31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-06-2026

ਸ਼ੈਮਰਾਕ ਸਕੂਲ ਵਿਖੇ ਸਾਲਾਨਾ 'ਐਚੀਵਰਜ਼ ਐਵਾਰਡ ਸਮਾਰੋਹ' ਕਰਵਾਇਆ <br/>

ਅਜੀਤ ਡੈਸਕ 03-06-2026
ਐੱਸ. ਏ. ਐੱਸ. ਨਗਰ, 2 ਜੂਨ (ਤਰਵਿੰਦਰ ਸਿੰਘ ਬੈਨੀਪਾਲ)- ਸ਼ੈਮਰਾਕ ਸਕੂਲ ਮੁਹਾਲੀ ਵਿਖੇ ਅਕਾਦਮਿਕ ਸੈਸ਼ਨ 2025-26 ਦੌਰਾਨ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਹੋਣਹਾਰ ਵਿਦਿਆਰਥੀਆਂ ਦੇ ਸਨਮਾਨ ਲਈ 'ਐਚੀਵਰਜ਼ ਐਵਾਰਡ ਸਮਾਰੋਹ' ਕਰਵਾਇਆ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਮਹਾਂਵੀਰ ਚੱਕਰ ਤੇ ਵਸ਼ਿਸ਼ਟ ਸੇਵਾ ਮੈਡਲ ਜੇਤੂ ਮਰਹੂਮ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਪਤਨੀ ਸੁਰਿੰਦਰ ਕੌਰ ਚਾਂਦਪੁਰੀ ਤੇ ਮਰਹੂਮ ਬਿ੍ਗੇਡੀਅਰ ਚਾਂਦਪੁਰੀ ਦੇ ਸਪੁੱਤਰ ਤੇ ਬਜ਼ ਨੈੱਟਵਰਕ ਐਜੂਕੇਸ਼ਨ ਐਂਡ ਰਿਸਰਚ ਸੁਸਾਇਟੀ ਦੇ ਚੇਅਰਮੈਨ ਹਰਦੀਪ ਸਿੰਘ ਚਾਂਦਪੁਰੀ ਹਾਜ਼ਰ ਹੋਏ | ਸਮਾਰੋਹ ਦਾ ਸਭ ਤੋਂ ਭਾਵੁਕ ਪਲ ਉਹ ਸੀ ਜਦੋਂ ਦੇਸ਼ ਦੇ ਮਹਾਨ ਯੁੱਧ ਨਾਇਕ ਮਰਹੂਮ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਨੂੰ ਇਕ ਵਿਸ਼ੇਸ਼ ਆਡੀਓ-ਵੀਡੀਓ ਦਸਤਾਵੇਜ਼ੀ ਰਾਹੀਂ ਸ਼ਰਧਾਂਜਲੀ ਭੇਟ ਕੀਤੀ ਗਈ | ਸਮਾਗਮ ਦੌਰਾਨ 10ਵੀਂ ਅਤੇ 12ਵੀਂ ਦੇ ਟਾਪਰਾਂ ਨੂੰ ਨਕਦ ਇਨਾਮਾਂ ਤੇ ਟਰਾਫ਼ੀਆਂ ਨਾਲ ਨਿਵਾਜਿਆ ਗਿਆ | ਸਕੂਲ ਦੀ ਟਾਪਰ ਅਨੁਸ਼ਕਾ ਨੂੰ ਚਾਂਦਪੁਰੀ ਪਰਿਵਾਰ ਵਲੋਂ ਮਰਹੂਮ ਬਿ੍ਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ 'ਚ ਸ਼ੁਰੂ ਕੀਤੀ ਗਈ ਵਕਾਰੀ ਰੋਲਿੰਗ ਟਰਾਫ਼ੀ ਤੇ ਨਕਦ ਇਨਾਮ ਦਿੱਤਾ ਗਿਆ | ਇਸ ਤੋਂ ਇਲਾਵਾ ਦੂਜੇ ਸਥਾਨ 'ਤੇ ਰਹਿਣ ਵਾਲੇ ਜਸ਼ਨਦੀਪ ਤੇ ਤੀਜੇ ਸਥਾਨ 'ਤੇ ਰਹਿਣ ਵਾਲੇ ਜੀਵਨਜੋਤ ਤੇ ਸੁਖਮਨ ਨੂੰ ਡਾ. ਜੇ.ਐੱਸ. ਪੰਜਰਥ ਤੇ ਸ਼ੈਮਰਾਕ ਸਕੂਲ ਵਲੋਂ ਸਪਾਂਸਰ ਕੀਤੇ ਗਏ ਨਕਦ ਇਨਾਮਾਂ ਨਾਲ ਨਿਵਾਜਿਆ ਗਿਆ | ਇਸ ਮੌਕੇ ਕਾਮਰਸ ਸਟਰੀਮ 'ਚ ਪੂਰੇ ਜ਼ਿਲ੍ਹੇ ਵਿਚੋਂ ਟਾਪ ਕਰਨ ਵਾਲੀ ਹੋਣਹਾਰ ਵਿਦਿਆਰਥਣ ਮੰਨਤ ਨੂੰ ਸਕੂਲ ਦਾ ਨਾਂਅ ਰੌਸ਼ਨ ਕਰਨ ਬਦਲੇ ਸ਼ੈਮਰਾਕ ਵਲੋਂ ਵਿਸ਼ੇਸ਼ ਨਕਦ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ | ਇਸੇ ਤਰ੍ਹਾਂ ਪੂਰੇ ਅਕਾਦਮਿਕ ਸੈਸ਼ਨ ਦੌਰਾਨ 100 ਫ਼ੀਸਦੀ ਹਾਜ਼ਰੀ ਬਰਕਰਾਰ ਰੱਖਣ ਵਾਲੇ ਵਿਦਿਆਰਥੀਆਂ ਨੂੰ ਵੀ ਉਨ੍ਹਾਂ ਦੇ ਅਨੁਸ਼ਾਸਨ ਤੇ ਪੜ੍ਹਾਈ ਪ੍ਰਤੀ ਵਚਨਬੱਧਤਾ ਲਈ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਰੋਹ ਦੇ ਅੰਤ 'ਚ ਸਕੂਲ ਪਿ੍ੰ. ਪ੍ਰਨੀਤ ਸੋਹਲ ਨੇ ਸਨਮਾਨ ਹਾਸਿਲ ਵਾਲੇ ਸਮੁੱਚੇ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਵਧਾਈ ਦਿੱਤੀ |

ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਕੁੜੀਆਂ ਦੇ ਹੋਸਟਲ 'ਚ ਦੇਵੀ ਅਹਿਲਿਆਬਾਈ ਹੋਲਕਰ ਦਾ ਜਨਮ ਦਿਨ ਮਨਾਇਆ <br/> ਅਗਲੀ ਖ਼ਬਰ ਸਰਕਾਰੀ ਸਿਹਤ ਸੰਸਥਾਵਾਂ 'ਚ 'ਵਿਸ਼ਵ ਤੰਬਾਕੂ ਰਹਿਤ ਦਿਵਸ' ਮਨਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।