05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਅੰਤਰਰਾਸ਼ਟਰੀ ਕੰਪਨੀ ਦਾ ਨਕਲੀ ਮਾਰਕਾ ਲੱਗੇ ਕੱਪੜੇ ਬਰਾਮਦ

ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ’ਤੇ ਅੱਜ ਦੇਰ ਸ਼ਾਮ ਅੰਤਰਰਾਸ਼ਟਰੀ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਵੇਚਣ ਵਾਲੀ ਇਕ ਹੌਜ਼ਰੀ ’ਤੇ ਪੁਲਿਸ ਵਲੋਂ ਛਾਪਾਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁੱਝ ਲੋਕਾਂ ਵਲੋਂ ਪਿਊਮਾ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਬਣਾਏ ਜਾ ਰਹੇ ਹਨ।

ਅਜੀਤ ਡੈਸਕ 05-09-2026
ਲੁਧਿਆਣਾ, 4 ਸਤੰਬਰ (ਪਰਮਿੰਦਰ ਸਿੰਘ ਆਹੂਜਾ)-ਸਥਾਨਕ ਟਿੱਬਾ ਰੋਡ ’ਤੇ ਅੱਜ ਦੇਰ ਸ਼ਾਮ ਅੰਤਰਰਾਸ਼ਟਰੀ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਵੇਚਣ ਵਾਲੀ ਇਕ ਹੌਜ਼ਰੀ ’ਤੇ ਪੁਲਿਸ ਵਲੋਂ ਛਾਪਾਮਾਰੀ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇੱਥੇ ਕੁੱਝ ਲੋਕਾਂ ਵਲੋਂ ਪਿਊਮਾ ਕੰਪਨੀ ਦੇ ਨਕਲੀ ਮਾਰਕੇ ਲਗਾ ਕੇ ਕੱਪੜੇ ਬਣਾਏ ਜਾ ਰਹੇ ਹਨ। ਸੂਚਨਾ ਮਿਲਣ ’ਤੇ ਪੁਲਿਸ ਵਲੋਂ ਪਿਊਮਾ ਕੰਪਨੀ ਦੇ ਅਧਿਕਾਰੀਆਂ ਨਾਲ ਜਾ ਕੇ ਛਾਪਾਮਾਰੀ ਕੀਤੀ ਗਈ ਤਾਂ ਉਥੋਂ ਭਾਰੀ ਮਾਤਰਾ ਵਿਚ ਇਹ ਕੱਪੜੇ ਬਰਾਮਦ ਕੀਤੇ ਗਏ। ਦੇਰ ਸ਼ਾਮ ਤੱਕ ਪੁਲਿਸ ਦੀ ਇਹ ਕਾਰਵਾਈ ਜਾਰੀ ਸੀ। ਹਾਲ ਦੀ ਘੜੀ ਇਸ ਮਾਮਲੇ ਵਿਚ ਕਿਸੇ ਦੀ ਗ੍ਰਿਫ਼ਤਾਰੀ ਪੁਲਿਸ ਵਲੋਂ ਨਹੀਂ ਕੀਤੀ ਗਈ ਹੈ।
ਪਿਛਲੀ ਖ਼ਬਰ ਗੁਰੂ ਨਾਨਕ ਪਬਲਿਕ ਸਕੂਲ ਵਿਖੇ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਵਿਖੇ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।