27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-03-2026

ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੀ ਮੀਟਿੰਗ <br/>

ਅਜੀਤ ਡੈਸਕ 07-03-2026
ਅੰਮਿ੍ਤਸਰ, 6 ਮਾਰਚ (ਸੁਰਿੰਦਰਪਾਲ ਸਿੰਘ ਵਰਪਾਲ)-ਗੱਲਾ ਆੜ੍ਹਤੀ ਐਸੋਸੀਏਸ਼ਨ ਦਾਣਾ ਮੰਡੀ ਭਗਤਾਂ ਵਾਲਾ ਦੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਮੀਟਿੰਗ ਹੋਈ, ਜਿਸ 'ਚ ਫੈਡਰੇਸ਼ਨ ਆਫ ਆੜ੍ਹਤੀਆ ਐਸੋਸੀਏਸ਼ਨ ਪੰਜਾਬ ਦੀ ਤਰਨ ਤਾਰਨ ਜ਼ਿਲ੍ਹੇ 'ਚ ਕਰਵਾਏ ਜਾ ਰਹੇ ਸੂਬਾ ਪੱਧਰੀ ਇਜਲਾਸ 'ਚ ਵੱਡੇ ਪੱਧਰ 'ਤੇ ਸ਼ਮੂਲੀਅਤ ਕਰਨ ਸੰਬੰਧੀ ਵਿਚਾਰ ਚਰਚਾ ਕੀਤੀ ਗਈ | ਇਸ ਮੌਕੇ ਪ੍ਰਧਾਨ ਅਮਨਦੀਪ ਸਿੰਘ ਸਿੰਘ ਛੀਨਾ ਨੇ ਦੱਸਿਆ ਕਿ ਪੰਜਾਬ ਦਾ ਇਜਲਾਸ ਤਰਨ ਤਾਰਨ ਜ਼ਿਲ੍ਹੇ 'ਚ 16 ਮਾਰਚ ਨੂੰ ਕਰਵਾਇਆ ਜਾਵੇਗਾ, ਜਿਸ 'ਚ ਪੰਜਾਬ ਭਰ ਤੋਂ ਹਜਾਰਾਂ ਦੀ ਗਿਣਤੀ 'ਚ ਆੜ੍ਹਤੀ ਸ਼ਿਰਕਤ ਕਰਨਗੇ | ਉਨ੍ਹਾਂ ਕਿਹਾ ਕਿ ਸੂਬਾ ਪੱਧਰੀ ਇਜਲਾਜ 'ਚ ਅੰਮਿ੍ਤਸਰ ਤੋਂ ਵੱਡੀ ਗਿਣਤੀ 'ਚ ਆੜਤੀ ਸ਼ਾਮਿਲ ਹੋਣਗੇ, ਜਿਸ ਸੰਬੰਧੀ ਤਿਆਰੀ ਮੁਕੰਮਲ ਕਰਦੇ ਹੋਏ ਡਿਊਟੀਆਂ ਲਗਾਈਆਂ ਗਈਆਂ ਹਨ | ਇਸ ਮੌਕੇ ਕੁਲਬੀਰ ਸਿੰਘ ਰੰਧਾਵਾ ਜਨਰਲ ਸਕੱਤਰ, ਗੁਰਭਿੰਦਰ ਸਿੰਘ ਚੇਅਰਮੈਨ, ਸ਼ਬੇਗ ਸਿੰਘ ਕੈਸ਼ੀਅਰ, ਹਰਪਾਲ ਸਿੰਘ ਜੁਆਇੰਟ ਸਕੱਤਰ, ਰਾਕੇਸ਼ ਕੁਮਾਰ ਤੁਲੀ, ਕੰਵਰਪ੍ਰੀਤ ਸਿੰਘ, ਜੀਵਾ ਸੋਹਲ, ਸੋਨੂੰ ਲੇਖਰਾਜ, ਰੇਸ਼ਮ ਸਿੰਘ ਭੁੱਲਰ, ਸਾਹਿਬ ਸਿੰਘ, ਗੁਰਮੇਜ ਸਿੰਘ, ਗੁਰਭੇਜ ਸਿੰਘ, ਸਤਨਾਮ ਸਿੰਘ, ਵੀਨੂ ਅਰੋੜਾ, ਸਤਬੀਰ ਸਿੰਘ, ਮਨੋਜ ਕੁਮਾਰ, ਸੰਜੀਵ ਕੁਮਾਰ, ਗੁਰਿੰਦਰ ਸਿੰਘ, ਸਿਮਰਜੀਤ ਸਿੰਘ, ਵਿੱਕੀ, ਬਲਜੀਤ ਸਿੰਘ ਪੰਜਵੜ, ਰਣਜੀਤ ਸਿੰਘ ਪੰਜਵੜ, ਗੁਰਦੇਵ ਸਿੰਘ ਸਾਬਕਾ ਕੈਸ਼ੀਅਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸਟੋਰ 'ਚ ਕੰਮ ਕਰਦੇ ਨੇਪਾਲ ਮੂਲ ਦੇ ਦੋ ਭਰਾਵਾਂ 'ਤੇ 20-25 ਨੌਜਵਾਨਾਂ ਵਲੋਂ ਹਮਲਾ, ਮਾਮਲਾ ਦਰਜ <br/> ਅਗਲੀ ਖ਼ਬਰ ਪੰਜਾਬ ਆਰਟ ਇਨੀਸੀਏਟਿਵ ਵਲੋਂ ਪਬਲਿਕ ਆਰਟ ਫ਼ੈਸਟੀਵਲ ਆਰੰਭ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।