18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-06-2026

ਮਨੀ ਭਗਤ ਬਣੇ ਬ੍ਰਾਹਮਣ ਭਲਾਈ ਬੋਰਡ ਦੇ ਜ਼ਿਲ੍ਹਾ ਚੇਅਰਮੈਨ

ਅਜੀਤ ਡੈਸਕ 13-06-2026
ਡਾਬਾ/ਲੁਹਾਰਾ, 12 ਜੂਨ (ਕੁਲਵੰਤ ਸਿੰਘ ਸੱਪਲ)-ਪੰਜਾਬ ਸਰਕਾਰ ਨੇ ਸਥਾਨਕ ਵਾਰਡ ਨੰਬਰ 41 ਦੇ ਸੇਵਾਦਾਰ ਮਨੀ ਭਗਤ ਨੂੰ ਬ੍ਰਾਹਮਣ ਭਲਾਈ ਬੋਰਡ ਪੰਜਾਬ ਸਰਕਾਰ ਦੀ ਜ਼ਿਲ੍ਹਾ ਇਕਾਈ ਦਾ ਚੇਅਰਮੈਨ ਨਿਯੁਕਤ ਕੀਤਾ ਹੈ | ਆਪਣੀ ਇਸ ਨਿਯੁਕਤੀ 'ਤੇ ਖੁਸ਼ੀ ਪ੍ਰਗਟ ਕਰਦਿਆਂ ਮਨੀ ਭਗਤ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਵਿਧਾਇਕ ਕੁਲਵੰਤ ਸਿੰਘ ਸਿੱਧੂ ਅਤੇ ਬ੍ਰਾਹਮਣ ਭਲਾਈ ਬੋਰਡ ਪੰਜਾਬ ਸਰਕਾਰ ਦੇ ਚੇਅਰਮੈਨ ਪੰਕਜ ਸ਼ਾਰਧਾ ਦਾ ਧੰਨਵਾਦ ਕੀਤਾ ਹੈ | ਇਸ ਮੌਕੇ 'ਤੇ ਮੇਅਰ ਇੰਦਰਜੀਤ ਕੌਰ, ਵਾਰਡ ਨੰਬਰ 41 ਦੀ ਕੌਂਸਲਰ ਮਮਤਾ ਰਾਣੀ, ਸਾਬਕਾ ਕੌਂਸਲਰ ਕੁਲਦੀਪ ਸਿੰਘ ਬਿੱਟਾ, ਕੌਂਸਲਰ ਸੋਹਣ ਸਿੰਘ ਗੋਗਾ, ਕੌਂਸਲਰ ਯੁਵਰਾਜ ਸਿੱਧੂ, ਬਲਾਕ ਪ੍ਰਧਾਨ ਦਲੀਪ ਕੁਮਾਰ, ਸਰਤਾਜ ਸਿੱਧੂ, ਜਗਦੇਵ ਸਿੰਘ ਧੁੰਨਾ, ਜਤਿੰਦਰ ਸਿੰਘ ਪਨੇਸਰ, ਸੁਰੇਸ਼ ਸੋਨੂ ਅਤੇ ਅਮਨ ਭੱਟੀ ਨੇ ਮਨੀ ਭਗਤ ਨੂੰ ਵਧਾਈ ਦਿੱਤੀ ਹੈ |

ਪਿਛਲੀ ਖ਼ਬਰ ਡਾ. ਮਨੁਜ ਵਾਧਵਾ ਕੱਲ੍ਹ ਨੂੰ ਮੋਹਨਦੇਈ ਓਸਵਾਲ ਹਸਪਤਾਲ ਵਿਖੇ ਆਊਟਪੇਸ਼ੈਂਟ ਅਤੇ ਸਰਜੀਕਲ ਸਲਾਹ ਸੇਵਾਵਾਂ ਪ੍ਰਦਾਨ ਕਰਨਗੇ... ਅਗਲੀ ਖ਼ਬਰ ਮੰਦਰ 'ਚ ਪਈ ਗੋਲਕ ਤੋੜ ਕੇ ਨਕਦੀ ਚੋਰੀ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।