06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਭਾਰਤ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਡਾਕਟਰੇਟ ਖੋਜ-ਕਰਤਾ ਦੀ ਚੋਣ

ਅਜੀਤ ਡੈਸਕ 25-06-2026
ਚੰਡੀਗੜ੍ਹ, 24 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਦੀ ਵਿਸ਼ਵਵਿਆਪੀ ਖੋਜ ਮੌਜੂਦਗੀ ਨੂੰ ਮਜ਼ਬੂਤ ਕਰਦੇ ਹੋਏ ਐਡਵਾਂਸਡ ਫੰਕਸ਼ਨਲ ਮਟੀਰੀਅਲਜ਼ ਲੈਬ ਅਤੇ ਭੌਤਿਕ ਵਿਗਿਆਨ ਵਿਭਾਗ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾਕਟਰੇਟ ਖੋਜ-ਕਰਤਾ ਪ੍ਰਿਯਲ ਸਿੰਘਲ ਨੂੰ ਨੈਨੋ ਕੋਰੀਆ 2026 ਵਿਚ ਆਪਣੀ ਖੋਜ ਪੇਸ਼ ਕਰਨ ਲਈ ਚੁਣਿਆ ਗਿਆ ਹੈ ਜੋ ਕਿ ਨੈਨੋ ਤਕਨਾਲੋਜੀ ਅਤੇ ਉੱਨਤ ਸਮੱਗਰੀ ’ਤੇ ਦੁਨੀਆ ਦੇ ਪ੍ਰਮੁੱਖ ਕਾਨਫ਼ਰੰਸਾਂ ਵਿਚੋਂ ਇਕ ਹੈ। ਉਸ ਦੀ ਹਿੱਸੇਦਾਰੀ ਨੂੰ ਭਾਰਤ ਸਰਕਾਰ ਦੇ ਅਨੁਸੰਧਾਨ ਨੈਸ਼ਨਲ ਰਿਸਰਚ ਫਾਊਂਡੇਸ਼ਨ (ਏ.ਐਨ.ਆਰ.ਐਫ) ਦੀ ਅੰਤਰਰਾਸ਼ਟਰੀ ਯਾਤਰਾ ਸਹਾਇਤਾ (ਆਈ.ਟੀ.ਐਸ.) ਯੋਜਨਾ ਦੁਆਰਾ ਚੁਣਿਆ ਗਿਆ ਜੋ ਅੰਤਰਰਾਸ਼ਟਰੀ ਵਿਗਿਆਨਕ ਸਹਿਯੋਗ ਤੇ ਭਾਰਤੀ ਖੋਜ ਦੀ ਵਿਸ਼ਵਵਿਆਪੀ ਦਿੱਖ ਨੂੰ ਉਤਸ਼ਾਹਿਤ ਕਰਦੀ ਹੈ। ਖੋਜ-ਕਰਤਾ ਸਿੰਘਲ ‘ਕਾਰਬਨ ਨੈਨੋਸਟਰਕਚਰ ਐਪਲੀਕੇਸ਼ਨਜ਼ ਟੂ ਐਮ.ਈ.ਐਮ.ਐਸ ਐਂਡ ਸਪਿੰਟਰੋਨਿਕਸ ਸਿਰਲੇਖ ਵਾਲੀ ਆਪਣੀ ਖੋਜ ਪੇਸ਼ ਕਰਨਗੇ ਜਿਸ ਦਾ ਉਦੇਸ਼ ਭਵਿੱਖ ਦੀ ਸੈਂਸਿੰਗ, ਕੰਪਿਊਟਿੰਗ ਤੇ ਡੇਟਾ-ਸਟੋਰੇਜ ਤਕਨਾਲੋਜੀਆਂ ਲਈ ਬਹੁਤ ਕੁਸ਼ਲ, ਛੋਟੇ ਤੇ ਊਰਜਾ-ਕੁਸ਼ਲ ਇਲੈੱਕਟ੍ਰਾਨਿਕ ਪਲੇਟਫ਼ਾਰਮ ਵਿਕਸਤ ਕਰਨਾ ਹੋਵੇਗਾ। ਖੋਜ-ਕਰਤਾ ਨੂੰ ਵਧਾਈ ਦਿੰਦੇ ਹੋਏ ਉਪ ਕੁਲਪਤੀ ਪ੍ਰੋ. ਰੇਨੂੰ ਵਿਗ ਨੇ ਕਿਹਾ ਕਿ ਪ੍ਰਿਯਾਲ ਸਿੰਘਲ ਦੀ ਚੋਣ ਖੋਜ ਵਾਤਾਵਰਨ ਦੀ ਤਾਕਤ ਅਤੇ ਨੈਨੋਸਾਇੰਸ ’ਤੇ ਉੱਨਤ ਸਮੱਗਰੀ ਦੇ ਸਰਹੱਦੀ ਖੇਤਰਾਂ ਵਿਚ ਵਿਦਵਾਨਾਂ ਦੁਆਰਾ ਕੀਤੇ ਜਾ ਰਹੇ ਵਿਗਿਆਨਕ ਕੰਮ ਦੀ ਗੁਣਵੱਤਾ ਨੂੰ ਦਰਸਾਉਂਦੀ ਹੈ।
ਪਿਛਲੀ ਖ਼ਬਰ ਪੀ.ਜੀ.ਆਈ. ਚੰਡੀਗੜ੍ਹ ’ਚ ਸਿਹਤਮੰਦ ਖਾਣ ਵਾਲੇ ਤੇਲਾਂ ਨੂੰ ਉਤਸ਼ਾਹਿਤ ਕਰਨ ਅਤੇ ਟਰਾਂਸ ਫੈਟ ਨੂੰ ਖ਼ਤਮ ਕਰਨ ਸੰਬੰਧੀ ਕੀਤਾ... ਅਗਲੀ ਖ਼ਬਰ ਸੀ. ਬੀ. ਆਈ. ਜਾਂਚ ’ਚ ਆਇਆ ਨਵਾਂ ਮੋੜ, ਐਚ. ਐਸ. ਪੀ. ਸੀ. ਬੀ. ਘੁਟਾਲੇ ’ਚ ਡਾਟਾ ਐਂਟਰੀ ਆਪ੍ਰੇਟਰ ਸੌਰਵ ਸ਼ਰਮਾ ਗ੍ਰਿਫ਼ਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।