ਖਡੂਰ ਸਾਹਿਬ, 26 ਮਾਰਚ (ਰਸ਼ਪਾਲ ਸਿੰਘ ਕੁਲਾਰ)- ਹਲਕਾ ਬਾਬਾ ਬਕਾਲਾ ਸਾਹਿਬ ਵਿਖੇ ਭਾਜਪਾ ਅਤੇ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਾ ਜਦੋਂ ਦਰਜਨ ਦੇ ਕਰੀਬ ਵਰਕਰਾਂ ਨੇ ਆਪਣੀ ਆਪਣੀ ਪਾਰਟੀ ਨੂੰ ਅਲਵਿਦਾ ਕਹਿ ਕੇ ਹਲਕਾ ਬਾਬਾ ਬਕਾਲਾ ਸਾਹਿਬ ਦੇ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਦੀ ਅਗਵਾਈ ਹੇਠ ਭੁਪਿੰਦਰ ਸਿੰਘ ਦੇ ਗ੍ਰਹਿ ਢੋਟਾ ਵਿਖੇ ਸ਼੍ਰੋਮਣੀ ਅਕਾਲੀ ਦਲ ਦਾ ਪੱਲਾ ਫ਼ੜ ਲਿਆ | ਇਸ ਮੌਕੇ ਭਾਜਪਾ ਦੇ ਨੰਬਰਦਾਰ ਸਲਵਿੰਦਰ ਸਿੰਘ ਢੋਟਾ ਆਮ ਆਦਮੀ ਪਾਰਟੀ ਦੇ ਪ੍ਰਤਾਪ ਸਿੰਘ ਢੋਟਾ, ਅਵਤਾਰ ਸਿੰਘ ਢੋਟਾ ਨੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਣ ਸਮੇਂ ਕਿਹਾ ਕਿ ਭਾਜਪਾ ਅਤੇ 'ਆਪ' ਦੀਆਂ ਨੀਤੀਆਂ ਪੰਜਾਬ ਨੂੰ ਲੁੱਟਣ ਵਾਲੀਆਂ ਹਨ ਜਦੋਂ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਨੇ ਸਰਕਾਰ ਵਿਚ ਹੁੰਦਿਆਂ ਪੰਜਾਬ ਦਾ ਅਥਾਹ ਵਿਕਾਸ ਕੀਤਾ ਅਤੇ ਵੱਖ-ਵੱਖ ਲੋਕ ਭਲਾਈ ਸਕੀਮਾਂ ਜਾਰੀ ਕੀਤੀਆਂ | ਜਿਸ ਨੂੰ ਯਾਦ ਕਰਦਿਆਂ ਅਸੀਂ ਅੱਜ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਿਲ ਹੋਏਾ ਹਾਂ | ਇਸ ਮੌਕੇ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਨੇ ਕਿਹਾ ਕਿ ਅਕਾਲੀ ਦਲ ਵਿਚ ਸ਼ਾਮਿਲ ਹੋਣ ਵਾਲਿਆਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਵੇਗਾ | ਇਸ ਮੌਕੇ ਜਥੇਦਾਰ ਅਮਰਜੀਤ ਸਿੰਘ ਭਲਾਈਪੁਰ ਮੈਂਬਰ ਐੱਸ.ਜੀ.ਪ.ਸੀ., ਜਥੇਦਾਰ ਹਰਦੇਵ ਸਿੰਘ ਨਾਗੋਕੇ ਸੀਨੀਅਰ ਅਕਾਲੀ ਆਗੂ, ਸਤਪਾਲ ਸਿੰਘ ਨੱਥੋਕੇ ਸਰਕਲ ਪ੍ਰਧਾਨ, ਸੁਖਵੰਤ ਮੱਲਾ ਸਰਕਲ ਪ੍ਰਧਾਨ, ਪਲਵਿੰਦਰ ਸਿੰਘ ਮੀਆਂਵਿੰਡ ਸਰਕਲ ਪ੍ਰਧਾਨ, ਜਥੇਦਾਰ ਨੌਰੰਗ ਸਿੰਘ ਨਾਗੋਕੇ ਸਰਕਲ ਪ੍ਰਧਾਨ, ਬਲਜੋਰ ਸਿੰਘ, ਅਜੀਤ ਸਿੰਘ, ਕਵਲ ਸਿੰਘ, ਦਿਲਬਾਗ ਸਿੰਘ, ਗੁਰਪ੍ਰੀਤ ਸਿੰਘ ਗੋਪੀ, ਰਣਬੀਰ ਸਿੰਘ ਮੈਨੇਜਰ, ਹੀਰਾ ਸਿੰਘ ਗਗੜੇਵਾਲ, ਦਿਆਲ ਸਿੰਘ ਸਰਲੀ, ਲਖਵੰਤ ਸਿੰਘ ਬਿੱਲੂ, ਕਵਲਜੀਤ ਸਿੰਘ ਜੇ.ਈ, ਸੁਰਜੀਤ ਸਿੰਘ, ਬਲਵਿੰਦਰ ਸਿੰਘ, ਕਸ਼ਮੀਰ ਸਿੰਘ ਗਗੜੇਵਾਲ, ਸਵਰਨ ਸਿੰਘ, ਜਗਮੋਹਣ ਸਿੰਘ, ਚਰਨ ਸਿੰਘ, ਸੁਰਿੰਦਰ ਸਿੰਘ, ਸੁੱਖਾ ਸਿੰਘ ਨੱਥੋਕੇ, ਹੀਰਾ ਸਿੰਘ , ਹਰਸ਼ਰਨਜੀਤ ਸਿੰਘ, ਰਵਨੂਰ ਸਿੰਘ, ਸਵਿੰਦਰ ਸਿੰਘ ਚੱਕ, ਸਤਵਿੰਦਰ ਸਿੰਘ, ਗੁਰੲਇਕਬਾਲ ਸਿੰਘ, ਸਰਬਜੀਤ ਸਿੰਘ ਢੋਟਾ, ਬਲਜਿੰਦਰ ਸਿੰਘ ਨੱਥੋਕੇ ਆਦਿ ਹਾਜ਼ਰ ਸਨ |