31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਪੰਜਾਬ ਯੂਨੀਵਰਸਿਟੀ ਕੁੜੀਆਂ ਦੇ ਹੋਸਟਲ 'ਚ ਦੇਵੀ ਅਹਿਲਿਆਬਾਈ ਹੋਲਕਰ ਦਾ ਜਨਮ ਦਿਨ ਮਨਾਇਆ <br/>

ਅਜੀਤ ਡੈਸਕ 03-06-2026
ਚੰਡੀਗੜ੍ਹ, 2 ਜੂਨ (ਮਾਰਕੰਡਾ)- ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਦੇਵੀ ਅਹਿਲਿਆਬਾਈ ਹਾਲ ਕੁੜੀਆਂ ਦੇ ਹੋਸਟਲ ਨੰਬਰ-11 ਨੇ ਡੀਨ ਵਿਦਿਆਰਥੀ ਭਲਾਈ ਦੀ ਅਗਵਾਈ ਹੇਠ ਦੇਵੀ ਅਹਿਲਿਆਬਾਈ ਹੋਲਕਰ ਦਾ ਜਨਮ ਦਿਨ ਮਨਾਇਆ ਗਿਆ | ਇਸ ਮੌਕੇ ਹੋਸਟਲ ਦੀ ਵਾਰਡਨ ਡਾ. ਵਰਿੰਦਰ ਕੌਰ ਨੇ ਹੋਸਟਲ ਨਿਵਾਸੀਆਂ ਤੇ ਸਟਾਫ ਨਾਲ ਦੇਵੀ ਅਹਿਲਿਆਬਾਈ ਹੋਲਕਰ ਦੇ ਪ੍ਰੇਰਨਾਦਾਇਕ ਜੀਵਨ ਤੇ ਯੋਗਦਾਨਾਂ ਨੂੰ ਸਾਂਝਾ ਕੀਤਾ | ਉਨ੍ਹਾਂ ਨੇ ਲੋਕ ਭਲਾਈ, ਨਿਆਂ ਅਤੇ ਸਮਾਜ ਸੇਵਾ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਉਜਾਗਰ ਕੀਤਾ | ਸਾਰਿਆਂ ਨੂੰ ਉਨ੍ਹਾਂ ਦੀਆਂ ਕਦਰਾਂ-ਕੀਮਤਾਂ ਤੇ ਅਗਵਾਈ ਤੋਂ ਸਿੱਖਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਨੂੰ ਯਾਦ ਕਰਨ ਲਈ ਨਿਵਾਸੀਆਂ ਤੇ ਸਟਾਫ਼ ਨੇ ਉਨ੍ਹਾਂ ਦੀ ਯਾਦ ਵਿਚ ਹੋਸਟਲ ਦੇ ਪਿਛਲੇ ਵਿਹੜੇ ਵਿਚ ਲੀਚੀ ਦਾ ਬੂਟਾ ਲਗਾਇਆ | ਇਹ ਬੂਟਾ ਉਸਦੀ ਵਿਰਾਸਤ ਨੂੰ ਸ਼ਰਧਾਂਜਲੀ ਵਜੋਂ ਤੇ ਵਾਤਾਵਰਨ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਵੱਲ ਇੱਕ ਕਦਮ ਵਜੋਂ ਲਗਾਇਆ ਗਿਆ | ਨਿਵਾਸੀਆਂ ਤੇ ਸਟਾਫ਼ ਨੇ ਮਹਾਨ ਰਾਣੀ ਨੂੰ ਸ਼ਰਧਾਂਜਲੀ ਭੇਟ ਕੀਤੀ ਤੇ ਸਮਾਜ ਵਿਚ ਉਸਦੇ ਯੋਗਦਾਨ ਨੂੰ ਯਾਦ ਕੀਤਾ | ਪ੍ਰੋਗਰਾਮ ਦੀ ਸਮਾਪਤੀ ਪ੍ਰੋ. ਨਮਿਤਾ ਗੁਪਤਾ ਡੀਨ ਵਿਦਿਆਰਥੀ ਭਲਾਈ (ਮਹਿਲਾ) ਦੇ ਸੰਦੇਸ਼ ਨਾਲ ਹੋਇਆ |

ਪਿਛਲੀ ਖ਼ਬਰ ਵਿਧਾਇਕ ਰੰਧਾਵਾ ਨੇ ਵਰਕਰਾਂ ਨੂੰ ਤਨਦੇਹੀ ਨਾਲ ਲੋਕ ਸੇਵਾ ਕਰਨ ਦਾ ਦਿੱਤਾ ਸੱਦਾ <br/> ਅਗਲੀ ਖ਼ਬਰ ਸ਼ੈਮਰਾਕ ਸਕੂਲ ਵਿਖੇ ਸਾਲਾਨਾ 'ਐਚੀਵਰਜ਼ ਐਵਾਰਡ ਸਮਾਰੋਹ' ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।