ਲੁਧਿਆਣਾ, 26 ਮਾਰਚ (ਡਾ. ਤਰਲੋਚਨ ਸਿੰਘ)-ਆਸ਼ਾ ਵਰਕਰਜ਼ ਫੈਸਿਲੀਟੇਟਰਜ਼ ਸਾਂਝਾ ਮੋਰਚਾ ਪੰਜਾਬ ਦੀ ਮੀਟਿੰਗ ਮੋਰਚਾ ਦੀ ਚੇਅਰਮੈਨ ਸੁੱਖਵਿੰਦਰ ਕੌਰ ਸੁੱਖੀ ਮਾਨਸਾ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਵਿੱਚ ਜੱਥੇਬੰਦੀ ਦੀਆਂ ਚਾਰ ਕਨਵੀਨਰ ਅਮਰਜੀਤ ਕੌਰ ਰਣ ਸਿੰਘ ਵਾਲਾ ਏਟਕ ਗਰੁੱਪ,ਫਰੀਦਕੋਟ, ਰਾਣੋ ਖੇੜੀ ਗਿੱਲਾਂ, ਹਰਿੰਦਰ ਕੌਰ ਸ਼ਤਰਾਣਾ, ਸੰਤੋਸ਼ ਕੁਮਾਰੀ ਦੀ ਵਰਕਰ ਬਲਕਰਨ ਕੌਰ ਅਬੋਹਰ ਸ਼ਾਮਿਲ ਸਨ | ਮੀਟਿੰਗ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਦੀ ਰਿਹਾਇਸ਼ ਸੈਕਟਰ 2 ਚੰਡੀਗੜ੍ਹ ਵਿਖੇ ਸੰਯੁਕਤ ਪ੍ਰਮੁੱਖ ਸਕੱਤਰ ਨਵਰਾਜ ਸਿੰਘ ਬਰਾੜ, ਐਨ ਐਚ ਐਮ ਦੀ ਐਮ.ਡੀ ਮੋਨਿਕਾ ਬੱਬਰ ਵੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ ਵਿੱਚ ਪੂਰਾ ਇੱਕ ਘੰਟਾ ਜਥੇਬੰਦੀ ਦੀਆਂ ਮੰਗਾਂ ਤੇ ਵਿਚਾਰ ਚਰਚਾ ਹੋਈ | ਪਰ ਮੀਟਿੰਗ ਵਿੱਚ ਇੱਕ ਮੰਗ ਤੇ ਵੀ ਕਿਸੇ ਹੱਦ ਤੱਕ ਸਹਿਮਤੀ ਨਹੀ ਹੋਈ | ਜਥੇਬੰਦੀ ਦੀਆਂ ਆਗੂਆਂ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਪੂਰੇ ਚਾਰ ਸਾਲ ਦਾ ਸਮਾਂ ਬੀਤ ਜਾਣ ਤੇ ਸਿਹਤ ਵਿਭਾਗ ਵਿਚ ਕੀਤੇ ਕੰਮਾਂ ਦੇ ਮੇਹਨਤਾਨੇ ਵਿੱਚ ਅਤੇ ਫਿਕਸ ਭੱਤੇ ਵਿੱਚ ਫੁੱਟੀ ਕੌਡੀ ਦਾ ਵੀ ਵਾਧਾ ਨਹੀ ਕੀਤਾ | ਸਮੇਂ ਸਮੇਂ ਸਿਰ ਸਰਕਾਰ ਨੂੰ ਯਾਦ ਕਰਵਾਇਆ ਗਿਆ ਕਿ ਪੇ ਕਮਿਸ਼ਨ ਅਨੁਸਾਰ ਉਜਰਤ ਦਾ ਕਾਨੂੰਨ ਲਾਗੂ ਕਰਦਿਆਂ ਘੱਟੋ ਘੱਟ 28 ਹਜ਼ਾਰ ਰੁਪਏ ਦੀ ਪ੍ਰਪੋਜਲ ਤਿਆਰ ਹੋਣ ਤੱਕ ਡੀਸੀ ਰੇਟ ਲਾਗੂ ਕੀਤਾ ਜਾਵੇ, ਅਨਰੇਰੀਅਨ ਫੰਡਾਂ ਵਿੱਚੋਂ ਫਿੱਕਸ ਭੱਤਾ 25 ਸੋ ਰੁਪਏ ਨੂੰ ਡਬਲ ਕੀਤਾ ਜਾਵੇ, ਸੇਵਾ ਮੁਕਤ ਵਰਕਰਾਂ ਨੂੰ ਹਰਿਆਣਾ ਦੀ ਤਰਜ 'ਤੇ ਸਹਾਇਤਾ ਫੰਡ 5 ਲੱਖ ਰੁਪਏ, ਪੈਨਸ਼ਨ, ਫੈਸਿਲੀਟੇਟਰਜ਼ ਦੇ ਟੂ ਮਨੀ ਵਿੱਚ ਕੀਤੇ ਵਾਅਦੇ ਨੂੰ ਪੂਰਾ ਕੀਤਾ ਜਾਵੇ | ਕਲਾਸ ਫੋਰ ਦੀ ਹਰ ਕੈਟਾਗਿਰੀ ਵਿੱਚ ਭਰਤੀ ਹੋਣ 'ਤੇ 10 ਪ੍ਰਤੀਸ਼ਤ ਕੋਟਾ ਰਾਖਵਾਂ ਰੱਖਿਆ ਜਾਵੇ ਆਦਿ ਮੰਗਾਂ ਸ਼ਾਮਲ ਹਨ | ਮੀਟਿੰਗ ਵਿੱਚ ਬਲਵੀਰ ਕੌਰ ਗਿੱਲ ਲੁਧਿਆਣਾ, ਕੁਲਵੰਤ ਕੌਰ ਜਿਲ੍ਹਾ ਆਗੂ, ਬਲਜੀਤ ਕੌਰ ਬਲਾਕ ਪ੍ਰਧਾਨ ਮੀਰਾਵਿੰਡ, ਜਿਲ੍ਹਾ ਪ੍ਰਧਾਨ ਜਸਵੀਰ ਕੌਰ ਕੁੱਪ ਕਲਾਂ, ਹਰਦੀਪ ਕੌਰ ਭੁਰਥਲਾ, ਪਰਮਜੀਤ ਕੌਰ ਮਾਲੇਰਕੋਟਲਾ, ਅਮਰਜੀਤ ਕੌਰ ਨਵਾਂ ਸ਼ਹਿਰ, ਭੁਪਿੰਦਰ ਕੌਰ ਮੁਹਾਲੀ, ਬਲਕਰਨ ਕੌਰ ਅਬੋਹਰ, ਰਾਜਵੰਤ ਕੌਰ ਫਿਰੋਜ਼ਪੁਰ, ਭੋਲੀ ਰਾਣੀ ਕੱਸੋਆਣਾ ਆਦਿ ਸ਼ਾਮਿਲ ਸਨ |