06-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਸੀ. ਬੀ. ਆਈ. ਜਾਂਚ ’ਚ ਆਇਆ ਨਵਾਂ ਮੋੜ, ਐਚ. ਐਸ. ਪੀ. ਸੀ. ਬੀ. ਘੁਟਾਲੇ ’ਚ ਡਾਟਾ ਐਂਟਰੀ ਆਪ੍ਰੇਟਰ ਸੌਰਵ ਸ਼ਰਮਾ ਗ੍ਰਿਫ਼ਤਾਰ

ਅਜੀਤ ਡੈਸਕ 25-06-2026
ਪੰਚਕੂਲਾ, 24 ਜੂਨ (ਕਪਿਲ)-ਹਰਿਆਣਾ ਰਾਜ ਪ੍ਰਦੂਸ਼ਣ ਕੰਟਰੋਲ ਬੋਰਡ (ਐਚ. ਐਸ. ਪੀ. ਸੀ. ਬੀ.) ਦੇ ਕਥਿਤ ਨਿਵੇਸ਼ ਘੁਟਾਲੇ ਦੀ ਜਾਂਚ ਕਰ ਰਹੀ ਸੀ. ਬੀ. ਆਈ. ਨੇ ਮਾਮਲੇ ‘ਚ ਇਕ ਹੋਰ ਵੱਡੀ ਕਾਰਵਾਈ ਕਰਦਿਆਂ ਬੋਰਡ ਦੇ ਡਾਟਾ ਐਂਟਰੀ ਆਪ੍ਰੇਟਰ ਸੌਰਵ ਸ਼ਰਮਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੀ. ਬੀ. ਆਈ. ਵਲੋਂ ਮੁਲਜ਼ਮ ਨੂੰ ਵਿਸ਼ੇਸ਼ ਸੀ. ਬੀ. ਆਈ. ਅਦਾਲਤ ‘ਚ ਪੇਸ਼ ਕਰਕੇ 4 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਗਈ ਹੈ। ਸੀ. ਬੀ. ਆਈ. ਵਲੋਂ ਅਦਾਲਤ ‘ਚ ਦਾਇਰ ਅਰਜ਼ੀ ਅਨੁਸਾਰ ਸੌਰਵ ਸ਼ਰਮਾ ‘ਤੇ ਨਿੱਜੀ ਬੈਂਕਾਂ ਨੂੰ ਗ਼ੈਰ-ਵਾਜ਼ਬ ਲਾਭ ਪਹੁੰਚਾਉਣ, ਸਰਕਾਰੀ ਫੰਡਾਂ ਦੇ ਨਿਵੇਸ਼ ਨਿਯਮਾਂ ਦੀ ਉਲੰਘਣਾ ਕਰਨ ਅਤੇ ਮਹੱਤਵਪੂਰਨ ਡਿਜ਼ੀਟਲ ਸਬੂਤ ਮਿਟਾਉਣ ਦੇ ਦੋਸ਼ ਲੱਗੇ ਹਨ। ਏਜੰਸੀ ਦਾ ਕਹਿਣਾ ਹੈ ਕਿ ਹਰਿਆਣਾ ਸਰਕਾਰ ਵਲੋਂ ਇਹ ਮਾਮਲਾ ਜਾਂਚ ਲਈ ਸੀ. ਬੀ. ਆਈ. ਨੂੰ ਸੌਂਪਣ ਤੋਂ ਬਾਅਦ ਐਫ. ਆਈ. ਆਰ. ਦਰਜ ਕਰਕੇ ਜਾਂਚ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਆਈ. ਡੀ. ਐਫ. ਸੀ. ਫਰਸਟ ਬੈਂਕ ‘ਚ ਸਰਕਾਰੀ ਧੰਨ ਜਮ੍ਹਾਂ ਕਰਨ ਦੀ ਮਨਜ਼ੂਰਸ਼ੁਦਾ ਸੀਮਾ 50 ਕਰੋੜ ਰੁ. ਸੀ, ਪਰ ਇਸ ਦੇ ਬਾਵਜੂਦ ਨਿਵੇਸ਼ ਦੀ ਰਕਮ ਕਈ ਗੁਣਾ ਵਧਾ ਦਿੱਤੀ ਗਈ। ਮਾਰਚ 2025 ‘ਚ ਇਹ ਰਕਮ 67.9 ਕਰੋੜ ਰੁ., ਜੂਨ 2025 ‘ਚ 105.68 ਕਰੋੜ ਰੁ. ਅਤੇ ਅਕਤੂਬਰ 2025 ‘ਚ 113.68 ਕਰੋੜ ਰੁ. ਪਹੁੰਚ ਗਈ। ਸੀ. ਬੀ. ਆਈ. ਦੇ ਦਸਤਾਵੇਜ਼ਾਂ ਮੁਤਾਬਿਕ 13 ਮਾਰਚ 2025 ਤੋਂ 13 ਫਰਵਰੀ 2026 ਦੇ ਦਰਮਿਆਨ ਖਾਤੇ ‘ਚੋਂ ਹੋਏ ਕਈ ਸ਼ੱਕੀ ਲੈਣ-ਦੇਣ ਰਾਹੀਂ ਲਗਭਗ 187.26 ਕਰੋੜ ਰੁ. ਵੱਖ-ਵੱਖ ਸ਼ੈੱਲ ਕੰਪਨੀਆਂ ‘ਚ ਟਰਾਂਸਫਰ ਕੀਤੇ ਗਏ ਹਨ ਜਦਕਿ ਕੁਝ ਰਕਮ ਵਾਪਸ ਆਉਣ ਦੇ ਬਾਵਜੂਦ ਸਰਕਾਰੀ ਖਾਤੇ ਨੂੰ 169.35 ਕਰੋੜ ਰੁ. ਤੋਂ ਵੱਧ ਦਾ ਨੁਕਸਾਨ ਹੋਣ ਦਾ ਦਾਅਵਾ ਕੀਤਾ ਗਿਆ ਹੈ। ਜਾਂਚ ਏਜੰਸੀ ਨੇ ਇਹ ਵੀ ਦੋਸ਼ ਲਗਾਇਆ ਹੈ ਕਿ ਸੌਰਵ ਸ਼ਰਮਾ ਨਿੱਜੀ ਬੈਂਕਾਂ ਦੇ ਨੁਮਾਇੰਦਿਆਂ ਨਾਲ ਲਗਾਤਾਰ ਸੰਪਰਕ ‘ਚ ਸੀ ਤੇ ਉਨ੍ਹਾਂ ਨੂੰ ਨਿਵੇਸ਼ ਪ੍ਰਸਤਾਵਾਂ, ਵਿਆਜ ਦਰਾਂ, ਫੰਡ ਮੈਚਿਊਰਿਟੀ ਤੇ ਸਰਕਾਰੀ ਫਾਈਲਾਂ ਨਾਲ ਜੁੜੀ ਗੁਪਤ (ਬਾਕੀ ਸਫ਼ਾ 8 ’ਤੇ)
ਪਿਛਲੀ ਖ਼ਬਰ ਭਾਰਤ ਸਰਕਾਰ ਵਲੋਂ ਪੰਜਾਬ ਯੂਨੀਵਰਸਿਟੀ ਦੀ ਡਾਕਟਰੇਟ ਖੋਜ-ਕਰਤਾ ਦੀ ਚੋਣ ਅਗਲੀ ਖ਼ਬਰ ਗੈਂਗਸਟਰ ਗੋਲਡੀ ਢਿੱਲੋਂ ਦੇ ਨਾਂਅ ’ਤੇ ਜਵੈਲਰ ਤੋਂ 5 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲਾ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।