20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-04-2026

ਡਾ. ਦੁਲਚਾ ਸਿੰਘ ਬਰਾੜ ਵਲੋਂ ਲਿਖੀ ਕਿਤਾਬ 'ਅਣਭੁਲੇ ਅਹਿਸਾਸ' ਲੋਕ ਅਰਪਣ <br/>

ਅਜੀਤ ਡੈਸਕ 05-04-2026
ਲੁਧਿਆਣਾ, 4 ਅਪ੍ਰੈਲ (ਡਾ. ਤਰਲੋਚਨ ਸਿੰਘ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਦੁਲਚਾ ਸਿੰਘ ਬਰਾੜ ਵਲੋਂ ਲਿਖੀ ਕਿਤਾਬ 'ਅਣਭੁਲੇ ਅਹਿਸਾਸ' ਲੋਕ ਅਰਪਣ ਕੀਤੀ ਗਈ¢ ਇਸ ਮÏਕੇ ਡਾ. ਗੁਲਜ਼ਾਰ ਪੰਧੇਰ, ਜਨਮੇਜਾ ਜÏਹਲ, ਅਮਰ ਪਾਲ ਸਿੰਘ ਪੁਨੀਆ, ਵਿਸ਼ਾਲ ਖੁੱਲਰ, ਕੁਲਦੀਪ ਸਿੰਘ ਜÏਹਲ, ਡਾ. ਵਿਪਨ ਰਾਮਪਾਲ, ਰਵਿੰਦਰ ਰੰਗੂਵਾਲ ਤੋਂ ਇਲਾਵਾ ਵੱਡੀ ਗਿਣਤੀ ਵਿਚ ਕਲਾ ਪ੍ਰੇਮੀ ਅਤੇ ਵਿਦਿਆਰਥੀ ਹਾਜ਼ਰ ਸਨ¢ ਇਸ ਮÏਕੇ ਜਨਮੇਜਾ ਜÏਹਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਮੈਂ ਅਣਭੂਲੇ ਅਹਿਸਾਸ ਕਿਤਾਬ ਇਕ ਵਾਰ ਪੜ੍ਹਨੀ ਸ਼ੁਰੂ ਕੀਤੀ ਅਤੇ ਉਸਦੇ ਲਿਖਣ ਦੇ ਅੰਦਾਜ਼ ਤੋਂ ਇੰਨਾ ਪ੍ਰਭਾਵਿਤ ਹੋਇਆ ਕਿ ਇਕੋ ਦਿਨ ਮੈਂ ਉਸ ਕਿਤਾਬ ਨੂੰ ਪੜ੍ਹ ਕੇ ਆਨੰਦ ਮਾਣ ਸਕਿਆ¢ ਉਨ੍ਹਾਂ ਨੇ ਕਿਹਾ ਕਿ ਜਿੰਨੀ ਇਹ ਕਿਤਾਬ ਹਰਮਨ ਪਿਆਰੀ ਲੋਕਾਂ ਵਿਚ ਹੋ ਰਹੀ ਹੈ ਉਸ ਤੋਂ ਇਸ ਦੀ ਵਧੀਆ ਲਿਖਣ ਦੀ ਸ਼ੈਲੀ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ¢ ਡਾ. ਬਰਾੜ ਨੇ ਕਿਹਾ ਕਿ ਆਪਣੇ ਵਿਦਿਆਰਥੀ ਕਾਲ ਤੋਂ ਲੈ ਕੇ ਆਪਣੇ ਸੇਵਾ ਕਾਲ ਦÏਰਾਨ ਉਹ ਚੰਗੇ ਵਿਗਿਆਨੀ ਪ੍ਰਸ਼ਾਸਨਿਕ ਅਧਿਕਾਰੀ ਅਤੇ ਖਿਡਾਰੀ ਵੀ ਰਹੇ ਹਨ ਪਰ ਕਿਸੇ ਪਾਸੇ ਉਨ੍ਹਾਂ ਅੰਦਰ ਇਕ ਲੇਖਕ ਜਿਉਂਦਾ ਸੀ¢ ਉਸ ਭੜਾਸ ਨੂੰ ਕੱਢਣ ਦੇ ਲਈ ਇਹ ਕਿਤਾਬ ਲਿਖੀ ਗਈ ਅਤੇ ਉਨ੍ਹਾਂ ਕਿਹਾ ਕਿ ਮੈਨੂੰ ਵੀ ਇੰਨੀ ਉਮੀਦ ਨਹੀਂ ਸੀ ਕਿ ਸਾਧਾਰਨ ਸ਼ਬਦਾਂ ਵਿਚ ਲਿਖੀ ਗਈ ਇਹ ਕਿਤਾਬ ਲੋਕਾਂ ਵਿਚ ਇੰਨੀ ਹਰਮਨ ਪਿਆਰੀ ਹੋਵੇਗੀ¢ ਅੰਤ ਵਿਚ ਧੰਨਵਾਦ ਦੇ ਸ਼ਬਦ ਪੰਜਾਬੀ ਸਾਹਿਤ ਅਕਾਦਮੀ ਦੇ ਜਨਰਲ ਸਕੱਤਰ ਡਾ. ਗੁਲਜ਼ਾਰ ਪੰਧੇਰ ਨੇ ਕਹੇ¢

ਪਿਛਲੀ ਖ਼ਬਰ ਬਾਪੂ ਹਰਪਾਲ ਢੰਡੇ ਦੀ ਯਾਦ 'ਚ 350ਵਾਂ ਰਾਸ਼ਨ ਵੰਡ ਤੇ ਸਨਮਾਨ ਸਮਾਰੋਹ ਕਰਵਾਇਆ <br/> ਅਗਲੀ ਖ਼ਬਰ ਸ਼ਿਵਪੁਰੀ ਰੋਡ 'ਤੇ ਬਿਨਾਂ ਨਕਸ਼ਾ ਮਨਜ਼ੂਰੀ ਚੱਲ ਰਿਹਾ ਪਲੇਵੇ ਸਕੂਲ ਦੇ ਉਪਰ ਜਿੰਮ? <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।