29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਦੜੇ ਸੱਟੇ ਦੇ ਕਾਰੋਬਾਰ ਅਤੇ ਫਾਈਨਾਂਸ ਮਾਫੀਆ ਦੇ ਖ਼ਿਲਾਫ਼ ਕਾਰਵਾਈ ਕਰੇ ਪੁਲਿਸ ਪ੍ਰਸ਼ਾਸਨ

ਅਜੀਤ ਡੈਸਕ 09-07-2026
ਤਰਨ ਤਾਰਨ, 8 ਜੁਲਾਈ (ਪਰਮਜੀਤ ਜੋਸ਼ੀ)–ਤਰਨ ਤਾਰਨ ਸ਼ਹਿਰ ਵਿਚ ਦੜ੍ਹੇ ਸੱਟੇ ਦਾ ਕਾਰੋਬਾਰ ਬੇਖੌਫ ਹੋ ਕੇ ਸ਼ਰੇਆਮ ਚੱਲ ਰਿਹਾ ਹੈ । ਦੜੇ ਸੱਟੇ ਨਾਲ ਜੁੜੇ ਲੋਕ ਆਮ ਲੋਕਾਂ ਅਤੇ ਛੋਟੀ ਉਮਰ ਦੇ ਨੌਜਵਾਨਾਂ ਨੂੰ ਮੁਨਾਫੇ ਦਾ ਝਾਂਸਾ ਦੇ ਕੇ ਆਰਥਿਕ ਸ਼ੋਸ਼ਣ ਕਰ ਰਹੇ ਹਨ । ਇਸ ਦੇ ਨਾਲ ਹੀ ਫਾਈਨਾਂਸ ਮਾਫੀਆ ਵਲੋਂ ਰਿਕਵਰੀ ਦੇ ਨਾਂਅ ’ਤੇ ਆਮ ਲੋਕਾਂ ਨੂੰ ਜਿੱਥੇ ਕੁੱਟਮਾਰ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ, ਉਥੇ ਹੀ ਲੋਕਾਂ ਨਾਲ ਮਾੜਾ ਵਤੀਰਾ ਕਰਦੇ ਹੋਏ ਕਾਨੂੰਨ ਦੇ ਖਿਲਾਫ਼ ਜਾ ਕੇ ਵਾਹਨ ਖੋਹੇ ਜਾ ਰਹੇ ਹਨ । ਸ਼ਹਿਰ ਦੇ ਚੌਕਾਂ ਵਿਚ ਫਾਈਨਾਂਸ ਕੰਪਨੀ ਦੇ ਕਰਿੰਦੇ ਸ਼ਰੇਆਮ ਗੁੰਡਾਗਰਦੀ ਕਰਦੇ ਦਿਖਾਈ ਦਿੰਦੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ਿਵ ਸੈਨਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਅਭਿਸ਼ੇਕ ਜੋਸ਼ੀ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਐਸ.ਐਸ.ਪੀ. ਦਫ਼ਤਰ ਮੂਹਰੇ ਪ੍ਰਦਰਸ਼ਨ ਦੀ ਅਗਵਾਈ ਕਰਦੇ ਹੋਏ ਅਭਿਸ਼ੇਕ ਜੋਸ਼ੀ ਨੇ ਥਾਣਾ ਸਿਟੀ ਤਰਨ ਤਾਰਨ ਦੀ ਹੱਦ ਅੰਦਰ ਆਉਦੀਆਂ ਦੜੇ ਸੱਟੇ ਦੀਆਂ ਕੁੱਲ 24 ਦੁਕਾਨਾਂ ਦੀ ਸੂਚੀ ਅਤੇ ਫਾਈਨਾਂਸ ਮਾਫੀਆ ਦੀ ਗੁੰਡਾਗਰਦੀ ਸੰਬੰਧੀ ਵੀਡੀਓਜ ਐਸ.ਐਸ.ਪੀ. ਸੁਰਿੰਦਰ ਲਾਂਬਾ ਦੇ ਨਾਂਅ ਡੀ.ਐੱਸ.ਪੀ. (ਡੀ) ਸ਼ਿਵਦਰਸ਼ਨ ਸਿੰਘ ਨੂੰ ਸੌਂਪਦਿਆਂ ਕਾਰਵਾਈ ਦੀ ਮੰਗ ਕੀਤੀ। ਡੀ.ਐੱਸ.ਪੀ. ਸ਼ਿਵਦਰਸ਼ਨ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਉਕਤ ਮਸਲੇ ਸੰਬੰਧੀ ਜਲਦ ਹੀ ਉਚਿਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ’ਤੇ ਅਭਿਸ਼ੇਕ ਜੋਸ਼ੀ ਨੇ ਕਿਹਾ ਕਿ ਸਿੱਖਾਂ ਦੇ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਵਲੋਂ ਵਸਾਈ ਗਈ ਪਵਿੱਤਰ ਗੁਰੂ ਨਗਰੀ ਤਰਨ ਤਾਰਨ ਵਿਚ ਚੱਲ ਰਿਹਾ ਦੜ੍ਹੇ ਸੱਟੇ ਦਾ ਕਾਰੋਬਾਰ ਸਮਾਜ ਦੇ ਮੱਥੇ ਉੱਪਰ ਕਲੰਕ ਹੈ । ਥਾਣਾ ਸਿਟੀ ਪੁਲਿਸ ਨੂੰ ਉਕਤ ਦੜੇ ਸੱਟੇ ਦੀਆਂ ਦੁਕਾਨਾਂ ਬਾਬਤ ਜਾਣਕਾਰੀ ਹੋਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ । ਇਸ ਮੌਕੇ ਹਰੀਸ਼ ਕੁਮਾਰ, ਮਾਨੇਸ਼ ਸ਼ਰਮਾ, ਪਵਨ ਸ਼ਰਮਾ, ਅਮਨ ਕੁਮਾਰ, ਕੋਮਲ ਕੁਮਾਰ, ਸੁਖਦੇਵ ਰਾਜ, ਆਕਾਸ਼ ਸ਼ਰਮਾ, ਦਲੀਪ ਸਿੰਘ, ਜਗੀਰ ਸਿੰਘ, ਕੁਲਤਾਰ ਸ਼ਰਮਾ, ਹੇਮੰਤ ਜੋਸ਼ੀ, ਸੁਧੀਰ ਅਰੋੜਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪਿੰਡ ਬਹਿੜਵਾਲ ਵੱਲ ਵਿਖੇ ਬਾਬਾ ਕਾਲਾ ਮਾਹਰ ਜੀ ਦਾ ਸਾਲਾਨਾ ਮੇਲਾ ਮਨਾਇਆ ਅਗਲੀ ਖ਼ਬਰ ‘ਸਤਲੁਜ’ ਫਿਲਮ ’ਤੇ ਪਾਬੰਦੀ ਨਾਲ ਮੁੜ ਚਰਚਾ ’ਚ ਆਇਆ ਖਾੜਕੂਵਾਦ ਦਾ ਦੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।