24-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਮਹਾਂਨਗਰ ਦੀਆਂ ਸੜਕਾਂ ਦੇ ਟੁੱਟੇ ਡਿਵਾਈਡਰਾਂ ਨੇ ਨਿਗਮ ਦੇ ਵਿਕਾਸ ਦੀ ਖੋਲ੍ਹੀ ਪੋਲ

ਜਲੰਧਰ ਬਾਈਪਾਸ ਚੌਕ 'ਚ ਟੁੱਟੇ ਡਿਵਾਈਡਰ ਦਾ ਦਿ੍ਸ਼ | ਤਸਵੀਰ : ਸੇਵਕ ਸਿੰਘ
ਜਗਰਾਉਂ ਪੁਲ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੰੂ ਜਾਂਦੀ ਹੋਈ ਸੜਕ ਦੇ ਕਿਨਾਰੇ ਟੁੱਟੀ ਹੋਈ ਦੀਵਾਰ ਦਾ ਦਿ੍ਸ਼ | ਤਸਵੀਰ-ਸੇਵਕ ਸਿੰਘ ਘੰਟਾਘਰ ਰੋਡ 'ਤੇ ਟੁੱਟੇ ਡਿਵਾਈਡਰ 'ਚ ਪਈ ਗੰਦਗੀ ਦਾ ਦਿ੍ਸ਼ | ਤਸਵੀਰਾਂ : ਸੇਵਕ ਸਿੰਘ
01-04-2026
ਲੁਧਿਆਣਾ, 31 ਮਾਰਚ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਵਲੋਂ ਮਹਾਂਨਗਰ ਵਿਚ ਵਿਕਾਸ ਦੇ ਨਾਂਅ 'ਤੇ ਨਵੀਆਂ ਸੜਕਾਂ ਬਣਾਉਣ ਦੇ ਦਾਅਵੇ ਤਾਂ ਜ਼ੋਰਾਂ 'ਤੇ ਹਨ, ਪਰ ਜ਼ਮੀਨੀ ਹਕੀਕਤ ਇਸ ਤੋਂ ਬਿਲਕੁਲ ਉਲਟ ਨਜ਼ਰ ਆ ਰਹੀ ਹੈ | ਸੜਕਾਂ ਦੇ ਵਿਚਕਾਰ ਬਣੇ ਡਿਵਾਈਡਰ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ, ਜਿਨ੍ਹਾਂ ਵਿਕ ਕੂੜਾ ਇਕੱਠਾ ਹੋ ਕੇ ਗੰਦਗੀ ਦਾ ਰੂਪ ਧਾਰ ਚੁੱਕਾ ਹੈ, ਪਰ ਨਿਗਮ ਵਲੋਂ ਇਸ ਪਾਸੇ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ | ਜਗਰਾਉਂ ਪੁਲ ਰੋਡ 'ਤੇ ਇਕ ਪਾਸੇ ਨਵੀਂ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਹੈ, ਪਰ ਦੂਜੇ ਪਾਸੇ ਪੁਲ ਦੇ ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੰੂ ਜਾਣ ਵਾਲੀ ਸੜਕ ਦੇ ਕਿਨਾਰੇ ਬਣੀ ਦੀਵਾਰ ਟੁੱਟੀ ਹੋਈ ਹੈ | ਇਹ ਹਾਲਾਤ ਨਿਗਮ ਦੀ ਕਾਰਗੁਜ਼ਾਰੀ 'ਤੇ ਵੱਡੇ ਸਵਾਲ ਖੜ੍ਹੇ ਕਰ ਰਹੇ ਹਨ | ਇਸੇ ਤਰ੍ਹਾਂ ਘੰਟਾਘਰ ਰੋਡ 'ਤੇ ਬਣੇ ਡਿਵਾਈਡਰ ਕਾਫ਼ੀ ਸਮੇਂ ਤੋ ਟੁੱਟੇ ਪਏ ਹਨ, ਜਿੱਥੇ ਨਾ ਤਾਂ ਮੁਰੰਮਤ ਹੋਈ ਹੈ ਅਤੇ ਨਾ ਹੀ ਸਫ਼ਾਈ ਦਾ ਕੋਈ ਪ੍ਰਬੰਧ ਕੀਤਾ ਗਿਆ ਹੈ | ਹੈਰਾਨੀ ਦੀ ਗੱਲ ਹੈ ਕਿ ਨਿਗਮ ਦਾ ਜ਼ੋਨ ਏ ਦਫ਼ਤਰ ਵੀ ਇਸੇ ਇਲਾਕੇ ਦੇ ਨੇੜੇ ਸਥਿਤ ਹੈ | ਫਿਰ ਵੀ ਅਧਿਕਾਰੀਆਂ ਵਲੋਂ ਅੱਖਾਂ ਬੰਦ ਕੀਤੀਆਂ ਹੋਈਆਂ ਹਨ | ਜਲੰਧਰ ਬਾਈਪਾਸ ਚੌਕ 'ਤੇ ਵੀ ਹਾਲਤ ਕੋਈ ਵੱਖਰੀ ਨਹੀਂ | ਇੱਥੇ ਵੀ ਡਿਵਾਈਡਰ ਲੰਮੇ ਸਮੇਂ ਤੋਂ ਟੁੱਟੇ ਹੋਏ ਹਨ ਅਤੇ ਉਨ੍ਹਾਂ ਵਿਚ ਕੂੜਾ ਇਕੱਠਾ ਹੋ ਕੇ ਗੰਦਗੀ ਫੈਲਾ ਰਿਹਾ ਹੈ, ਪਰ ਨਿਗਮ ਵਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ | ਸ਼ਹਿਰ ਦੇ ਹੋਰ ਇਲਾਕਿਆਂ ਵਿਚ ਵੀ ਇਹੀ ਤਸਵੀਰ ਵੇਖਣ ਨੰੂ ਮਿਲ ਰਹੀ ਹੈ, ਜਿੱਥੇ ਡਿਵਾਈਡਰ ਖਰਾਬ ਹਾਲਤ ਵਿਚ ਹਨ ਅਤੇ ਉਨ੍ਹਾਂ ਦੀ ਮੁਰੰਮਤ ਨੰੂ ਲੈ ਕੇ ਕੋਈ ਗੰਭੀਰਤਾ ਨਹੀਂ ਦਿਖਾਈ ਜਾ ਰਹੀ ਹੈ | ਲੋਕਾਂ ਦਾ ਕਹਿਣਾ ਹੈ ਕਿ ਨਿਗਮ ਵਲੋਂ ਬਿਨਾ ਕਿਸੇ ਵਿਉਂਤਬੰਦੀ ਦੇ ਪੁਰਾਣੀਆਂ ਸੜਕਾਂ ਨੰੂ ਪੁੱਟ ਕੇ ਨਵੀਆਂ ਬਣਾਈਆਂ ਜਾ ਰਹੀਆਂ ਹਨ, ਪਰ ਜਿੱਥੇ ਮੁਰੰਮਤ ਦੀ ਲੋੜ ਹੈ, ਉਥੇ ਪੂਰੀ ਤਰ੍ਹਾਂ ਲਾਪਰਵਾਹੀ ਵਰਤੀ ਜਾ ਰਹੀ ਹੈ | ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਹ ਸ਼ਹਿਰ ਦਾ ਅਸਲ ਵਿਕਾਸ ਨਹੀਂ, ਸਿਰਫ਼ ਖਾਨਾਪੂਰਤੀ ਹੈ | ਉਨ੍ਹਾਂ ਨੇ ਦੋਸ਼ ਲਗਾਇਆ ਕਿ ਨਗਰ ਨਿਗਮ ਸਿਰਫ਼ ਦਿਖਾਵੇ ਲਈ ਕੰਮ ਕਰ ਰਹੀ ਹੈ, ਜਦਕਿ ਜ਼ਮੀਨੀ ਹਕੀਕਤ ਵਿਚ ਨਾਗਰਿਕਾਂ ਨੰੂ ਸਹੂਲਤਾਂ ਦੀ ਬਜਾਏ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਦ ਇਸ ਸੰਬੰਧੀ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ ਨਾਨ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਧਿਆਨ ਵਿਚ ਮਾਮਲਾ ਆ ਗਿਆ ਹੈ ਤੇ ਜਲਦ ਹੀ ਡਿਵਾਈਡਰਾਂ ਦੀ ਮੁਰੰਮਤ ਕਰਵਾ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਸਾਬਕਾ ਸਰਪੰਚ ਬਲਜੀਤ ਸਿੰਘ ਗਿੱਲ ਦੇ ਗ੍ਰਹਿ ਵਿਖੇ ਹੋਈ ਭਰਵੀਂ ਮੀਟਿੰਗ
ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਦੀ ਟੀਮ ਵਲੋਂ ਵੱਖ-ਵੱਖ ਖਾਧ ਇਕਾਈਆਂ ਦੀ ਜਾਂਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।