17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਸਰਕਾਰ ਨੂੰ ਟੈਕਸ ਦੇ ਮਾਮਲੇ ਵਿਚ ਚੂਨਾ ਲਗਾਉਣ ਵਾਲੇ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ

ਅਜੀਤ ਡੈਸਕ 13-06-2026
ਲੁਧਿਆਣਾ, 12 ਜੂਨ (ਪਰਮਿੰਦਰ ਸਿੰਘ ਆਹੂਜਾ)-ਪੁਲਿਸ ਨੇ ਸਰਕਾਰ ਨੂੰ ਟੈਕਸ ਦੇ ਮਾਮਲੇ ਵਿਚ ਚੂਨਾ ਲਗਾਉਣ ਵਾਲੇ ਕਾਰੋਬਾਰੀ ਖਿਲਾਫ ਕੇਸ ਦਰਜ ਕੀਤੇ ਹਨ | ਪੁਲਿਸ ਵਲੋਂ ਇਹ ਕਾਰਵਾਈ ਟੈਕਸ ਅਧਿਕਾਰੀ ਦੀ ਸ਼ਿਕਾਇਤ 'ਤੇ ਅਮਲ ਵਿਚ ਲਿਆਂਦੀ ਹੈ ਅਤੇ ਪਹਿਲੇ ਮਾਮਲੇ ਵਿਚ ਪੁਲਿਸ ਨੇ ਸਰਬਜੀਤ ਕੌਰ ਵਾਸੀ ਸ਼ਿਮਲਾਪੁਰੀ ਖਿਲਾਫ ਕੇਸ ਦਰਜ ਕੀਤਾ ਹੈ | ਪੁਲਿਸ ਪਾਸ ਲਿਖਵਾਈ ਮੁੱਢਲੀ ਰਿਪੋਰਟ 'ਚ ਸ਼ਿਕਾਇਤ ਕਰਤਾ ਨੇ ਦੱਸਿਆ ਕਿ ਕਥਿਤ ਦੋਸ਼ੀ ਵਲੋਂ ਜਾਅਲੀ ਦਸਤਾਵੇਜ਼ਾਂ ਦੇ ਅਧਾਰ 'ਤੇ ਜੀਐਸਟੀ ਨੰਬਰ ਲੈ ਲਿਆ ਅਤੇ ਉਸ ਆਧਾਰ 'ਤੇ ਸਰਕਾਰ ਨਾਲ ਟੈਕਸ ਦੀ ਚੋਰੀ ਕੀਤੀ | ਪਤਾ ਲੱਗਣ 'ਤੇ ਸ਼ਿਕਾਇਤ ਕਰਤਾ ਵਲੋਂ ਇਹ ਸਾਰਾ ਮਾਮਲਾ ਪੁਲਿਸ ਦੇ ਧਿਆਨ 'ਚ ਲਿਆਦਾ ਤਾਂ ਪੁਲਿਸ ਵਲੋਂ ਕਾਰਵਾਈ ਕਰਦਿਆਂ ਇਸ ਮਾਮਲੇ 'ਚ ਕੇਸ ਦਰਜ ਕਰ ਲਿਆ | ਹਾਲ ਦੀ ਘੜੀ ਇਸ ਮਾਮਲੇ 'ਚ ਕੋਈ ਗਿ੍ਫਤਾਰੀ ਨਹੀਂ ਕੀਤੀ ਗਈ ਹੈ | ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਦੂਜੇ ਮਾਮਲੇ 'ਚ ਪੁਲਿਸ ਨੇ ਚੇਤਨ ਕੁਮਾਰ ਗੋਇਲ ਵਾਸੀ ਦੱੁਗਰੀ ਖਿਲਾਫ ਵੀ ਕੇਸ ਕੀਤਾ ਹੈ | ਇਕ ਹੋਰ ਅਜਿਹੇ ਮਾਮਲੇ 'ਚ ਪੁਲਿਸ ਨੇ ਰਾਧਾ ਸੇਲ ਕਾਰਪੋਰੇਸ਼ਨ ਦੇ ਮਾਲਕਾਂ ਖਿਲਾਫ ਵੀ ਟੈਕਸ ਚੋਰੀ ਦੇ ਦੋਸ਼ਾਂ ਤਹਿਤ ਕੇਸ ਦਰਜ ਕੀਤਾ ਹੈ | ਥਾਣਾ ਸ਼ਿਮਲਾਪੁਰੀ ਦੀ ਪੁਲਿਸ ਨੇ ਗੁਰੂ ਨਾਨਕ ਸੇਲ ਕਾਰਪੋਰੇਸ਼ਨ ਦੇ ਮਾਲਕਾਂ ਖਿਲਾਫ ਵੀ ਅਜਿਹੇ ਇਕ ਮਾਮਲੇ ਵਿਚ ਕੇਸ ਦਰਜ ਕੀਤਾ ਗਿਆ ਹੈ | ਪੁਲਿਸ ਵਲੋਂ ਇਨ੍ਹਾਂ ਸਾਰਿਆਂ ਮਾਮਲਿਆਂ ਦੀ ਜਾਂਚ ਕੀਤੀ ਜਾ ਰਹੀ ਹੈ, ਪਰ ਹਾਲ ਦੀ ਘੜੀ ਇਨ੍ਹਾਂ ਮਾਮਲਿਆਂ ਵਿਚ ਕੋਈ ਵੀ ਗਿ੍ਫਤਾਰੀ ਨਹੀਂ ਕੀਤੀ ਗਈ ਹੈ |

ਪਿਛਲੀ ਖ਼ਬਰ ਮਹੰਤ ਪ੍ਰਵੀਨ ਚੌਧਰੀ ਖਿਲਾਫ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਦੀ ਜਾਂਚ ਸ਼ੁਰੂ <br/> ਅਗਲੀ ਖ਼ਬਰ ਹੈਰੋਇਨ ਅਤੇ ਇਕ ਲੱਖ ਦੀ ਨਕਦੀ ਸਮੇਤ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।