ਬੱਸ ਸਟੈਂਡ ਦੀ ਵਰਕਸ਼ਾਪ ’ ਚ ਲੱਗੀ ਅੱਗ ਟਾਇਰਾਂ ਦੇ ਗੋਦਾਮ ’ਚੋਂ ਉਠੀਆਂ ਲਪਟਾਂ, 8 ਫਾਇਰ ਬ੍ਰਿਗੇਡ ਗੱਡੀਆਂ ਨੇ ਪਾਇਆ ਕਾਬੂ
ਲੁਧਿਆਣਾ, 17 ਨਵੰਬਰ (ਭੁਪਿੰਦਰ ਸਿੰਘ ਬੈਂਸ)- ਬੱਸ ਸਟੈਂਡ ਸਥਿਤ ਸਰਕਾਰੀ ਬੱਸਾਂ ਦੀ ਮੁਰੰਮਤ ਵਰਕਸ਼ਾਪ ਵਿਚ ਅਚਾਨਕ ਅੱਗ ਲੱਗਣ ਕਾਰਨ ਹੜਕੰਪ ਮਚ ਗਿਆ। ਅੱਗ ਵਰਕਸ਼ਾਪ ਅੰਦਰ ਬਣੇ ਟਾਇਰਾਂ ਦੇ ਵੱਡੇ ਗੋਦਾਮ ਵਿਚ ਲੱਗੀ, ਜਿਸਨੇ ਕੁੱਝ ਹੀ ਸਮੇਂ ਵਿਚ ਭਿਆਨਕ ਰੂਪ ਧਾਰਨ ਕਰ ਲਿਆ।
ਅਜੀਤ ਡੈਸਕ
18-11-2026