌਂਸਲਰ ਅਤੇ ਅਧਿਕਾਰੀਆਂ ਕੋਲ ਇਨ੍ਹਾਂ ਸਮੱਸਿਆਵਾਂ ਸਬੰਧੀ ਸ਼ਿਕਾਇਤਾਂ ਕਰਕੇ ਥੱਕ ਚੁੱਕੇ ਹਨ, ਪਰ ਉਨ੍ਹਾਂ ਦੇ ਕੰਨ ’ਤੇ ਜੂੰ ਤੱਕ ਨਹੀਂ ਸਰਕੀ। ਉਨ੍ਹਾਂ ਪ੍ਰਸ਼ਾਸਨ ਦੇ ਅਧਿਕਾਰੀਆਂ, ਨਗਰ ਨਿਗਮ ਅਤੇ ਇਲਾਕਾ ਕੌਂਸਲਰ ਨੂੰ ਬੇਨਤੀ ਕੀਤੀ ਹੈ ਕਿ ਉਨ੍ਹਾਂ ਦੇ ਵਾਰਡ ਦੀਆਂ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਏ।
ਪਿਛਲੀ ਖ਼ਬਰ ਅਨੁਰਾਗ ਰਸਤੋਗੀ ਨੇ ਕੀਤੀ ਯਮੁਨਾ ਪ੍ਰਦੂਸ਼ਣ ਕੰਟਰੋਲ ਪ੍ਰੋਜੈਕਟਾਂ ਦੀ ਸਮੀਖਿਆ ਅਗਲੀ ਖ਼ਬਰ ਫੌਰਐਵਰਮਾਰਕ ਡਾਇਮੰਡ ਜਵੈਲਰੀ ਵਲੋਂ ਭਾਰਤੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਤੋਂ ਪ੍ਰੇਰਿਤ ਇਕ ਵਿਸ਼ੇਸ਼ ਆਈਕਨ ਬ੍ਰੇਸਲੇਟ ਪੇਸ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।