ਲੁਧਿਆਣਾ, 31 ਮਾਰਚ (ਡਾ. ਤਰਲੋਚਨ ਸਿੰਘ)-ਜ਼ਿਲ੍ਹਾ ਸਿਹਤ ਵਿਭਾਗ ਦੀ ਫੂਡ ਸੇਫ਼ਟੀ ਟੀਮ ਵਲੋਂ ਜ਼ਿਲ੍ਹਾ ਸਿਹਤ ਅਫ਼ਸਰ ਦੀ ਰਹਿਨੁਮਾਈ ਹੇਠ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਵਿਸ਼ੇਸ਼ ਜਾਂਚ ਮੁਹਿੰਮ ਚਲਾਈ ਗਈ¢ ਇਸ ਜਾਂਚ ਮੁਹਿੰਮ ਦÏਰਾਨ ਟੀਮ ਵਲੋਂ ਫਾਸਟ ਫੂਡ ਆਊਟਲੈੱਟਸ, ਰੈਸਟੋਰੈਂਟਾਂ, ਬੇਕਰੀਆਂ, ਮਿਠਾਈ ਦੀਆਂ ਦੁਕਾਨਾਂ, ਡੇਅਰੀਆਂ ਅਤੇ ਹਸਪਤਾਲਾਂ ਵਿਚ ਖ਼ਾਸ ਤÏਰ 'ਤੇ ਜਾਂਚ ਕੀਤੀ ਗਈ¢ ਇਹ ਕਾਰਵਾਈ ਢੰਡਾਰੀ, ਮਾਡਲ ਟਾਊਨ, ਦੁੱਗਰੀ, ਜਵੱਦੀ ਅਤੇ ਸ਼ੇਰਪੁਰ ਚੌਕ ਇਲਾਕਿਆਂ ਵਿਚ ਕੀਤੀ ਗਈ, ਜਿਸਦਾ ਮੁੱਖ ਮਕਸਦ ਖਾਦ ਪਦਾਰਥਾਂ ਦੀ ਗੁਣਵੱਤਾ ਅਤੇ ਸਫ਼ਾਈ ਦੇ ਮਿਆਰਾਂ ਨੂੰ ਯਕੀਨੀ ਬਣਾਉਣਾ ਸੀ¢ ਇਸ ਜਾਂਚ ਮੁਹਿੰਮ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਿਹਤ ਅਫ਼ਸਰ ਡਾ. ਅਸ਼ੀਸ਼ ਚਾਵਲਾ ਨੇ ਦੱਸਿਆ ਕਿ ਜਾਂਚ ਦÏਰਾਨ ਟੀਮ ਵਲੋਂ ਕੁੱਲ 21 ਨਮੂਨੇ ਇਕੱਠੇ ਕੀਤੇ ਗਏ¢ ਇਨ੍ਹਾਂ ਵਿਚ ਸ਼ੱਕਰ, ਪਿਸਤਾ, ਵਰਤਿਆ ਹੋਇਆ ਕੁਕਿੰਗ ਆਇਲ, ਦਾਲ ਮੱਖਣੀ, ਪਨੀਰ ਅਤੇ ਗੁੜ ਵਰਗੇ ਪਦਾਰਥ ਸ਼ਾਮਲ ਹਨ¢ ਇਸ ਤੋਂ ਇਲਾਵਾ ਵਰਤੇ ਹੋਏ ਤੇਲ, ਮੈਨਗੋ ਸੰਡੇ, ਪਨੀਰ ਅਤੇ ਬੰਟਾ ਬੋਤਲ ਡਰਿੰਕ ਦੇ ਨਮੂਨੇ ਵੀ ਲਏ ਗਏ¢ ਫੂਡ ਸੇਫ਼ਟੀ ਟੀਮ ਵਲੋਂ ਤਿਆਰ ਦਾਲ, ਆਟਾ, ਤਿਆਰ ਸਬਜ਼ੀ, ਕਾਲੇ ਛੋਲੇ, ਮੈਦਾ, ਗੁਜੀਆ ਅਤੇ ਢੋਡਾ ਵਰਗੇ ਤਿਆਰ ਅਤੇ ਕੱਚੇ ਖਾਦ ਪਦਾਰਥਾਂ ਦੇ ਨਮੂਨੇ ਵੀ ਇਕੱਠੇ ਕੀਤੇ ਗਏ. ਡਾ. ਚਾਵਲਾ ਨੇ ਕਿਹਾ ਕਿ ਇਹ ਜਾਂਚ ਮੁਹਿੰਮ ਨਿਯਮਤ ਨਿਗਰਾਨੀ ਦਾ ਹਿੱਸਾ ਹੈ ਅਤੇ ਖ਼ਾਸ ਕਰਕੇ ਉਨ੍ਹਾਂ ਪਦਾਰਥਾਂ 'ਤੇ ਧਿਆਨ ਦਿੱਤਾ ਗਿਆ ਹੈ ਜੋ ਵੱਧ ਵਰਤੋਂ ਵਿਚ ਹਨ ਜਾਂ ਜਿਨ੍ਹਾਂ ਵਿਚ ਮਿਲਾਵਟ ਦੀ ਸੰਭਾਵਨਾ ਰਹਿੰਦੀ ਹੈ¢ ਉਨ੍ਹਾਂ ਦੱਸਿਆ ਕਿ ਸਾਰੇ ਨਮੂਨੇ ਠੀਕ ਤਰੀਕੇ ਨਾਲ ਸੀਲ ਕਰਕੇ ਪ੍ਰਮਾਣਿਤ ਲੈਬਾਰਟਰੀ ਵਿਚ ਜਾਂਚ ਲਈ ਭੇਜੇ ਗਏ ਹਨ | ਉਨ੍ਹਾਂ ਇਹ ਵੀ ਜ਼ੋਰ ਦਿੱਤਾ ਕਿ ਸਾਰੇ ਫੂਡ ਬਿਜ਼ਨਸ ਓਪਰੇਟਰਾਂ ਲਈ ਸਿਹਤ ਵਿਭਾਗ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਲਾਜ਼ਮੀ ਹੈ, ਜਿਸ ਵਿਚ ਸਫ਼ਾਈ ਦੇ ਮਿਆਰ, ਸੁਰੱਖਿਅਤ ਸਮਗਰੀ ਦੀ ਵਰਤੋਂ ਅਤੇ ਖਾਦ ਪਦਾਰਥਾਂ ਦੀ ਠੀਕ ਸੰਭਾਲ ਸ਼ਾਮਲ ਹੈ¢ ਉਨ੍ਹਾਂ ਖ਼ਾਸ ਤÏਰ 'ਤੇ ਵਰਤੇ ਹੋਏ ਤੇਲ ਦੀ ਗ਼ਲਤ ਵਰਤੋਂ ਤੋਂ ਬਚਣ ਦੀ ਹਦਾਇਤ ਵੀ ਦਿੱਤੀ¢ ਉਨ੍ਹਾਂ ਅੰਤ ਵਿਚ ਕਿਹਾ ਕਿ ਲੈਬਾਰਟਰੀ ਰਿਪੋਰਟਾਂ ਦੇ ਆਧਾਰ 'ਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ ਅਤੇ ਜਨ ਸਿਹਤ ਦੀ ਰੱਖਿਆ ਲਈ ਅਜਿਹੀਆਂ ਮੁਹਿੰਮਾਂ ਅੱਗੇ ਵੀ ਜਾਰੀ ਰਹਿਣਗੀਆਂ¢