19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਸਥਾਨਕ ਸਰਕਾਰਾ ਮੰਤਰੀ ਸੰਜੀਵ ਅਰੋੜਾ ਵਲੋਂ ਮਹਾਂਨਗਰ 'ਚ ਕਰੋੜਾਂ ਦੇ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ <br/>

ਅਜੀਤ ਡੈਸਕ 27-03-2026
ਲੁਧਿਆਣਾ, 26 ਮਾਰਚ (ਭੁਪਿੰਦਰ ਸਿੰਘ ਬੈਂਸ)-ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਸੰਜੀਵ ਅਰੋੜਾ ਵਲੋਂ ਮਹਾਂਨਗਰ 'ਚ ਲਗਭਗ 8.59 ਕਰੋੜ ਰੁਪਏ ਦੇ ਵੱਖ-ਵੱਖ ਸੜਕ ਪ੍ਰੋਜੈਕਟਾਂ ਦੀ ਸ਼ੁਰੂਆਤ ਕੀਤੀ ਗਈ | ਇਨ੍ਹਾਂ ਪ੍ਰੋਜੈਕਟਾਂ ਅਧੀਨ ਜਲੰਧਰ ਬਾਈਪਾਸ ਤੋ ਬੱੁਢਾ ਦਰਿਆ ਤੱਕ ਪੁਰਾਣੀ ਜੀ.ਟੀ ਰੋਡ, ਚਾਂਦ ਸਿਨੇਮਾ ਤੋ ਜਗਰਾਉਂ ਪੁਲ ਤਕ ਐਲੀਵੇਟਿਡ ਰੋਡ ਅਤੇ ਸੱਗੂ ਚੌਂਕ ਤੋ ਹੰਬੜਾਂ ਚੌਂਕ ਤਕ ਸੜਕ ਦੀ ਮੁੜ ਬਣਤਰ ਸ਼ਾਮਿਲ ਹੈ | ਇਨ੍ਹਾਂ ਵਿਚੋਂ ਲਗਭਗ 7.07 ਕਰੋੜ ਰੁਪਏ ਜੀ.ਟੀ.ਰੋਡ ਅਤੇ ਐਲੀਵੇਟਿਡ ਰੋਡ ਲਈ ਅਤੇ 1.52 ਕਰੋੜ ਰੁਪਏ ਸੰਗੂ ਚੌਂਕ ਹੰਬੜਾਂ ਰੋਡ ਲਈ ਖਰਚੇ ਜਾਣਗੇ | ਮੰਤਰੀ ਅਰੋੜਾ ਨੇ ਦੱਸਿਆ ਕਿ ਸੂਬੇ ਭਰ ਵਿਚ 1-000 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ਤੇ ਤੇਜ਼ੀ ਨਾਲ ਕੰਮ ਚੱਲ ਰਿਹਾ ਹੈ ਅਤੇ ਅਪ੍ਰੈਲ ਦੇ ਅੰਤ ਤੱਕ ਇਨ੍ਹਾਂ ਨੰੂ ਮੁਕੰਮਲ ਕਰਨ ਦਾ ਟੀਚਾ ਰੱਖਿਆ ਗਿਆ ਹੈ | ਉਨ੍ਹਾਂ ਨਿਗਮ ਅਧਿਕਾਰੀਆਂ ਨੂੰ ਹੁਕਮ ਦਿੱਤੇ ਕਿ ਕੰਮ ਦੀ ਗੁਣਵੱਤਾ ਵਿਚ ਕੋਈ ਕਮੀ ਨਾ ਰਹੇ ਅਤੇ ਜੇ ਕਿਸੇ ਵੀ ਤਰ੍ਹਾਂ ਦੀ ਗੜਬੜ ਪਾਈ ਜਾਂਦੀ ਹੈ ਤਾਂ ਸੰਬੰਧਿਤ ਠੇਕੇਦਾਰਾਂ ਨੰੂ ਬਲੈਕ ਲਿਸਟ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੜਕਾਂ ਦੀ ਲੰਬੀ ਉਮਰ ਯਕੀਨੀ ਬਣਾਉਣ ਲਈ ਠੇਕੇਦਾਰਾਂ ਨੰੂ 5 ਸਾਲ ਤੱਕ ਰੱਖ ਰਖਾਅ ਦੀ ਜ਼ਿੰਮੇਵਾਰੀ ਦਿੱਤੀ ਜਾਵੇਗੀ | ਇਸ ਤੋਂ ਇਲਾਵਾ ਬੁੱਢਾ ਦਰਿਆ ਦੀ ਸਫਾਈ ਅਤੇ ਸੁਧਾਰ ਲਈ ਵੀ ਯਤਨ ਜਾਰੀ ਹਨ ਅਤੇ ਜ਼ਮੀਨੀ ਪੱਧਰ 'ਤੇ ਸਕਾਰਾਤਮਕ ਬਦਲਾਅ ਨਜ਼ਰ ਆ ਰਿਹਾ ਹੈ | ਇਸ ਮੌਕੇ ਮੇਅਰ ਪਿ੍ੰਸੀਪਲ ਇੰਦਰਜੀਤ ਕੌਰ, ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਵਿਧਾਇਕ ਮਦਨ ਲਾਲ ਬੱਗਾ ਮੌਜੂਦ ਸਨ |

ਪਿਛਲੀ ਖ਼ਬਰ ਹਲਕਾ ਬਾਬਾ ਬਕਾਲਾ 'ਚ ਭਾਜਪਾ ਤੇ 'ਆਪ' ਨੂੰ ਛੱਡ ਵਰਕਰਾਂ ਨੇ ਅਕਾਲੀ ਦਲ ਦਾ ਪੱਲਾ ਫੜਿਆ ਅਗਲੀ ਖ਼ਬਰ ਸੈਕ੍ਰਡ ਹਾਰਟ ਕਾਨਵੈਂਟ ਸਕੂਲ 'ਚ ਸੈਮੀਨਾਰ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।