06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਬਜ਼ੁਰਗਾਂ ਨਾਲ 25 ਕਰੋੜ ਡਾਲਰ ਦੀ ਠੱਗੀ ਦਾ ਮੁੱਖ ਮੁਲਜ਼ਮ ਜੇ.ਐੱਫ.ਕੇ. ਏਅਰਪੋਰਟ ’ਤੇ ਦਬੋਚਿਆ

ਨਿਊਯਾਰਕ, 6 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਜ਼ੁਰਗਾਂ ਦੀ ਉਮਰ ਭਰ ਦੀ ਕਮਾਈ ਹੜੱਪਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਮੁੱਖ ਮੁਲਜ਼ਮ ਨੂੰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ...

ਅਜੀਤ ਡੈਸਕ 06-09-2026

ਨਿਊਯਾਰਕ, 6 ਸਤੰਬਰ (ਰਾਜੂ ਸ਼ਹਿਬਾਜ਼ਪੁਰਾ)-ਅਮਰੀਕਾ ਵਿਚ ਬਜ਼ੁਰਗਾਂ ਦੀ ਉਮਰ ਭਰ ਦੀ ਕਮਾਈ ਹੜੱਪਣ ਵਾਲੇ ਇਕ ਅੰਤਰਰਾਸ਼ਟਰੀ ਗਰੋਹ ਦੇ ਮੁੱਖ ਮੁਲਜ਼ਮ ਨੂੰ ਨਿਊਯਾਰਕ ਦੇ ਜੌਨ ਐੱਫ. ਕੈਨੇਡੀ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।ਅਧਿਕਾਰੀਆਂ ਮੁਤਾਬਕ 35 ਸਾਲਾ ਮੁਜ਼ਾਮਿਲ ਅਹਿਮਦ ਅਮਰੀਕਾ ਛੱਡਣ ਲਈ ਉਡਾਣ ਫੜਨ ਦੀ ਕੋਸ਼ਿਸ਼ ਕਰ ਰਿਹਾ ਸੀ। ਅਹਿਮਦ ਵਿਰੁੱਧ ਸੰਗਠਿਤ ਅਪਰਾਧ ਰਾਹੀਂ ਚੋਰੀ, ਬਜ਼ੁਰਗਾਂ ਦਾ ਵਿੱਤੀ ਸ਼ੋਸ਼ਣ ਅਤੇ ਹਵਾਲਾ ਰਾਸ਼ੀ ਦੇ ਦੋਸ਼ ਲਗਾਏ ਗਏ ਹਨ।ਅਹਿਮਦ ਦੇ ਗਰੋਹ ਵਲੋਂ ਅਮਰੀਕਾ ਦੇ ਵੱਖ-ਵੱਖ ਹਿੱਸਿਆਂ ਵਿਚ 200 ਤੋਂ ਵੱਧ ਬਜ਼ੁਰਗਾਂ ਨੂੰ 25 ਕਰੋੜ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਪਹੁੰਚਾਇਆ। ਇਸ ਨੈੱਟਵਰਕ ਨਾਲ ਸੰਬੰਧਿਤ ਲਗਭਗ 13 ਕਰੋੜ ਡਾਲਰ ਦਾ ਸੋਨਾ ਜ਼ਬਤ ਕੀਤਾ ਜਾ ਚੁੱਕਾ ਹੈ ਅਤੇ 40 ਤੋਂ ਵੱਧ ਵਿਅਕਤੀਆਂ ਵਿਰੁੱਧ ਦੋਸ਼ ਆਇਦ ਹੋਏ ਹਨ।ਇਕੱਲੇ ਇਕ ਪੀੜਤ ਨੂੰ 20 ਲੱਖ ਡਾਲਰ ਦਾ ਨੁਕਸਾਨ ਹੋਇਆ ਸੀ।ਜਾਂਚਕਾਰਾਂ ਦਾ ਦਾਅਵਾ ਹੈ ਕਿ ਅਹਿਮਦ ਨਿਊਜਰਸੀ ਤੋਂ ਕਥਿਤ ਵਿੱਤੀ ਨੈੱਟਵਰਕ ਚਲਾਉਂਦਾ ਸੀ। ਉਸ ਨੇ ਚੋਰੀ ਦੀ ਰਕਮ ਦਾ ਅਸਲੀ ਸਰੋਤ ਲੁਕਾਉਣ ਲਈ ਕਈ ਕਾਗਜ਼ੀ ਕੰਪਨੀਆਂ ਬਣਾਈਆਂ। ਇਨ੍ਹਾਂ ਰਾਹੀਂ ਬਜ਼ੁਰਗਾਂ ਕੋਲੋਂ ਹਾਸਲ ਕੀਤਾ ਸੋਨਾ ਫਲੋਰੀਡਾ ਦੀ ਇਕ ਰਿਫਾਇਨਰੀ ਤੱਕ ਪਹੁੰਚਾਇਆ ਜਾਂਦਾ ਸੀ। ਬਾਅਦ ਵਿਚ ਸੋਨੇ ਅਤੇ ਨਕਦੀ ਨੂੰ ਕ੍ਰਿਪਟੋਕਰੰਸੀ ਵਿਚ ਬਦਲ ਕੇ ਅਮਰੀਕਾ ਤੋਂ ਬਾਹਰ ਭੇਜ ਦਿੱਤਾ ਜਾਂਦਾ ਸੀ। 

ਪਿਛਲੀ ਖ਼ਬਰ ਪੰਚਕੂਲਾ ਵਿਚ ਅੱਗ ਲਗਾਉਣ ਦੀ ਕੋਸ਼ਿਸ਼ ਦੇ ਦੌਰਾਨ ਮਹਿਲਾ ਦੀ ਹੋਈ ਮੌਤ ਅਗਲੀ ਖ਼ਬਰ ਯੂਨੀਵਰਸਿਟੀ ਆਫ਼ ਮਾਂਟਰੀਅਲ ਵਲੋਂ ‘ਸਿੱਖ ਸਟੱਡੀਜ਼ ਇਨ ਫਰੈਂਚ’ ਵਿਸ਼ੇ ਦੀ ਪੜ੍ਹਾਈ ਸ਼ੁਰੂ