19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਗੁਰੂ ਨਾਨਕ ਪਬਲਿਕ ਸਕੂਲ ਵਿਖੇ ਤੀਜ ਦਾ ਤਿਉਹਾਰ ਮਨਾਇਆ

ਲੁਧਿਆਣਾ, 18 ਅਗਸਤ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਰਵਾਇਤੀ ਗੀਤਾਂ ਦੇ ਨਾਲ-ਨਾਲ ਸਭਿਆਚਾਰਕ ਪੇਸ਼ਕਾਰੀ ਵੀ ਕੀਤੀ ਗਈ, ਇਕ ਵਿਸ਼ੇਸ਼ ਤੀਜ ਸੁੰਦਰਤਾ ਅਤੇ ਸਭਿਆਚਾਰਕ ਮੁਕਾਬਲਾ ਵੀ ਕਰਵਾਇਆ ਗਿਆ ਜਿੱਥੇ ਭਾਗੀਦਾਰਾਂ ਨੇ ਆਪਣੇ ਰਵਾਇਤੀ ਪਹਿਰਾਵੇ, ਆਤਮਵਿਸ਼ਵਾਸ ਅਤੇ ਪੰਜਾਬੀ ਸਭਿਆਚਾਰ ਦੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਅਜੀਤ ਡੈਸਕ 19-08-2026
ਲੁਧਿਆਣਾ, 18 ਅਗਸਤ (ਭੁਪਿੰਦਰ ਸਿੰਘ ਬੈਂਸ)-ਗੁਰੂ ਨਾਨਕ ਪਬਲਿਕ ਸਕੂਲ, ਮਾਡਲ ਟਾਊਨ ਐਕਸਟੈਨਸ਼ਨ ਵਿਖੇ ਤੀਜ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਦਿਆਰਥੀਆਂ ਵਲੋਂ ਰਵਾਇਤੀ ਗੀਤਾਂ ਦੇ ਨਾਲ-ਨਾਲ ਸਭਿਆਚਾਰਕ ਪੇਸ਼ਕਾਰੀ ਵੀ ਕੀਤੀ ਗਈ, ਇਕ ਵਿਸ਼ੇਸ਼ ਤੀਜ ਸੁੰਦਰਤਾ ਅਤੇ ਸਭਿਆਚਾਰਕ ਮੁਕਾਬਲਾ ਵੀ ਕਰਵਾਇਆ ਗਿਆ ਜਿੱਥੇ ਭਾਗੀਦਾਰਾਂ ਨੇ ਆਪਣੇ ਰਵਾਇਤੀ ਪਹਿਰਾਵੇ, ਆਤਮਵਿਸ਼ਵਾਸ ਅਤੇ ਪੰਜਾਬੀ ਸਭਿਆਚਾਰ ਦੇ ਗਿਆਨ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਏਕਜੋਤ ਕੌਰ ਨੂੰ ਮਿਸ ਤੀਜ ਦਾ ਤਾਜ ਪਹਿਨਾਇਆ ਗਿਆ। ਨਵਗੀਤ ਕੌਰ ਅਤੇ ਪ੍ਰਭਸੱਖੀ ਕੌਰ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ਰਨਰਅੱਪ ਐਲਾਨੀਆ ਗਿਆ। ਸੁਖਲੀਨ ਕੌਰ ਨੂੰ ਸਰਵੋਤਮ ਰੈਂਪ ਵਾਕ ਦਾ ਖ਼ਿਤਾਬ, ਦਿਯਾ ਚੰਨਾ ਨੂੰ ਤੀਜ ਗਲੈਮਰ ਕਵੀਨ ਦਾ ਤਾਜ ਪਹਿਨਾਇਆ ਗਿਆ, ਜਦੋਂ ਕਿ ਅਹਿਨਿਸ ਨੂੰ ਮਿਸ ਐਲੀਗੈਂਟ ਐਲਾਨੀਆ ਗਿਆ। ਪ੍ਰਿੰਸੀਪਲ ਦਰਸਪ੍ਰੀਤ ਕੌਰ ਨੇ ਸਾਰੇ ਭਾਗੀਦਾਰਾਂ ਨੂੰ ਵਧਾਈ ਦਿੱਤੀ, ਉਨ੍ਹਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਸਾਡੀ ਅਮੀਰ ਸਭਿਆਚਾਰਕ ਵਿਰਾਸਤ ਨੂੰ ਸੁਰੱਖਿਅਤ ਰੱਖਣ ਦੀ ਮਹੱਤਤਾ ਨੂੰ ਉਜਾਗਰ ਕੀਤਾ।
ਪਿਛਲੀ ਖ਼ਬਰ ਪੀ.ਡਬਲਿਊ.ਡੀ. ਅਧੀਨ ਆਉਂਦੇ ਸ਼ਹੀਦ ਕਰਤਾਰ ਸਿੰਘ ਸਰਾਭਾ ਮਾਰਗ ’ਤੇ ਰਾਤ ਦੇ ਹਨੇਰੇ ’ਚ ਸੜਕ ਪੁੱਟ ਕੇ ਪਾਇਆ ਗਿਆ ਅਣਅਧਿਕਾਰ... ਅਗਲੀ ਖ਼ਬਰ ਸੁਆਮੀ ਸੰਤ ਦਾਸ ਦਰਬਾਰ ਵਿਖੇ ਗੁਰਮਤਿ ਸਮਾਗਮ ਹੋਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।