17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਉੱਘੇ ਸੋਸ਼ਲ ਆਗੂ ਜਗਤਾਰ ਸਿੰਘ ਸੋਮਲ ਮਲੌਦ ਨਮਿਤ ਪਾਠ ਦੇ ਭੋਗ ਭਲਕੇ

ਅਜੀਤ ਡੈਸਕ 13-06-2026
ਮਲੌਦ, 12 ਜੂਨ (ਸਹਾਰਨ ਮਾਜਰਾ)-ਇਲਾਕੇ ਦੀ ਪ੍ਰਸਿੱਧ ਸ਼ਖ਼ਸੀਅਤ ਸੋਸ਼ਲ ਆਗੂ ਜਗਤਾਰ ਸਿੰਘ ਸੋਮਲ ਯੂ. ਐੱਸ. ਏ. (ਪੁੱਤਰ ਸਵ. ਹਰਦਿਆਲ ਸਿੰਘ ਸੋਮਲ) ਕੁੱਝ ਸਮਾਂ ਬਿਮਾਰ ਰਹਿਣ ਪਿੱਛੋਂ 06 ਜੂਨ 2026 ਨੂੰ ਸਵਾਸਾਂ ਦੀ ਪੂੰਜੀ ਪੂਰੀ ਕਰਦੇ ਹੋਏ ਗੁਰੂ ਚਰਨਾਂ 'ਚ ਜਾ ਬਿਰਾਜੇ ਹਨ | ਉਨ੍ਹਾਂ ਜ਼ਿੰਦਗੀ ਦੇ ਹਰ ਖੇਤਰ ਵਿਚ ਬਹੁਤ ਮਿਹਨਤ ਕਰ ਕੇ ਇੱਕ ਚੰਗਾ ਮੁਕਾਮ ਹਾਸਿਲ ਕੀਤਾ | ਆਪਣੇ ਸਪੁੱਤਰ ਪ੍ਰਭਜੋਤ ਸਿੰਘ ਸੋਮਲ ਅਤੇ ਪਰਿਵਾਰ ਦੇ ਚੰਗੇ ਪਾਲਣ ਪੋਸ਼ਣ ਕਰਨ ਤੋਂ ਇਲਾਵਾ ਸਮਾਜਿਕ ਵਰਤਾਰੇ ਵਿਚ ਵੀ ਹਰੇਕ ਦੇ ਦੁੱਖ ਸੁਖ ਵਿਚ ਸਾਥ ਨਿਭਾਉਣਾ ਉਨ੍ਹਾਂ ਦੀ ਵਿਸ਼ੇਸ਼ ਫ਼ਿਤਰਤ ਸੀ | ਉਨ੍ਹਾਂ ਆਪਣੇ ਜ਼ਿੰਦਗੀ ਦੇ ਹਰ ਮੋੜ 'ਤੇ ਗੁਰੂ ਸਾਹਿਬ ਦਾ ਸਹਾਰਾ ਲਿਆ ਅਤੇ ਹਮੇਸ਼ਾ ਗੁਰਦੁਆਰਾ ਸਾਹਿਬ ਨਾਲ ਜੁੜੇ ਰਹੇ | ਨਗਰ ਮਲੌਦ, ਰੋੜੀਆਂ, ਸੋਮਲਖੇੜੀ ਸਮੇਤ ਦੂਰੋਂ ਨੇੜਿਉਂ ਵੱਡੀ ਗਿਣਤੀ ਵਿਚ ਰਾਜਨੀਤਕ, ਧਾਰਮਿਕ ਅਤੇ ਸੋਸ਼ਲ ਆਗੂਆਂ ਵਲੋਂ ਉਨ੍ਹਾਂ ਦੇ ਸਪੁੱਤਰ ਪ੍ਰਭਜੋਤ ਸਿੰਘ ਸੋਮਲ, ਜਥੇ. ਗੁਰਦਰਸ਼ਨ ਸਿੰਘ ਸੋਮਲ ਕੈਨੇਡਾ ਅਤੇ ਸਮੁੱਚੇ ਸੋਮਲ ਪਰਿਵਾਰ ਮਲੌਦ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਜਥੇ. ਗੁਰਦਰਸ਼ਨ ਸਿੰਘ ਕੈਨੇਡਾ ਨੇ ਦੱਸਿਆ ਕਿ ਸਵਰਗੀ ਜਗਤਾਰ ਸਿੰਘ ਸੋਮਲ ਨਮਿਤ ਸ਼੍ਰੀ ਸਹਿਜ ਪਾਠ ਦੇ ਭੋਗ ਕੱਲ੍ਹ 14 ਜੂਨ ਦਿਨ ਐਤਵਾਰ ਨੂੰ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਸਾਹਿਬ ਮਲੌਦ (ਨੇੜੇ ਕੰਨਿਆ ਸਕੂਲ) ਵਿਖੇ ਪਾਏ ਜਾਣਗੇ | ਜਿੱਥੇ ਪ੍ਰਮੁੱਖ ਹਸਤੀਆਂ ਉਨ੍ਹਾਂ ਨੂੰ ਸ਼ਰਧਾ ਸਤਿਕਾਰ ਭੇਂਟ ਕਰਨਗੀਆਂ |
ਪਿਛਲੀ ਖ਼ਬਰ ਕਾਂਗਰਸ ਵਲੋਂ ਹਲਕਾ ਗਿੱਲ ਦੇ ਵਿਕਾਸ ਲਈ ਵੱਡਾ ਹੰਭਲਾ ਮਾਰਿਆ ਜਾ ਰਿਹਾ-ਕੇ. ਡੀ. ਵੈਦ ਅਗਲੀ ਖ਼ਬਰ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਆਈ.ਜੀ. ਭੂਪਤੀ ਲੁਧਿਆਣਾ ਪੁੱਜੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।