22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਪ੍ਰਸਿੱਧ ਕਵਿੱਤਰੀ ਦੀਪ ਲੁਧਿਆਣਵੀ ਵਲੋਂ ਆਪਣੀ ਪੁਸਤਕ ਤੇ ਕਵਿਤਾ ਮੁੱਖ ਮੰਤਰੀ ਨੂੰ ਭੇਟ <br/>

ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪ੍ਰਸਿੱਧ ਪੰਜਾਬੀ ਕਵਿੱਤਰੀ ਕੁਲਦੀਪ ਕੌਰ ਦੀਪ ਲੁਧਿਆਣਵੀ ਨੇ ਆਪਣੇ ਵਲੋਂ ਉਨ੍ਹਾਂ ਦੀ ਸ਼ਖ਼ਸੀਅਤ ਬਾਰੇ ਲਿਖੀ ਇਕ ਭਾਵਪੂਰਤ ਕਵਿਤਾ ਉਨ੍ਹਾਂ ਦੇ ਗ੍ਰਹਿ ਸਤੌਜ ਵਿਖੇ ਸਨਮਾਨ ਸਹਿਤ ਭੇਟ ਕੀਤੀ | ਇਸ ਮੌਕੇ ਕਵਿੱਤਰੀ ਕੁਲਦੀਪ ਕੌਰ ਦੀਪ ਲੁਧਿਆਣਵੀ ਨੇ ਆਪਣੇ ਰਚਨਾਤਮਿਕ ਅੰਦਾਜ਼ ਰਾਹੀਂ ਮੁੱਖ ਮੰਤਰੀ ਦੀ ਲੋਕ-ਸੇਵਾ, ਨਿਮਰਤਾ ਅਤੇ ਲੋਕ-ਹਿਤਕਾਰੀ ਸੋਚ ਨੂੰ ਕਵਿਤਾ ਦੇ ਰੂਪ ਵਿਚ ਪ੍ਰਗਟਾਇਆ | ਕਵਿਤਾ ਵਿਚ ਪੰਜਾਬ ਦੀ ਤਰੱਕੀ, ਨੌਜਵਾਨਾਂ ਦੀ ਉਮੀਦ ਅਤੇ ਸਾਫ਼-ਸੁਥਰੀ ਰਾਜਨੀਤੀ ਦੀ ਝਲਕ ਸਪਸ਼ਟ ਤੌਰ 'ਤੇ ਨਜ਼ਰ ਆਈ | ਇਸ ਦੇ ਨਾਲ ਹੀ ਉਸ ਨੇ ਆਪਣੀਆਂ ਕਵਿਤਾਵਾਂ ਦੀ ਪੁਸਤਕ 'ਵਿਰਸੇ ਦੀ ਖੁਸ਼ਬੋ' ਵੀ ਮੁੱਖ ਮੰਤਰੀ ਨੂੰ ਭੇਟ ਕੀਤੀ | ਇਸ ਮੌਕੇ ਭਗਵੰਤ ਮਾਨ ਨੇ ਕਵਿੱਤਰੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸਾਹਿੱਤ ਸਮਾਜ ਦਾ ਦਰਪਣ ਹੁੰਦਾ ਹੈ ਅਤੇ ਐਸੀਆਂ ਰਚਨਾਵਾਂ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਨਾਲ-ਨਾਲ ਸਹੀ ਦਿਸ਼ਾ ਵੀ ਦਿਖਾਉਂਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬੀ ਸਾਹਿੱਤ ਅਤੇ ਕਲਾ ਦੀ ਪ੍ਰਗਤੀ ਲਈ ਸਰਕਾਰ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ | ਇਸ ਮੌਕੇ ਰਣਜੀਤ ਸਿੰਘ ਜੋਡੀਅਰ, ਪ੍ਰਭਨੂਰ ਕੌਰ ਅਤੇ ਇਲਾਕਾ ਵਾਸੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਕਵਿੱਤਰੀ ਦੀਪ ਲੁਧਿਆਣਵੀ ਨੇ ਭਾਵੁਕ ਹੁੰਦਿਆਂ ਦੱਸਿਆ ਕਿ ਇਹ ਉਸ ਦੀ ਜ਼ਿੰਦਗੀ ਦੇ ਯਾਦਗਾਰੀ ਪਲ ਹੋ ਨਿੱਬੜੇ |

ਪਿਛਲੀ ਖ਼ਬਰ ਬੀ. ਕੇ. ਐਸ. ਕਾਨਵੈਂਟ ਸਕੂਲ ਦਾ 5ਵੀਂ ਦਾ ਨਤੀਜਾ ਰਿਹਾ ਸ਼ਾਨਦਾਰ <br/> ਅਗਲੀ ਖ਼ਬਰ ਸ੍ਰੀ ਹਨੂੰਮਾਨ ਜਨਮ ਉਤਸਵ ਦੇ ਸੰਬੰਧ 'ਚ ਮਾਂ ਬਗਲਾਮੁਖੀ ਧਾਮ ਵਿਖੇ ਯੱਗ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।