24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਡਾ. ਆਤਮਜੀਤ ਤੇ ਗੁਰਭਜਨ ਗਿੱਲ ਵਲੋਂ ਸੰਪਾਦਿਤ ਪੁਸਤਕ 'ਪੰਜਾਬੀ ਬੋਲੀ, ਰਮਜ਼ਾਂ, ਰੁਕਾਵਟਾਂ ਤੇ ਰਾਹ' ਲੋਕ ਅਰਪਣ <br/>

ਅਜੀਤ ਡੈਸਕ 01-04-2026
ਲੁਧਿਆਣਾ, 31 ਮਾਰਚ (ਡਾ. ਤਰਲੋਚਨ ਸਿੰਘ)-ਵਿਸ਼ਵ ਪੰਜਾਬੀ ਸਭਾ (ਟੋਰੰਟੋ) ਕੈਨੇਡਾ ਵਲੋਂ ਪ੍ਰਸਿੱਧ ਪੰਜਾਬੀ ਲੇਖਕਾਂ ਡਾ. ਆਤਮਜੀਤ ਤੇ ਗੁਰਭਜਨ ਗਿੱਲ ਵਲੋਂ ਪੰਜਾਬੀ ਬੋਲੀ ਦੇ ਵਿਰਸੇ, ਵਰਤਮਾਨ ਤੇ ਭਵਿੱਖ ਬਾਰੇ ਵੱਡ ਆਕਾਰੀ ਪੁਸਤਕ ਪੰਜਾਬੀ ਬੋਲੀ-ਰਮਜ਼ਾਂ, ਰੁਕਾਵਟਾਂ ਤੇ ਰਾਹ ਨੂੰ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਪੁਸਤਕ ਮੇਲਾ ਅਤੇ ਸਾਹਿੱਤ ਉਤਸਵ ਮÏਕੇ ਵਾਈਸ ਚਾਂਸਲਰ ਡਾ. ਜਗਦੀਪ ਸਿੰਘ, ਡਾ. ਰਘੁਬੀਰ ਸਿੰਘ ਸਿਰਜਣਾ, ਡਾ. ਵਰਿਆਮ ਸਿੰਘ ਸੰਧੂ, ਜੰਗ ਬਹਾਦਰ ਗੋਇਲ, ਡਾ. ਰਾਜਵੰਤ ਕÏਰ ਪੰਜਾਬੀ, ਡਾ. ਸੁਰਜੀਤ, ਡਾ. ਗੁਰਸੇਵਕ ਸਿੰਘ ਲੰਬੀ ਤੇ ਹੋਰਨਾਂ ਵਲੋਂ ਲੋਕ ਅਰਪਣ ਕੀਤਾ ਗਿਆ¢ ਵਿਸ਼ਵ ਪੰਜਾਬੀ ਸਭਾ, ਟੋਰੰਟੋ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਦੀ ਸਰਪ੍ਰਸਤੀ ਹੇਠ ਇਹ ਪ੍ਰਕਾਸ਼ਨਾਂ ਤਿਆਰ ਕੀਤੀ ਗਈ ਹੈ¢ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਹਾਜ਼ਰ ਵਿਦਵਾਨਾਂ ਦਾ ਕਥਨ ਸੀ ਕਿ ਇਹ ਪੁਸਤਕ ਯਕੀਨਨ ਦੇਸ਼ ਵਿਦੇਸ਼ ਵਿਚ ਨਵੀਂ ਵਿਚਾਰ ਚਰਚਾ ਛੇੜੇਗੀ | ਡਾ. ਸੁਰਜੀਤ ਨੇ ਪੁਸਤਕ ਬਾਰੇ ਦੱਸਿਆ ਕਿ ਇਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ, ਇਟਲੀ, ਯੂਕੇ ਆਦਿ ਮੁਲਕਾਂ ਦੇ ਪੰਜਾਬੀ ਬੋਲੀ ਬਾਰੇ ਵਿਚਾਰ ਕਰਨਯੋਗ ਵਿਦਵਾਨਾਂ ਦੇ ਲੇਖ ਬੜੀ ਹਿੰਮਤ ਨਾਲ ਡਾ. ਆਤਮਜੀਤ ਨੇ ਸੰਪਾਦਿਤ ਕੀਤੇ ਹਨ¢ ਡਾ. ਵਰਿਆਮ ਸਿੰਘ ਸੰਧੂ ਨੇ ਸਮਾਗਮ ਉਪਰੰਤ ਪੁੱਜੇ ਗੁਰਭਜਨ ਗਿੱਲ ਨੂੰ ਡਾ. ਆਤਮਜੀਤ ਦੀ ਸਿਰੜ, ਸਿਦਕ ਤੇ ਸਮਰਪਿਤ ਸਾਧਨਾ ਨੂੰ ਸਲਾਮ ਕਰਦਿਆਂ ਡਾ. ਦਲਬੀਰ ਸਿੰਘ ਕਥੂਰੀਆ ਦੇ ਪੁਸਤਕ ਪ੍ਰਕਾਸ਼ਨ ਲਈ ਸਰਪ੍ਰਸਤੀ ਲਈ ਮੁਬਾਰਕ ਦਿੱਤੀ ਹੈ¢

ਪਿਛਲੀ ਖ਼ਬਰ ਉਸਤਾਦ ਦਲੀਪ ਸਿੰਘ ਅੰਦਰ ਪ੍ਰਤਿਭਾਵਾਨ ਕਲਾ ਦੇ ਨਾਲ-ਨਾਲ ਮਿਹਨਤ ਦਾ ਵੀ ਵੱਡਾ ਗੁਣ ਸੀ-ਸੰਤ ਅਮੀਰ ਸਿੰਘ <br/> ਅਗਲੀ ਖ਼ਬਰ ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਹੋਈ ਭਰਵੀਂ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।