21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਟ੍ਰੈਫਿਕ ਅਧਿਕਾਰੀਆਂ ਨੇ ਚਲਾਈ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ <br/>

ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ, ਲੁਧਿਆਣਾ ਵਿਖੇ ਟ੍ਰੈਫਿਕ ਅਧਿਕਾਰੀਆਂ ਵਲੋਂ ਚਲਾਈ ਗਈ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ ਦੌਰਾਨ ਹਾਜ਼ਰ ਸਕੂਲ ਦੇ ਟਰਾਂਸਪੋਰਟਰ, ਡਰਾਈਵਰ ਅਤੇ ਕੰਡਕਟਰ | ਤਸਵੀਰ-ਮਨਜੀਤ ਸਿੰਘ ਦੁੱਗਰੀ <br/> 25-01-2026
ਫੁੱਲਾਂਵਾਲ, 24 ਜਨਵਰੀ (ਮਨਜੀਤ ਸਿੰਘ ਦੁੱਗਰੀ)-ਸੜਕ ਸੁਰੱਖਿਆ ਮਹੀਨੇ ਦੇ ਅਵਸਰ 'ਤੇ 23 ਅੱਜ ਡੀ.ਏ.ਵੀ. ਪਬਲਿਕ ਸਕੂਲ ਪੱਖੋਵਾਲ ਰੋਡ, ਲੁਧਿਆਣਾ ਵਿਖੇ ਇਕ ਸਫਲ ਜਾਗਰੂਕਤਾ ਮੁਹਿੰਮ ਏ.ਸੀ.ਪੀ. ਟ੍ਰੈਫਿਕ ਸ੍ਰੀ ਗੁਰਦੇਵ ਸਿੰਘ ਅਤੇ ਏ.ਡੀ.ਟੀ.ਓ. ਸ੍ਰੀ ਦੀਪਕ ਦੀ ਅਗਵਾਈ ਹੇਠ ਚਲਾਈ ਗਈ | ਜਿਸ ਦਾ ਮਕਸਦ ਟ੍ਰੈਫਿਕ ਨਿਯਮਾਂ ਅਤੇ ਸੁਰੱਖਿਅਤ ਸੜਕ ਅਭਿਆਸਾਂ ਦੀ ਮਹੱਤਤਾ ਬਾਰੇ ਜਾਗਰੂਕਤਾ ਫੈਲਾਉਣਾ ਸੀ | ਇਸ ਜਾਗਰੂਕਤਾ ਪ੍ਰੋਗਰਾਮ ਵਿਚ ਸਕੂਲ ਨਾਲ ਸੰਬੰਧਿਤ ਸਾਰੇ ਟਰਾਂਸਪੋਰਟਰ, ਡਰਾਈਵਰ ਅਤੇ ਕੰਡਕਟਰ ਹਾਜ਼ਰ ਰਹੇ | ਅਧਿਕਾਰੀਆਂ ਨੇ ਹਾਜ਼ਰੀਨਾਂ ਨੂੰ ਜ਼ਿੰਮੇਵਾਰ ਡਰਾਈਵਿੰਗ ਵਿਵਹਾਰ, ਟ੍ਰੈਫਿਕ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨਾ ਅਤੇ ਵਿਦਿਆਰਥੀਆਂ ਦੀ ਆਵਾਜਾਈ ਦੌਰਾਨ ਉਨ੍ਹਾਂ ਦੀ ਸੁਰੱਖਿਆ ਯਕੀਨੀ ਬਣਾਉਣ ਵਿਚ ਆਪਣੀ ਅਹਿਮ ਭੂਮਿਕਾ ਬਾਰੇ ਜਾਗਰੂਕ ਕੀਤਾ | ਅਧਿਕਾਰੀਆਂ ਨੇ ਦੱਸਿਆਂ ਕਿ ਸੜਕ ਸੁਰੱਖਿਆ ਨੂੰ ਲਾਗੂ ਕਰਨ ਵਿਚ ਅਧਿਆਪਕਾਂ ਅਤੇ ਪਿ੍ੰਸੀਪਲ ਦੀ ਵੀ ਮਹੱਤਵਪੂਰਨ ਭੂਮਿਕਾ ਹੈ, ਜੋ ਵਿਦਿਆਰਥੀਆਂ ਨੂੰ ਟ੍ਰੈਫਿਕ ਅਨੁਸ਼ਾਸਨ, ਸੁਰੱਖਿਅਤ ਯਾਤਰਾ ਆਦਤਾਂ ਅਤੇ ਜ਼ਿੰਮੇਵਾਰ ਵਿਵਹਾਰ ਵੱਲ ਪ੍ਰੇਰਿਤ ਕਰ ਸਕਦੇ ਹਨ | ਪਿ੍ੰਸੀਪਲ ਡਾ. ਸਤਵੰਤ ਕੌਰ ਭੁੱਲਰ ਨੇ ਟ੍ਰੈਫਿਕ ਅਧਿਕਾਰੀਆਂ ਦਾ ਉਨ੍ਹਾਂ ਦੀ ਕੀਮਤੀ ਰਹਿਨੁਮਾਈ ਅਤੇ ਸਰਗਰਮ ਯਤਨਾਂ ਲਈ ਦਿਲੋਂ ਧੰਨਵਾਦ ਪ੍ਰਗਟ ਕੀਤਾ | ਉਨ੍ਹਾਂ ਨੇ ਜ਼ੋਰ ਦਿੱਤਾ ਕਿ ਸੜਕ ਸੁਰੱਖਿਆ ਸਾਡੀ ਸਾਂਝੀ ਜ਼ਿੰਮੇਵਾਰੀ ਹੈ ਅਤੇ ਕਿਹਾ ਕਿ ਟਰਾਂਸਪੋਰਟ ਸਟਾਫ਼ ਨੂੰ ਹਮੇਸ਼ਾ ਚੌਕਸ, ਅਨੁਸ਼ਾਸਿਤ ਅਤੇ ਸੁਰੱਖਿਆ ਮਿਆਰਾਂ ਪ੍ਰਤੀ ਵਚਨਬੱਧ ਰਹਿਣਾ ਚਾਹੀਦਾ ਹੈ |

ਪਿਛਲੀ ਖ਼ਬਰ ਹੀਰੋ ਸਾਈਕਲ ਦੇ ਸੀ. ਈ. ਓ. ਆਦਿੱਤਿਆ ਮੁੰਜਾਲ ਨੇ ਕੀਤਾ ਉਦਯੋਗਿਕ ਸੰਸਥਾ ਦਾ ਦੌਰਾ <br/> ਅਗਲੀ ਖ਼ਬਰ ਮਾਘ ਮਹੀਨੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਨਿਰੰਤਰ ਜਾਰੀ ਮਨੁੱਖਾ ਜੀਵਨ ਅਮੋਲਕ ਹੈ, ਜੀਵਨ ਦਾ ਇਕੋ-ਇਕ ਲਕਸ਼ ਹੈ-''...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।