ਲੁਧਿਆਣਾ, 31 ਮਾਰਚ (ਪਰਮਿੰਦਰ ਸਿੰਘ ਆਹੂਜਾ)-ਪਰਮ ਸੰਤ ਬਾਬਾ ਸੁਚਾ ਸਿੰਘ ਜੀ ਮੁਖੀ ਜਵੱਦੀ ਟਕਸਾਲ ਵਲੋਂ ਪੁਰਾਤਨ ਗੁਰਮਤਿ ਸੰਗੀਤ ਦੀ ਬਹਾਲੀ ਦੇ ਲਏ ਸੰਕਲਪ ਦੀ ਪੂਰਤੀ ਲਈ ਸਹਿਯੋਗੀ ਸੇਵਾਵਾਂ ਨਿਭਾਉਣ ਵਾਲਿਆਂ ਚੋਂ ਇਕ ਸਨ ਉਸਤਾਦ ਦਲੀਪ ਸਿੰਘ ਜੀ, ਜਿਨ੍ਹਾਂ ਬੌਧਿਕ ਚਰਿੱਤਰ ਤੇ ਬਹੁਪੱਖੀ ਗੁਣਾਂ ਦੇ ਬਲਬੂਤੇ ਸੇਵਾਵਾਂ ਨਿਭਾਈਆਂ | ਉਪਰੋਕਤ ਵਿਚਾਰਾਂ ਦਾ ਪ੍ਰਗਟਾਵਾ ਸੰਤ ਬਾਬਾ ਅਮੀਰ ਸਿੰਘ ਮੌਜੂਦਾ ਮੁਖੀ ਜਵੱਦੀ ਟਕਸਾਲ ਨੇ ਉਸਤਾਦ ਦਲੀਪ ਸਿੰਘ ਜੀ ਦੀ ਨਿੱਘੀ ਮਿੱਠੀ ਯਾਦ ਨੂੰ ਸਮਰਪਿਤ, ਉਨ੍ਹਾਂ ਦੇ ਸ਼ਗਿਰਦਾਂ ਵਲੋਂ ਕਰਵਾਏ ਸੰਗੀਤਕ ਸਮਾਗਮ ਦੌਰਾਨ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਉਸਤਾਦ ਦਲੀਪ ਸਿੰਘ ਗੁਰਸਿੱਖੀ ਗੁਣਾਂ ਨਾਲ ਓਤ-ਪੋਤ, ਿਵਿਦਆ ਪ੍ਰੇਮੀ, ਉੱਘੇ ਸੰਗੀਤ ਪ੍ਰੇਮੀ ਸਨ | ਉਹ ਡੂੰਘੇ ਧਾਰਮਿਕ ਸੰਸਕਾਰਾਂ ਵਾਲੇ ਸਨ, ਜਿਨ੍ਹਾਂ ਅੰਦਰ ਪ੍ਰਤਿਭਾਵਾਨ ਕਲਾ ਦੇ ਨਾਲ ਨਾਲ ਮਿਹਨਤ ਦਾ ਵੀ ਵੱਡਾ ਗੁਣ ਸੀ | ਉਨ੍ਹਾਂ ਦਾ ਜੀਵਨ ਬਿਰਤਾਂਤ, ਉਨ੍ਹਾਂ ਦੀ ਅਥਾਹ ਮਿਹਨਤ ਮੂੰਹ ਬੋਲਦੀ ਉਦਾਹਰਣ ਸੀ | ਪ੍ਰਸਿੱਧੀ ਤੇ ਪ੍ਰਵਾਨਗੀ ਤਾਂ ਭਾਵੇਂ ਪਹਿਲਾਂ ਹੀ ਹਾਸਲ ਕਰ ਲਈ ਸੀ, ਪਰ ਉਹ ਹਰੇਕ ਪੇਸ਼ਕਾਰੀ ਦੇ ਅਨੁਭਵ ਤੇ ਤਜ਼ਰਬੇ ਤੋਂ ਸੇਧ ਲੈਂਦੇ ਸਨ | ਸਮਾਗਮ ਦੌਰਾਨ ਸ. ਗੁਰਪ੍ਰੀਤ ਸਿੰਘ ਨੇ ਤਬਲਾ ਸੋਲੋ ਦੀ ਪੇਸ਼ਕਾਰੀ, ਗਰੁੱਪ ਪੇਸ਼ਕਾਰੀ 'ਚ ਜਸਨਪ੍ਰੀਤ ਸਿੰਘ, ਅਸੀਸ ਕੁਮਾਰ ਅਤੇ ਸ਼ਿਵਮ ਮਥਵਾਨ ਆਦਿ ਤੋਂ ਇਲਾਵਾ ਅਨਿਕ ਬਾਰ ਸਿੰਘ ਤਬਲਾ ਵਾਦਨ ਅਕੈਡਮੀ | ਜਦਕਿ ਕੀਰਤਨ ਦੀ ਹਾਜ਼ਰੀ ਭਾਈ ਈਸ਼ਵਰ ਸਿੰਘ ਲੁਧਿਆਣਾ ਵਿਦਿਆਰਥੀ ਜਵੱਦੀ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਨੇ ਹਾਜ਼ਰੀ ਲਗਵਾਈ | ਸਮਾਗਮ ਦੌਰਾਨ ਪ੍ਰੋ: ਅਮਰਜੀਤ ਸਿੰਘ, ਕਲਾ ਅਕੈਡਮਈ ਪਿ੍ੰਸੀਪਲ ਸਤਿੰਦਰ ਪਾਲ ਸਿੰਘ ਜਵੱਦੀ ਟਕਸਾਲ ਉਸਤਾਦ ਇੰਦਰਜੀਤ ਸਿੰਘ ਬਿੰਦੂ, ਉਸਤਾਦ ਪੰਡਤ ਰਮਾਕਾਂਤ, ਉਸਤਾਦ ਅਮਰਜੀਤ ਸਿੰਘ, ਉਸਤਾਦ ਰਵਿੰਦਰ ਸਿੰਘ, ਪ੍ਰੋ: ਇਕਬਾਲ ਸਿੰਘ ਜਮਾਲਪੁਰ, ਅਨਿਕਬਾਰ ਸਿੰਘ, ਪਿਯੂਸ਼ ਮਿਸ਼ਰਾ, ਭਾਈ ਜਗਤਾਰ ਸਿੰਘ ਭਾਈ ਮੋਹਰ ਸਿੰਘ ਆਦਿ ਹਾਜ਼ਰ ਸਨ |