25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬ੍ਰਹਮਪੁਰਾ ਦੀ ਮੁਲਾਕਾਤ

‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਬ੍ਰਹਮਪੁਰਾ ਦੀ ਮੁਲਾਕਾਤ

ਅਜੀਤ ਡੈਸਕ 25-10-2026

ਤਰਨ ਤਾਰਨ, 24 ਅਕਤੂਬਰ (ਹਰਿੰਦਰ ਸਿੰਘ)– ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਦਿੱਲੀ ਵਿਖੇ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਉਨ੍ਹਾਂ ਦੇ ਨਿਵਾਸ ਅਸਥਾਨ ’ਤੇ ਵਿਸ਼ੇਸ਼ ਮੁਲਾਕਾਤ ਕੀਤੀ। ‘ਆਪ’ ਵਿਚ ਸ਼ਾਮਿਲ ਹੋਣ ਤੋਂ ਬਾਅਦ ਪਾਰਟੀ ਸੁਪਰੀਮੋ ਨਾਲ ਉਨ੍ਹਾਂ ਦੀ ਇਹ ਪਹਿਲੀ ਅਤੇ ਰਸਮੀ ਮੁਲਾਕਾਤ ਸੀ, ਜਿਸ ਦੌਰਾਨ ਪੰਜਾਬ ਨਾਲ ਜੁੜੇ ਅਹਿਮ ਰਾਜਨੀਤਕ ਵਿਸ਼ਿਆਂ ’ਤੇ ਡੂੰਘੀਆਂ ਚਰਚਾਵਾਂ ਹੋਈਆਂ। ਇਸ ਮੌਕੇ ਉਨ੍ਹਾਂ ਦੇ ਨਾਲ ਚਾਂਦਨੀ ਚੌਂਕ ਤੋਂ ‘ਆਪ’ ਵਿਧਾਇਕ ਪੁਨਰਦੀਪ ਸਾਹਨੀ ਅਤੇ ਬ੍ਰਹਮਪੁਰਾ ਦੇ ਸਪੁੱਤਰ ਕੰਵਰਦੀਪ ਸਿੰਘ ਬ੍ਰਹਮਪੁਰਾ ਵੀ ਹਾਜ਼ਰ ਸਨ। ਮੁਲਾਕਾਤ ਦੌਰਾਨ ਅਰਵਿੰਦ ਕੇਜਰੀਵਾਲ ਨੇ ‘ਮਾਝੇ ਦੇ ਜਰਨੈਲ’ ਵਜੋਂ ਜਾਣੇ ਜਾਂਦੇ ਮਰਹੂਮ ਟਕਸਾਲੀ ਆਗੂ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੀਆਂ ਪੰਜਾਬ ਪ੍ਰਤੀ ਕੁਰਬਾਨੀਆਂ ਨੂੰ ਯਾਦ ਕਰਦਿਆਂ ਕਿਹਾ ਕਿ ਜਥੇਦਾਰ ਬ੍ਰਹਮਪੁਰਾ ਹੀ ਅਸਲੀ ਟਕਸਾਲੀ ਅਕਾਲੀ ਲੀਡਰ ਸਨ, ਜਿਨ੍ਹਾਂ ਨੂੰ ਹਮੇਸ਼ਾ ਪੰਥ, ਪੰਜਾਬ ਅਤੇ ਪੰਜਾਬੀਅਤ ਦੀ ਸੱਚੀ ਫ਼ਿਕਰ ਸੀ। ਜ਼ਿਕਰਯੋਗ ਹੈ ਕਿ ਜਥੇਦਾਰ ਬ੍ਰਹਮਪੁਰਾ ਨੇ ਪੰਜਾਬ ਦੇ ਹੱਕਾਂ ਲਈ ਐਨ.ਐਸ.ਏ., ਟਾਡਾ ਅਤੇ ਐਸਮਾ ਵਰਗੇ ਸਖ਼ਤ ਕਾਨੂੰਨਾਂ ਤਹਿਤ 12 ਸਾਲ ਤੋਂ ਵੱਧ ਸਮਾਂ ਜੇਲ੍ਹਾਂ ਵਿਚ ਕੱਟਿਆ। ਉਨ੍ਹਾਂ ਦੇ ਸਿਆਸੀ ਸੰਘਰਸ਼ ਦੀਆਂ ਜੜ੍ਹਾਂ ਇਸ ਖਿੱਤੇ ਵਿਚ ਬੇਹੱਦ ਡੂੰਘੀਆਂ ਰਹੀਆਂ ਹਨ। ਉਹ ਚਾਰ ਵਾਰ ਵਿਧਾਇਕ ਅਤੇ 2014 ਤੋਂ 2019 ਤੱਕ ਲੋਕ ਸਭਾ ਮੈਂਬਰ ਵੀ ਰਹੇ। ਸਿਆਸੀ ਗਲਿਆਰਿਆਂ ਵਿਚ ਇਸ ਅਹਿਮ ਮੁਲਾਕਾਤ ਦੇ ਬਹੁਤ ਡੂੰਘੇ ਰਾਜਨੀਤਕ ਅਰਥ ਕੱਢੇ ਜਾ ਰਹੇ ਹਨ। ਸਿਆਸੀ ਗਲਿਆਰਿਆਂ ਵਿਚ ਇਸ ਮੀਟਿੰਗ ਤੋਂ ਬਾਅਦ ਉੱਭਰੇ ਸੰਕੇਤ ਸਾਫ਼ ਇਸ਼ਾਰਾ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿਚ ਮਾਝੇ ਦੀ ਸਿਆਸੀ ਪਿੱਚ ’ਤੇ ਰਵਿੰਦਰ ਸਿੰਘ ਬ੍ਰਹਮਪੁਰਾ ਦੀ ਭੂਮਿਕਾ ਬੇਹੱਦ ਕੇਂਦਰੀ ਅਤੇ ਫ਼ੈਸਲਾਕੁਨ ਹੋਣ ਜਾ ਰਹੀ ਹੈ।

ਪਿਛਲੀ ਖ਼ਬਰ ਪਿੰਡ ਤੂਤ ਦੇ ਸਰਪੰਚ ਅਸ਼ਵਨੀ ਦੇਵਗਨ ਦੇ ਕਾਤਲਾਂ ਦੀਆਂ ਨਵੀਆਂ ਤਸਵੀਰਾਂ ਪੁਲਿਸ ਵਲੋਂ ਜਾਰੀ ਅਗਲੀ ਖ਼ਬਰ ਹੁਸ਼ਿਆਰਪੁਰ ’ਚ ਕਾਂਗਰਸ ਸਰਕਾਰ ਸਮੇਂ ਕਰਵਾਏ ਗਏ ਰਿਕਾਰਡਤੋੜ ਤੇ ਇਤਿਹਾਸ ਵਿਕਾਸ ਕਾਰਜ- ਅਰੋੜਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।