06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਸਾਬਕਾ CM ਚੰਨੀ ਨੂੰ ਮਿਲੇਗਾ ‘ਸੰਸਦ ਰਤਨ ਐਵਾਰਡ’

ਚੰਡੀਗੜ੍ਹ, 6 ਅਗਸਤ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ...

ਅਜੀਤ ਡੈਸਕ 06-09-2026

ਚੰਡੀਗੜ੍ਹ, 6 ਅਗਸਤ- ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸਣੇ 17 ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਸੰਸਦੀ ਪ੍ਰਦਰਸ਼ਨ ਲਈ ਸੰਸਦ ਰਤਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਸੰਸਦ ਵਿਚ ਮੈਂਬਰਾਂ ਵਲੋਂ ਕੀਤੇ ਪ੍ਰਭਾਵਸ਼ਾਲੀ ਕੰਮ ਨੂੰ ਮਾਨਤਾ ਦਿੰਦਾ ਹੈ। ਇਸ ਵਿਚ ਸੰਸਦੀ ਬਹਿਸਾਂ ਵਿਚ ਸਰਗਰਮ ਹਿੱਸੇਦਾਰੀ, ਲੋਕਹਿੱਤ ਨਾਲ ਜੁੜੇ ਸਵਾਲ ਉਠਾਉਣਾ ਅਤੇ ਵਿਧਾਨਕ ਕਾਰਜਾਂ ਵਿਚ ਯੋਗਦਾਨ ਵਰਗੇ ਮਾਪਦੰਡ ਸ਼ਾਮਲ ਹਨ।

ਚਰਨਜੀਤ ਸਿੰਘ ਚੰਨੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੇ ਚੇਅਰਪਰਸਨ ਹਨ। ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ ਸੰਸਦ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਖੇਤੀਬਾੜੀ ਖੇਤਰ ਵਿਚ ਸੁਧਾਰਾਂ ਲਈ ਠੋਸ ਸੁਝਾਅ ਦੇਣ ਲਈ ਉਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ ਹੈ। ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵਲੋਂ ਸਥਾਪਿਤ ਸੰਸਦ ਰਤਨ ਪੁਰਸਕਾਰ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਦੀ ਡੇਟਾ-ਅਧਾਰਤ ਸਮੀਖਿਆ ’ਤੇ ਆਧਾਰਿਤ ਹਨ। ਇਸ ਸਾਲ ਦੇ ਜੇਤੂਆਂ ਦੀ ਚੋਣ ਪੱਛੜੇ ਵਰਗਾਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਹੰਸਰਾਜ ਅਹੀਰ ਦੀ ਅਗਵਾਈ ਵਾਲੀ ਜਿਊਰੀ ਕਮੇਟੀ ਨੇ ਕੀਤੀ।

ਹੰਸਰਾਜ ਅਹੀਰ ਨੇ ਕਿਹਾ ਕਿ ਸੰਸਦ ਰਤਨ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਜਮਹੂਰੀ ਅਮਲ ਨੂੰ ਮਜ਼ਬੂਤ ਕਰਨ ਅਤੇ ਸੰਸਦੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।

 

 

 

ਪਿਛਲੀ ਖ਼ਬਰ ਸ਼ੇਰ-ਏ-ਪੰਜਾਬ ਟੀ-20 ਲੀਗ: ਗੌਰਵ ਚੌਧਰੀ ਦੇ ਤੂਫ਼ਾਨੀ ਸੈਂਕੜੇ ਸਦਕਾ ਬਠਿੰਡਾ ਨੇ ਜਲੰਧਰ ਨੂੰ ਹਰਾਇਆ ਅਗਲੀ ਖ਼ਬਰ ਨੇਪਾਲ ਹੜ੍ਹ ਤੋਂ ਬਾਅਦ ਹੁਣ ਤੱਕ 1,341 ਮੌਤਾਂ, ਲਗਭਗ 5,000 ਲਾਪਤਾ