21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਾਘ ਮਹੀਨੇ ਨੂੰ ਸਮਰਪਿਤ ਨਾਮ ਸਿਮਰਨ ਸਮਾਗਮ ਨਿਰੰਤਰ ਜਾਰੀ ਮਨੁੱਖਾ ਜੀਵਨ ਅਮੋਲਕ ਹੈ, ਜੀਵਨ ਦਾ ਇਕੋ-ਇਕ ਲਕਸ਼ ਹੈ-''ਪ੍ਰਭੂ ਨਾਲ ਮੇਲ''-ਸੰਤ ਬਾਬਾ ਅਮੀਰ ਸਿੰਘ <br/>

ਸਮਾਗਮ ਦੌਰਾਨ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਸੰਤ ਬਾਬਾ ਅਮੀਰ ਸਿੰਘ ਮੁਖੀ ਜਵੱਦੀ ਟਕਸਾਲ ਵਾਲੇ | ਅਜੀਤ ਤਸਵੀਰ <br/> 25-01-2026
ਲੁਧਿਆਣਾ, 24 ਜਨਵਰੀ (ਪਰਮਿੰਦਰ ਸਿੰਘ ਆਹੂਜਾ)-ਮਨੁੱਖਾ ਜੀਵਨ ਅਮੋਲਕ ਹੈ, ਜੀਵਨ ਦਾ ਇਕੋ-ਇਕ ਲਕਸ਼ ਹੈ-''ਪ੍ਰਭੂ ਨਾਲ ਮੇਲ ਅਤੇ ਇਸ ਲਕਸ਼ ਪ੍ਰਾਪਤੀ ਦਾ ਇਕੋ-ਇਕ ਸਾਧਨ ਹੈ, ਪ੍ਰਭੂ ਨਾਮ ਨਾਲ ਪਿਆਰ, ਉਸਦੀ ਯਾਦ, ਉਸਦੀ ਸਿਫਤ ਸਾਲਾਹU | ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ''ਜਵੱਦੀ ਟਕਸਾਲU ਵਿਖੇ ਮਾਘ ਮਹੀਨੇ ਦੀ ਆਰੰਭਤਾ ਵਾਲੇ ਦਿਨ ਤੋਂ ਰੋਜ਼ਾਨਾ ਸ਼ਾਮ 7:00 ਵਜੇ ਤੋਂ 8:15 ਵਜੇ ਤੱਕ ''ਨਾਮ ਸਿਮਰਨU ਸਮਾਗਮ ਹੁੰਦੇ ਹਨ | ਮਹੀਨਾ ਭਰ ਚੱਲਣ ਵਾਲੇ ਇਨ੍ਹਾਂ ਸਮਾਗਮਾਂ ਦੌਰਾਨ ਮੌਜੂਦਾ ਮੁਖੀ ਸੰਤ ਗਿਆਨੀ ਅਮੀਰ ਸਿੰਘ ਟਕਸਾਲ ਦੇ ਵਿਦਿਆਰਥੀਆਂ ਅਤੇ ਗੁਰੂ ਦੇ ਪਿਆਰ ਵਿਚ ਵੱਡੀ ਗਿਣਤੀ ਵਿਚ ਸੰਗਤਾਂ ਸਮੇਤ ਮਿਲ ਕੇ ਪ੍ਰਭੂ ਨਾਮ ਸਿਮਰਦੇ ਹਨ ਅਤੇ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਂਦਿਆਂ ਗੁਰਮਤਿ ਵਿਚ ਸਤਿ ਸੰਗਤ ਦਾ ਮਹੱਤਵ ਤੇ ਬਰਕਤ ਵਿਸ਼ੇ ਨੂੰ ਕੇਂਦਰਿਤ ਰੱਖ ਕੇ ਸਮਝਾਉਂਦੇ ਨੇ ਕਿ ਸਤਿ ਸੰਗਤ ਵਿਚ ਜੁੜਨ ਨਾਲ ਪੂਰੇ ਗੁਰੂ ਨਾਲ ਮੇਲ ਹੁੰਦਾ ਹੈ, ਗੁਰੂ ਲੱਭ ਪੈਂਦਾ ਹੈ, ਗੁਰੂ ਅਤੇ ਸੰਗਤ ਸਦਕਾ ਪ੍ਰਮਾਤਮਾਂ ਦਾ ਮੇਲ ਮਿਲ ਜਾਂਦਾ ਹੈ ਅਤੇ ਜੁਗੀਆਸੁ ਸੰਸਾਰ ਨੂੰ ਆਪਣਾ ਪੱਕਾ ਟਿਕਾਣਾ ਬਣਾਉਣ ਦੀ ਥਾਂ ਉਸ ਨੂੰ ਆਪਣਾ ਟਿਕਾਣਾ ਬਣਾਉਂਦਾ ਹੈ, ਜਿੱਥੇ ਨਾ ਮੌਤ ਹੈ, ਨਾ ਦੁੱਖ, ਨਾ ਹੀ ਜਨਮ ਮਰਨ ਦਾ ਗੇੜ, ਜਿੱਥੇ ਪੁੱਜ ਕੇ ਮਨੁੱਖ ਹਉਂ-ਰਹਿਤ ਹੋ ਕੇ ਪਰਮ ਆਤਮਾ 'ਚ ਜਾ ਨਿਵਾਸ ਕਰਦਾ ਹੈ | ਮਾਘ ਮਹੀਨੇ ਦੇ ਰੋਜ਼ਾਨਾ ਸ਼ਾਮ ਦੇ ਨਾਮ ਸਿਮਰਨ ਸਮਾਗਮ ਦੌਰਾਨ ਬਾਬਾ ਜੀ ਆਪਣੇ ਵੱਡੇ ਮਹਾਂਪੁਰਸ਼ਾਂ ਦੀ ਸੰਗਤ ਵਿਚੋਂ ਪ੍ਰਾਪਤ ਕੀਤੇ ਰੂਹਾਨੀ ਗਿਆਨ ਅਤੇ ਗੁਰਬਾਣੀ ਦੇ ਵੱਖ-ਵੱਖ ਸ਼ਬਦਾਂ ਦੇ ਹਵਾਲਿਆਂ ਰਾਹੀਂ ਸਮਝਾਉਂਦੇ ਹਨ ਕਿ ਇਹ ਤਿੰਨ ਗੁਣਾ ਦੇ ਸੰਸਾਰ ਤੋਂ ਉੱਚੀ ਅਵਸਥਾ ਹੈ ਜਿਸ ਨੂੰ ਤੁਰੀਆ ਪਦ, ਸਹਿਜ ਅਵਸਥਾ ਜਾਂ ਉਨਮਨ ਅਵਸਥਾ ਅਤੇ ਬੇਗਮਪੁਰਾ ਕਿਹਾ ਹੈ | ਜਿਸ ਦੀ ਪ੍ਰਾਪਤੀ ਹੀ ਮਨੁੱਖ ਦਾ ਜੀਵਨ ਨਿਸ਼ਾਨਾ ਹੈ | ਇਸ ਦੀ ਪ੍ਰਾਪਤੀ ਲਈ ਹੀ ਮਨੁੱਖ ਨੇ ਯਤਨਸ਼ੀਲ ਹੋਣਾ ਹੈ, ਗੁਰੂ ਦੀ ਸ਼ਰਨ ਵਿਚ ਜਾਣਾ ਹੈ, ਵਿਸ਼ੇ ਵਿਕਾਰਾਂ ਤੋਂ ਰਹਿਤ ਹੋਣਾ ਹੈ, ਨਾਮ ਸਿਮਰਨ ਵਿਚ ਲਿਵ ਜੋੜਨੀ ਹੈ, ਸੰਸਾਰਕ ਸੰਸਿਆਂ ਤੋਂ ਮੁਕਤ ਹੋਣ ਲਈ ਪ੍ਰੇਰਿਤ ਕਰਦੇ ਹਨ | ''ਜਵੱਦੀ ਟਕਸਾਲU ਵਲੋਂ ਦਿੱਤੀ ਜਾਣਕਾਰੀ ਅਨੁਸਾਰ ਆਉਦੇ ਦਿਨਾਂ ਵਿਚ ''ਬਸੰਤ ਰਾਗ ਦਰਬਾਰU ਸਮਾਗਮ ਵੀ ਕਰਵਾਇਆ ਜਾਵੇਗਾ |

ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਪੱਖੋਵਾਲ ਰੋਡ ਵਿਖੇ ਟ੍ਰੈਫਿਕ ਅਧਿਕਾਰੀਆਂ ਨੇ ਚਲਾਈ ਸੜਕ ਸੁਰੱਖਿਆ ਜਾਗਰੂਕਤਾ ਮੁਹਿੰਮ <b... ਅਗਲੀ ਖ਼ਬਰ ਹਲਕਾ ਆਤਮ ਨਗਰ 'ਚ ਕਾਂਗਰਸ ਨੇ ਸੌਂਪੇ ਨੌਜਵਾਨ ਆਗੂਆਂ ਨੂੰ ਨਿਯੁਕਤੀ ਪੱਤਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।