27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਸਟੋਰ 'ਚ ਕੰਮ ਕਰਦੇ ਨੇਪਾਲ ਮੂਲ ਦੇ ਦੋ ਭਰਾਵਾਂ 'ਤੇ 20-25 ਨੌਜਵਾਨਾਂ ਵਲੋਂ ਹਮਲਾ, ਮਾਮਲਾ ਦਰਜ <br/>

ਅਜੀਤ ਡੈਸਕ 07-03-2026
ਐੱਸ. ਏ. ਐੱਸ. ਨਗਰ, 6 ਮਾਰਚ (ਕਪਿਲ ਵਧਵਾ)-ਸਥਾਨਕ ਸੈਕਟਰ-109 ਸਥਿਤ ਇਕ ਸ਼ਟਰਿੰਗ ਸਟੋਰ 'ਤੇ ਕੰਮ ਕਰਨ ਵਾਲੇ ਨਿਪਾਲ ਮੂਲ ਦੇ ਦੋ ਭਰਾਵਾਂ ਨਾਲ ਰੰਜਿਸ਼ ਦੇ ਚਲਦਿਆਂ 20-25 ਨੌਜਵਾਨਾਂ ਵਲੋਂ ਉਨ੍ਹਾਂ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਹਮਲੇ 'ਚ ਦੋਵੇਂ ਭਰਾ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਪਹੁੰਚਾਇਆ | ਜਾਣਕਾਰੀ ਮੁਤਾਬਿਕ ਜ਼ਖ਼ਮੀ ਹੋਏ ਭਰਾਵਾਂ ਦੀ ਪਛਾਣ ਦੀਪਕ ਬਹਾਦਰ ਤੇ ਉਸ ਦੇ ਭਰਾ ਭੀਮ ਬਹਾਦਰ ਦੇ ਰੂਪ 'ਚ ਹੋਈ ਹੈ, ਜੋ ਕਿ ਸੈਕਟਰ-109 ਸਥਿਤ ਸ਼ਟਰਿੰਗ ਸਟੋਰ 'ਤੇ ਕੰਮ ਕਰਦੇ ਹਨ | ਪੁਲਿਸ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਮੁਲਜ਼ਮਾਂ 'ਚੋਂ ਇਕ ਨੌਜਵਾਨ ਦੀ ਜ਼ਖ਼ਮੀ ਭਰਾਵਾਂ ਨਾਲ ਕਿਸੇ ਗੱਲ ਨੂੰ ਲੈ ਕੇ ਪਹਿਲਾਂ ਤਕਰਾਰ ਹੋਈ ਸੀ ਅਤੇ ਰੰਜਿਸ਼ ਦੇ ਚਲਦਿਆਂ ਉਸ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਦੋਵਾਂ ਭਰਾਵਾਂ 'ਤੇ ਹਮਲਾ ਕਰ ਦਿੱਤਾ | ਜ਼ਖ਼ਮੀ ਦੀਪਕ ਬਹਾਦਰ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਹੈ ਕਿ ਮੁਲਜ਼ਮਾਂ ਵਿਚੋਂ ਇਕ ਨੌਜਵਾਨ ਉਸ ਦੀ ਭੈਣ 'ਤੇ ਗ਼ਲਤ ਨਜ਼ਰ ਰੱਖਦਾ ਸੀ | ਇਸ ਗੱਲ ਨੂੰ ਲੈ ਕੇ ਉਨ੍ਹਾਂ ਦੇ ਪਿਤਾ ਨੇ ਉਸ ਨੌਜਵਾਨ ਨੂੰ ਝਾੜਿਆ ਸੀ, ਜਿਸ ਕਾਰਨ ਉਹ ਨੌਜਵਾਨ ਉਨ੍ਹਾਂ ਨਾਲ ਰੰਜਿਸ਼ ਰੱਖਦਾ ਸੀ | ਪੀੜਤ ਦੇ ਮੁਤਾਬਿਕ ਇਕ ਨਿਪਾਲੀ ਨੌਜਵਾਨ ਨੇ ਪਹਿਲਾਂ ਉਨ੍ਹਾਂ ਦੋਵੇਂ ਭਰਾਵਾਂ ਨੂੰ ਸਟੋਰ ਦੇ ਬਾਹਰ ਬੁਲਾਇਆ ਅਤੇ ਫ਼ਿਰ ਆਪਣੇ ਹੋਰਨਾਂ ਸਾਥੀਆਂ ਨਾਲ ਮਿਲ ਕੇ ਉਨ੍ਹਾਂ ਦੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ | ਜਦੋਂ ਦੋਵੇਂ ਭਰਾ ਆਪਣਾ ਬਚਾਅ ਕਰਦੇ ਹੋਏ ਸਟੋਰ ਦੇ ਅੰਦਰ ਚਲੇ ਗਏ ਤਾਂ ਹਮਲਾਵਰ ਉਨ੍ਹਾਂ ਦੇ ਪਿੱਛੇ ਹੀ ਸਟੋਰ 'ਚ ਦਾਖ਼ਲ ਹੋ ਗਏ ਤੇ ਉਨ੍ਹਾਂ ਨਾਲ ਕੁੱਟਮਾਰ ਕਰਦੇ ਰਹੇ | ਉਨ੍ਹਾਂ ਦੇ ਰੌਲਾ ਪਾਉਣ 'ਤੇ ਜਦੋਂ ਆਸ-ਪਾਸ ਦੇ ਲੋਕ ਇਕੱਠੇ ਹੋਣ ਲੱਗੇ ਤਾਂ ਹਮਲਾਵਰ ਨੌਜਵਾਨ ਉਨ੍ਹਾਂ ਨੂੰ ਧਮਕੀਆਂ ਦਿੰਦਿਆਂ ਹੋਏ ਮੌਕੇ ਤੋਂ ਫ਼ਰਾਰ ਹੋ ਗਏ | ਦੀਪਕ ਬਹਾਦਰ ਦੀ ਸ਼ਿਕਾਇਤ ਦੇ ਆਧਾਰ 'ਤੇ ਥਾਣਾ ਸੋਹਾਣਾ ਦੀ ਪੁਲਿਸ ਨੇ 20-25 ਅਣਪਛਾਤੇ ਨੌਜਵਾਨਾਂ ਖ਼ਿਲਾਫ਼ ਵੱਖ-ਵੱਖ ਅਪਰਾਧਿਕ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

ਪਿਛਲੀ ਖ਼ਬਰ ਮੁਹਾਲੀ 'ਚ ਪ੍ਰਵਾਸੀ ਵਿਅਕਤੀ 'ਤੇ ਹਮਲਾ ਕਰਕੇ ਮੋਬਾਈਲ ਤੇ ਨਕਦੀ ਲੁੱਟੀ, 10 ਖ਼ਿਲਾਫ਼ ਮਾਮਲਾ ਦਰਜ <br/> ਅਗਲੀ ਖ਼ਬਰ ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।