17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸੇਵਾ ਕੇਂਦਰਾਂ 'ਚ ਸੇਵਾਵਾਂ ਲੈਣ ਲਈ ਆਉਣ ਵਾਲੇ ਲੋਕਾਂ ਨੂੰ ਦਿਨ ਭਰ ਹੋਣਾ ਪੈ ਰਿਹਾ ਖ਼ੱਜਲ-ਖ਼ੁਆਰ

ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ 'ਚ ਟੋਕਨ ਕਾਊਾਟਰ 'ਤੇ ਖੜ੍ਹੇ ਲੋਕ | ਤਸਵੀਰਾਂ-ਸੇਵਕ ਸਿੰਘ
ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ 'ਚ ਕੰਮ ਕਰਵਾਉਣ ਆਏ ਲੋਕ ਲਾਈਨਾਂ ਵਿਚ ਲੱਗ ਆਪਣੀ ਵਾਰੀ ਦਾ ਇੰਤਜ਼ਾਰ ਕਰਦੇ ਹੋਏ |
13-06-2026
ਲੁਧਿਆਣਾ, 12 ਜੂਨ (ਜਸਵੀਰ ਸਿੰਘ ਬੰਗਾ)-ਪੰਜਾਬ ਸਰਕਾਰ ਵਲੋਂ ਸਰਕਾਰੀ ਦਫ਼ਤਰਾਂ 'ਚ ਕੰਮ ਕਰਵਾਉਣ ਆਏ ਲੋਕਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਨਾ ਆਉਣ ਦੇ ਵੱਡੇ-ਵੱਡੇ ਦਾਅਵੇ ਤਾਂ ਕੀਤੇ ਜਾ ਰਹੇ ਹਨ, ਪਰ ਜੇਕਰ ਜ਼ਮੀਨੀ ਪੱਧਰ 'ਤੇ ਨਜ਼ਰ ਮਾਰੀਏ ਤਾਂ ਸਰਕਾਰ ਦੇ ਇਹ ਦਾਅਵੇ ਹਵਾ-ਹਵਾਈ ਹੀ ਸਾਬਤ ਹੋ ਰਹੇ ਹਨ | ਅੱਤ ਦੀ ਪੈ ਰਹੀ ਗਰਮੀ ਦੇ ਬਾਵਜੂਦ ਜ਼ਿਲ੍ਹੇ 'ਚ ਸਥਿਤ ਸੇਵਾ ਕੇਂਦਰਾਂ 'ਚ ਆਮ ਲੋਕਾਂ ਨੂੰ ਆਪਣੇ ਕੰਮਕਾਜ ਕਰਵਾਉਣ ਲਈ ਦਿਨ ਭਰ ਖੱਜਲ-ਖ਼ੁਆਰ ਹੋਣਾ ਪੈ ਰਿਹਾ ਹੈ | ਸਰਕਾਰੀ ਸੇਵਾਵਾਂ ਲੈਣ ਲਈ ਸਵੇਰੇ ਤੋਂ ਹੀ ਲੋਕ ਟੋਕਨ ਲੈਣ ਲਈ ਲਾਈਨਾਂ ਵਿਚ ਖੜ੍ਹੇ ਹੋ ਜਾਂਦੇ ਹਨ ਪਰ ਕਈ ਵਾਰ ਪੂਰਾ ਦਿਨ ਇੰਤਜਾਰ ਕਰਨ ਦੇ ਬਾਵਜੂਦ ਉਨ੍ਹਾਂ ਦਾ ਕੰਮ ਸਿਰੇ ਨਹੀਂ ਚੜ੍ਹਦਾ | 'ਅਜੀਤ' ਦੀ ਟੀਮ ਨੇ ਜਦੋਂ ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ ਦਾ ਦੌਰਾ ਕੀਤਾ ਤਾਂ ਹਾਲਾਤ ਕੁੱਝ ਹੋਰ ਹੀ ਬਿਆਨ ਕਰ ਰਹੇ ਸਨ | ਮਿੰਨੀ ਸਕੱਤਰੇਤ ਸਥਿਤ ਸੇਵਾ ਕੇਂਦਰ 'ਚ ਲੋਕਾਂ ਨੂੰ ਅਸ਼ਟਾਮ ਲੈਣ ਲਈ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਅਸ਼ਟਾਮ ਲੈਣ ਆਏ ਜਗਸੀਰ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਕਈ ਦਿਨਾਂ ਤੋਂ ਅਸ਼ਟਾਮ ਲੈਣ ਲਈ ਸੇਵਾ ਕੇਂਦਰ ਦੇ ਚੱਕਰ ਕੱਟ ਰਹੇ ਹਨ, ਪਰ ਹਰ ਵਾਰ ਉਨ੍ਹਾਂ ਨੂੰ ਅਸ਼ਟਾਮ ਲਏ ਬਗੈਰ ਨਿਰਾਸ਼ ਹੀ ਪਰਤਣਾ ਪੈਂਦਾ ਹੈ | ਇਸੇ ਤਰ੍ਹਾਂ ਅਸ਼ਟਾਮ ਲੈਣ ਆਏ ਭਗਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੇਵਾ ਕੇਂਦਰ ਤੋਂ ਅਸ਼ਟਾਮ ਨਹੀਂ ਮਿਲ ਰਹੇ, ਜਿਸ ਕਾਰਨ ਉਨ੍ਹਾਂ ਨੂੰ ਵੱਧ ਪੈਸੇ ਖ਼ਰਚ ਕੇ ਬਾਹਰੋਂ ਅਸ਼ਟਾਮ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ | ਸੇਵਾ ਕੇਂਦਰ ਵਿਖੇ ਕੰਮ ਕਰਵਾਉਣ ਆਏ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਆਮਦਨ ਸਰਟੀਫਿਕੇਟ, ਰਿਹਾਇਸ਼ ਸਰਟੀਫਿਕੇਟ, ਜਾਤੀ ਸਰਟੀਫਿਕੇਟ, ਪੈਨਸ਼ਨ, ਆਧਾਰ ਅੱਪਡੇਟ ਅਤੇ ਹੋਰ ਸਰਕਾਰੀ ਕੰਮਾਂ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈਂਦੀ ਹੈ | ਕਈ ਵਾਰ ਸਰਵਰ ਡਾਊਨ ਹੋਣ, ਸਟਾਫ਼ ਦੀ ਘਾਟ ਕਾਰਨ ਜਾਂ ਤਕਨੀਕੀ ਖ਼ਰਾਬੀਆਂ ਦੇ ਕਾਰਨ ਕੰਮ ਰੁਕ ਜਾਂਦਾ ਹੈ, ਜਿਸ ਨਾਲ ਜਿੱਥੇ ਉਨ੍ਹਾਂ ਦੀ ਸਮੇਂ ਦੀ ਬਰਬਾਦੀ ਹੁੰਦੀ ਹੈ, ਉਥੇ ਹੀ ਪਿੱਛੇ ਕੰਮਕਾਜ ਵੀ ਪ੍ਰਭਾਵਿਤ ਹੁੰਦਾ ਹੈ | ਇੱਥੇ ਜ਼ਿਕਰਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਸੇਵਾ ਕੇਂਦਰ ਦੇ ਮੁਲਾਜ਼ਮ ਹੜਤਾਲ 'ਤੇ ਚੱਲ ਰਹੇ ਸਨ, ਜਿਸ ਕਾਰਨ ਲੋਕਾਂ ਨੂੰ ਭਾਰੀ ਖ਼ੱਜਲ-ਖ਼ੁਆਰੀ ਦਾ ਸਾਹਮਣਾ ਕਰਨਾ ਪਿਆ, ਪਰ ਹੁਣ ਜਦੋਂ ਮੁਲਾਜ਼ਮ ਹੜਤਾਲ ਤੋਂ ਵਾਪਸ ਪਰਤ ਆਏ ਹਨ ਤਾਂ ਸੇਵਾ ਕੇਂਦਰਾਂ 'ਚ ਹਾਲਤ ਸੁਧਰਨ ਦੀ ਬਜਾਏ ਜਿਉਂ ਦੇ ਤਿਉਂ ਹੀ ਹਨ | ਇਸ ਸਬੰਧੀ ਜਦੋਂ ਸਬੰਧਿਤ ਅਧਿਕਾਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |

ਪਿਛਲੀ ਖ਼ਬਰ ਲੁਟੇਰਿਆ ਪਾਸੋਂ ਬਰਾਮਦ ਕੀਤੇ ਮੋਬਾਈਲ ਪੁਲਿਸ ਨੇ ਅਸਲ ਮਾਲਕਾਂ ਨੂੰ ਸੌਂਪੇ
ਅਗਲੀ ਖ਼ਬਰ ਨਵਚੇਤਨਾ ਨੇ ਵਿਸ਼ਵ ਬਾਲ ਮਜ਼ਦੂਰ ਦਿਵਸ ਮÏਕੇ ਲੋਕਾਂ ਨੂੰ ਬਾਲ ਮਜ਼ਦੂਰੀ ਖ਼ਿਲਾਫ਼ ਕੀਤਾ ਜਾਗਰੂਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।