21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਹੀਰੋ ਸਾਈਕਲ ਦੇ ਸੀ. ਈ. ਓ. ਆਦਿੱਤਿਆ ਮੁੰਜਾਲ ਨੇ ਕੀਤਾ ਉਦਯੋਗਿਕ ਸੰਸਥਾ ਦਾ ਦੌਰਾ <br/>

ਹੀਰੋ ਸਾਈਕਲ ਦੇ ਸੀ.ਈ.ਓ. ਅਦਿਤਿਆ ਮਜਾਲ ਵਲੋਂ ਉਦਯੋਗਿਕ ਸੰਸਥਾ ਦੇ ਦੌਰੇ ਦੌਰਾਨ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਤੇ ਹੋਰ | ਅਜੀਤ ਤਸਵੀਰ <br/> 25-01-2026
ਲੁਧਿਆਣਾ 24 ਜਨਵਰੀ (ਜਤਿੰਦਰ ਭੰਬੀ)-ਹੀਰੋ ਸਾਈਕਲ ਲਿਮਟਿਡ ਦੇ ਸੀ.ਈ.ਓ. ਆਦਿੱਤਿਆ ਮੁੰਜਾਲ ਨੇ ਸਰਕਾਰੀ ਇੰਡਸਟਰੀਅਲ ਟਰੇਨਿੰਗ ਇੰਸਟੀਚਿਊਟ, ਗਿੱਲ ਰੋਡ ਦਾ ਦÏਰਾ ਕੀਤਾ¢ ਇਸ ਮÏਕੇ ਆਈ.ਐਮ.ਸੀ. ਆਈ.ਟੀ.ਆਈ. ਲੁਧਿਆਣਾ ਦੇ ਚੇਅਰਮੈਨ ਚਰਨਜੀਤ ਸਿੰਘ ਵਿਸ਼ਵਕਰਮਾ, ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਪਿ੍ੰਸੀਪਲ ਬਲਜਿੰਦਰ ਸਿੰਘ ਅਤੇ ਸਾਰੇ ਸਟਾਫ਼ ਨੇ ਆਦਿੱਤਿਆ ਮੁੰਜਾਲ ਦਾ ਆਈ.ਟੀ.ਆਈ. ਪਹੁੰਚਣ 'ਤੇ ਸਵਾਗਤ ਕੀਤਾ ਅਤੇ ਆਈ.ਟੀ.ਆਈ. ਵਿਚ ਚੱਲ ਰਹੇ ਟਰੇਡਾਂ ਅਤੇ ਸੰਸਥਾ ਵਿਚ ਸਥਾਪਿਤ ਆਧੁਨਿਕ ਮਸ਼ੀਨਰੀ ਬਾਰੇ ਜਾਣਕਾਰੀ ਦਿੱਤੀ¢ ਡਿਪਟੀ ਡਾਇਰੈਕਟਰ ਬਲਜਿੰਦਰ ਸਿੰਘ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਨਿਰਦੇਸ਼ਾਂ ਅਤੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਅਗਵਾਈ 'ਚ ਆਈ.ਟੀ.ਆਈ. ਲੁਧਿਆਣਾ ਵਿਚ ਅਪਗੇ੍ਰਡੇਸ਼ਨ ਬਾਰੇ ਦੱਸਿਆ | ਇਸ ਦੌਰਾਨ ਆਦਿਤਿਆ ਮੁੰਜਾਲ ਨੇ ਆਈ.ਟੀ.ਆਈ. ਵਿਚ ਵੱਖ-ਵੱਖ ਵਰਕਸ਼ਾਪਾਂ ਦਾ ਦੌਰਾ ਕੀਤਾ, ਜਿਨ੍ਹਾਂ ਵਿਚ ਸੀ.ਐਨ.ਸੀ. ਮਸ਼ੀਨਿੰਗ ਵਰਕਸ਼ਾਪ, ਰੋਬੋਟਿਕ ਵੈਲਡਿੰਗ ਵਰਕਸ਼ਾਪ, ਟੂਲ ਐਂਡ ਡਾਈ ਵਰਕਸ਼ਾਪ, ਟਾਟਾ ਸਟੀਲ ਦੁਆਰਾ ਸੀ.ਐਸ.ਆਰ. ਅਧੀਨ ਅਪਗ੍ਰੇਡ ਕੀਤਾ ਇਲੈਕਟ੍ਰੀਸ਼ੀਅਨ ਵਰਕਸ਼ਾਪ, ਸੀ.ਐਸ.ਆਰ. ਅਧੀਨ ਕ੍ਰਿਸਟਲ ਇਲੈਕਟਿ੍ਕ ਦੁਆਰਾ ਅਪਗ੍ਰੇਡ ਕੀਤਾ ਇਲੈਕਟ੍ਰੀਸ਼ੀਅਨ ਵਰਕਸ਼ਾਪ, ਰੈਫਿ੍ਜਰੇਸ਼ਨ ਏਅਰ ਕੰਡੀਸ਼ਨਿੰਗ ਸੀ.ਐਸ.ਆਰ. ਅਧੀਨ ਡਾਇਕਿਨ ਇੰਡੀਆ ਲਿਮਟਿਡ ਅਤੇ ਮਾਰੂਤੀ ਸੁਜ਼ੂਕੀ ਦੁਆਰਾ ਅਪਗ੍ਰੇਡ ਕੀਤਾ ਗਿਆ ਵਰਕਸ਼ਾਪ ਅਤੇ ਮੁੱਢਲੀ ਸਿਖਲਾਈ ਲੈਬ ਸ਼ਾਮਿਲ ਹਨ | ਆਦਿਤਿਆ ਮੁੰਜਾਲ ਨੇ ਕਿਹਾ ਕਿ ਹੀਰੋ ਸਾਈਕਲ ਲਿਮਟਿਡ ਨੂੰ ਤੁਰੰਤ 40 ਵੈਲਡਰਾਂ ਦੀ ਲੋੜ ਹੈ | ਉਨ੍ਹਾਂ ਨੇ ਸਾਈਕਲ ਉਦਯੋਗ ਦੀ ਜ਼ਰੂਰਤ ਅਨੁਸਾਰ ਆਈ.ਟੀ.ਆਈ. ਲੁਧਿਆਣਾ ਵਿਚ ਸੀ.ਐਸ.ਆਰ. ਅਧੀਨ ਆਧੁਨਿਕ ਮਸ਼ੀਨਰੀ ਨਾਲ ਵੈਲਡਿੰਗ ਅਤੇ ਰੋਬੋਟਿਕ ਵੈਲਡਿੰਗ ਵਪਾਰ ਦੀ ਵਰਕਸ਼ਾਪ ਨੂੰ ਅਪਗ੍ਰੇਡ ਕਰਨ ਦਾ ਭਰੋਸਾ ਦਿੱਤਾ¢

ਪਿਛਲੀ ਖ਼ਬਰ ਗੈਂਗਸਟਰਾਂ ਦੀ ਮਦਦ ਕਰਨ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਪੁਲਿਸ ਕਮਿਸ਼ਨਰ <br/> ਅਗਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਟ੍ਰੈਫਿਕ ਅਧਿਕਾਰੀਆਂ ਨੇ ਚਲਾਈ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ <b...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।