13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਨਿਵੇਸ਼ਕਾਂ ਵਲੋਂ ਸਿਨੇ ਸਟਾਰ ਗਲੋਬਲ ਕੰਪਨੀ 'ਤੇ ਲਗਾਏ ਦੋਸ਼ਾਂ ਦਾ ਕੰਪਨੀ ਵਲੋਂ ਖੰਡਨ <br/>

ਅਜੀਤ ਡੈਸਕ 22-01-2026
ਜ਼ੀਰਕਪੁਰ, 21 ਜਨਵਰੀ (ਮਨਿੰਦਰ ਸਿੰਘ)-ਜਲੰਧਰ 'ਚ ਕੁਝ ਨਿਵੇਸ਼ਕਾਂ ਵਲੋਂ ਸਿਨੇ ਸਟਾਰ ਗਲੋਬਲ ਕੰਪਨੀ 'ਤੇ ਧੋਖਾਧੜੀ ਦੇ ਦੋਸ਼ ਲਗਾਏ ਗਏ ਸਨ | ਅੱਜ ਕੰਪਨੀ ਵਲੋਂ ਪੱਤਰਕਾਰ ਸੰਮੇਲਨ ਸੱਦ ਕੇ ਨਿਵੇਸ਼ਕਾਂ ਵਲੋਂ ਲਗਾਏ ਦੋਸ਼ਾਂ ਨੂੰ ਕੰਪਨੀ ਨੇ ਪੂਰੀ ਤਰ੍ਹਾਂ ਝੂਠਾ ਤੇ ਬੇਬੁਨਿਆਦ ਦੱਸਿਆ | ਇਸ ਮੌਕੇ ਕੰਪਨੀ ਦੇ ਕਾਨੂੰਨੀ ਸਲਾਹਕਾਰ ਨਿਖਿਲ ਸ਼ਰਮਾ ਨੇ ਕਿਹਾ ਕਿ ਸਿਨੇ ਸਟਾਰ ਗਲੋਬਲ ਇਕ ਕਾਨੂੰਨੀ ਤੌਰ 'ਤੇ ਰਜਿਸਟਰਡ ਸੰਗੀਤ ਤੇ ਫਿਲਮ ਨਿਰਮਾਣ ਕੰਪਨੀ ਹੈ ਤੇ ਕਿਸੇ ਵੀ ਕਿਸਮ ਦੀ ਪਿਰਾਮਿਡ ਜਾਂ ਰੈਫਰਲ ਅਧਾਰਿਤ ਸਕੀਮ ਨਹੀਂ ਚਲਾਉਂਦੀ | ਉਨ੍ਹਾਂ ਦੱਸਿਆ ਕਿ ਕੰਪਨੀ ਨੂੰ ਮਿਲਣ ਵਾਲੇ ਫੰਡ ਖਾਸ ਪ੍ਰਾਜੈਕਟਾਂ ਨਾਲ ਜੁੜੇ ਨਿਵੇਸ਼ ਹਨ ਜੋ ਮਨੋਰੰਜਨ ਉਦਯੋਗ ਦੀ ਪ੍ਰਕਿਰਤੀ ਅਨੁਸਾਰ ਬਾਜ਼ਾਰ ਜੋਖਿਮਾਂ ਦੇ ਅਧੀਨ ਹੁੰਦੇ ਹਨ | ਕੰਪਨੀ ਦੇ ਮਾਲਕ ਸੰਨੀ ਰਾਜ ਨੇ ਕਿਹਾ ਕਿ ਸਾਰੇ ਭੁਗਤਾਨ ਚੈੱਕ ਰਾਹੀਂ ਕੀਤੇ ਗਏ ਹਨ ਤੇ ਜੇਕਰ ਕਿਸੇ ਦਾ ਕੋਈ ਬਕਾਇਆ ਹੈ ਤਾਂ ਉਸ ਦਾ ਨਿਪਟਾਰਾ ਕਰਨ ਲਈ ਕੰਪਨੀ ਤਿਆਰ ਹੈ | ਉਨ੍ਹਾਂ ਕਿਹਾ ਕਿ ਬਿਨਾਂ ਸਬੂਤ ਕੰਪਨੀ ਨੂੰ ਬਦਨਾਮ ਕਰਨਾ ਗਲਤ ਹੈ | ਉਨ੍ਹਾਂ ਕਿਹਾ ਕਿ ਜੇਕਰ 15 ਦਿਨਾਂ ਅੰਦਰ ਮੁਆਫ਼ੀ ਨਾ ਮੰਗੀ ਗਈ ਤਾਂ ਉਨ੍ਹਾਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਮਾਮਲੇ ਸੰਬੰਧੀ ਨਿਵੇਸ਼ਕ ਸੁਖਬੀਰ ਸਿੰਘ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਸਾਥੀਆਂ ਕੋਲ ਸਿਨੇਸਟਾਰ ਕੰਪਨੀ 'ਚ ਨਿਵੇਸ਼ ਕੀਤੇ ਗਏ ਅਤੇ ਕੰਪਨੀ ਵਲੋਂ ਵਾਪਿਸ ਕੀਤੇ ਗਏ ਪੈਸੇ ਦੇ ਸਾਰੇ ਸਬੂਤ ਹਨ | ਉਨ੍ਹਾਂ ਕਿਹਾ ਕਿ ਜੇਕਰ ਕੰਪਨੀ ਵਲੋਂ ਉਨ੍ਹਾਂ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਕੋਲ ਵੀ ਅਦਾਲਤ ਜਾਣ ਦਾ ਵਿਕਲਪ ਹੈ ਅਤੇ ਉਨ੍ਹਾਂ ਕੋਲ ਇਸ ਲਈ ਸਾਰੇ ਸਬੂਤ ਮੌਜੂਦ ਹਨ |

ਪਿਛਲੀ ਖ਼ਬਰ ਫੈਕਟਰੀ 'ਚੋਂ ਸਾਮਾਨ ਚੋਰੀ <br/> ਅਗਲੀ ਖ਼ਬਰ ਕਾਰ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ ਜ਼ਖਮੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।